Sunday, September 7, 2025

ਦਿਪਾਂਕਰ ਵੱਲੋਂ SIR ਵਿਰੁੱਧ ਸਾਰੇ ਦੇਸ਼ ਨੂੰ ਲੜਾਈ ਲੜਨ ਦਾ ਸੱਦਾ

Received From Kanwaljeet Singh on Sunday 7th Sep 2025 at 16:59 PM Regarding AIPF Seminar 

ਐਸ ਆਈ ਆਰ ਰਾਹੀਂ ਵੋਟ ਦੇ ਹੱਕ ਤੇ ਡਾਕਾ ਮਾਰਨ ਦੀ ਚੱਲ ਰਹੀ ਹੈ ਸਾਜਿਸ਼


ਚੰਡੀਗੜ੍ਹ
: 7 ਸਤੰਬਰ 2025: (ਮੀਡੀਆ ਲਿੰਕ 32//ਨਕਸਲਬਾੜੀ ਸਕਰੀਨ ਡੈਸਕ)::

ਆਲ ਇੰਡੀਆ ਪੀਪਲਜ਼ ਫੌਰਮ (AIPF) ਵੱਲੋਂ ਕਾਮਰੇਡ ਸਵਪਨ ਮੁਖਰਜੀ ਨੂੰ ਸਮਰਪਿਤ ਭਾਸ਼ਣ ਲੜੀ ਦੇ ਤਹਿਤ, “ਬਿਹਾਰ ਵਿੱਚ ਕਰਵਾਏ ਜਾ ਰਹੇ ਸਪੈਸਲ ਇੰਟੇਸਿਵ ਰਿਵੀਜਨ (SIR) ਰਾਹੀਂ ਚੋਣ ਪ੍ਰਕਿਰਿਆ ਤੇ ਹਮਲਾ” ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦਿਪਾਂਕਰ ਭੱਟਾਚਾਰੀਆ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕਾਮਰੇਡ ਮੰਗਤ ਰਾਮ ਪਾਸਲਾ, ਜੀਐਨਡੀ ਯੂ ਦੇ ਪ੍ਰੋ. ਕੁਲਦੀਪ ਸਿੰਘਨੇ ਕੀਤੀ ਅਤੇ ਸਟੇਜ ਦੀ ਕਾਰਵਾਈ ਕਾਮਰੇਡ ਕੰਵਲਜੀਤ ਸਿੰਘ ਨੇ ਚਲਾਈ।

ਕਾਮਰੇਡ ਦਿਪਾਂਕਰ ਭੱਟਾਚਾਰੀਆ ਨੇ ਬਿਹਾਰ ਵਿੱਚ ਚਲਾਈ ਗਈ ਸਪੈਸ਼ਲ ਇੰਟੇਸਿਵ ਰਿਵੀਜਨ (SIR) ਬਾਰੇ ਉੱਥੇ ਬੋਲਦੇ ਹੋਏ ਕਿਹਾ ਕਿ ਇਸ ਨਾਲ ਸਾਡੇ ਅਧਿਕਾਰ ਖੋਹਣ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਵਿਰੋਧੀ ਪਾਰਟੀਆਂ ਦਾ ਵਫ਼ਦ ਭਾਰਤ ਦੇ ਚੋਣ ਕਮਿਸ਼ਨ ਨੂੰ ਮਿਲਿਆ ਸੀ ਤਾਂ ਚੋਣ ਕਮਿਸ਼ਨ ਭਾਜਪਾ ਦੇ ਬੁਲਾਰੇ ਦੀ ਤਰ੍ਹਾਂ ਹੀ ਗੱਲ ਕਰਦੇ ਹਨ। ਚੋਣ ਕਮਿਸ਼ਨ ਇਸ ਬਾਰੇ ਉਸੇ ਤਰ੍ਹਾਂ ਹੀ ਬੋਲਦੇ ਹਨ ਜੋ ਮੋਦੀ ਬੋਲਦੇ ਹਨ। 

ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਚੋਣਾਂ ਤੋਂ ਪਹਿਲਾਂ ਕਰੀਬ 65 ਲੱਖ ਵੋਟਰਾਂ ਨੂੰ ਵੋਟਰ ਸੂਚੀ ਵਿਚੋਂ  ਬਾਹਰ ਕੱਢਿਆ ਜਾ ਰਿਹਾ ਹੈ। ਕਾਮਰੇਡ ਦਿਪਾਂਕਰ ਨੇ ਕਿਹਾ ਕਿ ਮਹਾਂਰਾਸ਼ਟਰ ਵਿਚ ਪਹਿਲਾਂ ਵੋਟ ਚੋਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵੋਟ ਚੋਰਾਂ ਨੂੰ ਗੱਦੀ ਤੋਂ ਉਤਾਰਨਾਂ ਹੀ ਪਵੇਗਾ ਨਹੀਂ ਤਾਂ ਉਹ ਸੰਵਿਧਾਨ ਰਾਹੀਂ ਮਿਲੀ ਨਾਗਰਿਕਤਾ ਅਤੇ ਵੋਟ ਦੇ ਅਧਿਕਾਰ ਨੂੰ ਹੀ ਗਰੀਬਾਂ ਅਤੇ ਘੱਟ ਗਿਣਤੀਆਂ ਤੋਂ ਖੋਹ ਲੈਣਗੇ। ਉਨ੍ਹਾਂ ਕਿਹਾ ਕਿ ਜੋ ਅੱਜ SIR ਵਿਰੁੱਧ ਬਿਹਾਰ ਵਿੱਚ ਲੜ ਰਿਹੇ ਹਨ, ਉਸ ਵਿੱਚ ਸਾਰੇ ਦੇਸ਼ ਨੂੰ ਸਾਥ ਦੇਣਾ ਚਾਹੀਦਾ ਹੈ। 

ਇਸ ਮੌਕੇ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸੰਵਿਧਾਨਿਕ ਅਦਾਰਿਆਂ ਉਤੇ ਕਬਜ਼ਾ ਕਰ ਲਿਆ ਹੈ। ਅੱਜ ਭਾਜਪਾ ਦੇਸ਼ ਨੂ ਇਤਿਹਾਸ ਵਿੱਚ ਲੈਜਾ ਕੇ ਦਲਿਤਾਂ ਨੂੰ ਫਿਰ ਤੋਂ ਗੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਇਸ ਖਤਰਨਾਕ ਸਾਜ਼ਿਸ਼ ਬਾਰੇ ਪੋਲ ਖੋਲ ਮੁਹਿੰਮ ਚਲਾਈ ਜਾਵੇਗੀ।

ਇਸ ਮੌਕੇ ਸੀਨੀਅਰ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ, ਸੰਯੁਕਮ ਕਿਸਾਨ ਮੋਰਚੇ ਦੇ ਕੌਮੀ ਮੈਂਬਰ ਪ੍ਰਸੋਤਮ ਸ਼ਰਮਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਲੈਲਨ ਬਘੇਲ, ਅਜੈਬ ਸਿੰਘ ਟਿਵਾਣਾ, ਐਡਵੋਕੇਟ ਵਿਪਨ ਕੁਮਾਰ, ਕਾਮਰੇਡ ਲਾਲ ਬਹਾਦਰ, ਆਦਿ ਤੋਂ ਇਲਾਵਾ ਹੋਰਨਾਂ ਨੇ ਵੀ ਸੰਬੋਧਨ ਕੀਤਾ। 

ਇਸ ਸਮਾਗਮ ਨੂੰ ਯਾਦਗਾਰੀ ਬਣਾਉਂਦਿਆਂ ਪੁਨੀਤ ਅਤੇ ਪ੍ਰਿੰਸ ਨੇ ਗੀਤਾਂ ਨਾਲ ਮਹੌਲ ਨੂੰ ਸਾਜਗਾਰ ਬਣਾਈ ਰੱਖਿਆ। ਪੰਜਾਬ ਯੂਨੀਵਰਸਿਟੀ ਤੋਂ ਵਿਦਿਆਰਥੀ ਜੱਥੇਬੰਦੀ ਆਈਸਾ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।

Saturday, September 6, 2025

ਸ਼ਿਵਰਾਜ ਚੌਹਾਨ ਅਤੇ ਮਨੋਜ ਤ੍ਰਿਪਾਠੀ ਦੇ ਬਿਆਨਾਂ ਦਾ ਲਿਬਰੇਸ਼ਨ ਵੱਲੋਂ ਗੰਭੀਰ ਨੋਟਿਸ

Press Note//Sukhdarshan Natt//Saturday 6th September 2025 at 16:57

ਇਹ ਬਿਆਨ ਪੰਜਾਬ ਦੇ ਜ਼ਖਮਾਂ ਉਤੇ ਨਮਕ ਛਿੜਕਣ ਦੇ ਤੁੱਲ-ਲਿਬਰੇਸ਼ਨ 

ਪੰਜਾਬ ਸਰਕਾਰ, ਤ੍ਰਿਪਾਠੀ ਨੂੰ ਅਹੁਦੇ ਤੋਂ ਹਟਾਉਣ ਲਈ ਦਬਾਅ ਪਾਵੇ ਅਤੇ ਬੀਬੀਐਮਬੀ ਵਿੱਚ ਖਾਲੀ ਪਈਆਂ ਪੰਜਾਬ ਦੇ ਕੋਟੇ ਦੀਆਂ ਸਾਰੀਆਂ ਅਸਾਮੀਆਂ ਤੁਰੰਤ ਭਰੇ

ਮਾਨਸਾ: 6 ਅਗਸਤ 2025: (ਸੁਖਦਰਸ਼ਨ ਨੱਤ//ਨਕਸਲਬਾੜੀ ਸਕਰੀਨ ਡੈਸਕ)::

ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਤਾਜ਼ਾ ਬਿਆਨਾਂ ਦੀ ਕਰੜੀ ਨਿੰਦਾ ਕਰਦੇ ਹੋਏ ਇੰਨਾਂ ਨੂੰ ਭਿਆਨਕ ਹੜ੍ਹਾਂ ਦਾ ਸ਼ਿਕਾਰ ਪੰਜਾਬ ਦੇ ਜ਼ਖਮਾਂ ਉਤੇ ਨਮਕ ਛਿੜਕਣ ਦੇ ਬਰਾਬਰ ਕਰਾਰ ਦਿੱਤਾ ਹੈ।

ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਸੁਖਦਰਸ਼ਨ ਸਿੰਘ ਨੱਤ ਅਤੇ ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਜ ਜਦੋਂ ਪੰਜਾਬ ਦੇ ਬਹੁਤੇ ਜ਼ਿਲੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਕਰੀਬ 1400 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ, ਤਾਂ ਇਸ ਮੌਕੇ ਇਹ ਗੈਰ ਜਿੰਮੇਵਾਰ ਵਿਅਕਤੀ ਇੰਨਾਂ ਹੜ੍ਹਾਂ ਲਈ ਉਲਟਾ ਪੰਜਾਬ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ। ਸ਼ਿਵਰਾਜ ਚੌਹਾਨ ਨੇ ਦੌਰਾ ਤਾਂ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਬਹਾਨੇ ਕੀਤਾ, ਪਰ ਹੁਣ ਤੱਕ ਤਿੰਨ ਲੱਖ ਏਕੜ ਤੋਂ ਕਿਤੇ ਵੱਧ ਪੱਕਣ ਦੇ ਨੇੜੇ ਆਈ ਫ਼ਸਲ ਸਮੇਤ ਖੇਤਾਂ ਪਸ਼ੂਆਂ, ਘਰਾਂ ਤੇ ਮਸੀਨਰੀ ਦੀ ਬੁਰੀ ਤਰ੍ਹਾਂ ਹੋਈ ਬਰਬਾਦੀ ਦੇ ਬਾਵਜੂਦ ਉਸ ਨੇ ਇਸ ਤ੍ਰਾਸਦੀ ਨੂੰ ਕੌਮੀ ਆਫ਼ਤ ਐਲਾਨਨ ਜਾਂ ਫੌਰੀ ਰਾਹਤ ਦੇਣ ਬਾਰੇ ਇਕ ਸ਼ਬਦ ਵੀ ਨਹੀਂ ਉਚਰਿਆ। ਉਲਟਾ ਇਹ ਬਿਆਨ ਦੇ ਕੇ ਕਿ ਇਹ ਹੜ੍ਹ ਨਾਜਾਇਜ਼ ਮਾਈਨਿੰਗ ਕਾਰਨ ਆਏ ਹਨ, ਇਸ ਸੰਕਟ ਲਈ ਪੀੜਤ ਪੰਜਾਬ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ। ਕੀ ਬੀਜੇਪੀ ਦੀਆਂ ਸਰਕਾਰਾਂ ਵਾਲੇ ਯੂਪੀ ਬਿਹਾਰ ਵਰਗੇ ਸੂਬਿਆਂ ਵਿੱਚ ਆਏ ਹੜ੍ਹਾਂ ਬਾਰੇ ਵੀ ਉਹ ਇਹੀ ਕਹਿਣ ਦੀ ਜੁਰਅਤ ਕਰਨਗੇ?

ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਮਜ਼ਦ ਕੱਠਪੁਤਲੀ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਇਹ ਕਹਿਣ ਦਾ ਕੀ ਮਤਲਬ ਹੈ ਕਿ ਜੇਕਰ ਪੰਜਾਬ ਮਾਰਚ ਅਪ੍ਰੈਲ ਵਿੱਚ ਹਰਿਆਣਾ ਨੂੰ ਉਸ ਦੇ ਕੋਟੇ ਤੋਂ ਵਾਧੂ ਪਾਣੀ ਦੇਣ 'ਤੇ ਇਤਰਾਜ਼ ਨਾ ਕਰਦਾ, ਤਾਂ ਇਹ ਹੜ੍ਹ ਨਹੀਂ ਸਨ ਆਉਣੇ! ਕੀ ਇਸ ਦਾ ਮਤਲਬ ਇਹ ਹੈ ਕਿ ਇਸ ਸਾਜਿਸ਼ੀ ਮਨੇਜਮੈਂਟ ਨੇ ਬੀਜੇਪੀ ਸ਼ਾਸਿਤ ਹਰਿਆਣਾ ਦਿੱਲੀ ਤੇ ਰਾਜਸਥਾਨ ਨੂੰ ਖੁਸ਼ਕ ਮੌਸਮ ਵਿੱਚ ਵਾਧੂ ਪਾਣੀ ਦੇਣ ਲਈ ਪਹਿਲਾਂ ਗਿਣ ਮਿਥ ਕੇ ਡੈਮਾਂ ਵਿੱਚ ਸ਼ਡਿਊਲ ਤੋਂ ਜ਼ਿਆਦਾ ਪਾਣੀ ਸਟੋਰ ਕਰ ਲਿਆ ਅਤੇ ਬਾਦ ਵਿੱਚ ਜਦੋਂ ਹਿਮਾਚਲ ਵਿੱਚ ਅਣਕਿਆਸੀ ਬਾਰਿਸ਼ ਹੋਈ, ਤਾਂ ਜਲਦਬਾਜ਼ੀ ਵਿੱਚ ਡੈਮਾਂ ਤੋਂ ਪਾਣੀ ਛੱਡ ਕੇ ਸਜ਼ਾ ਵਜੋਂ ਪੰਜਾਬ ਨੂੰ ਡੋਬ ਦਿੱਤਾ? ਬਿਆਨ ਵਿੱਚ ਸੁਆਲ ਪੁੱਛਿਆ ਗਿਆ ਹੈ ਕਿ ਜੇਕਰ ਉਦੋਂ ਹਰਿਆਣਾ ਨੂੰ ਚਾਰ ਪੰਜ ਹਜ਼ਾਰ ਕਿਊਸਿਕ ਪਾਣੀ ਵਾਧੂ ਦੇ ਵੀ ਦਿੱਤਾ ਜਾਂਦਾ, ਤਾਂ ਕੀ ਉਸ ਨਾਲ ਇੰਨਾਂ ਬਾਰਿਸ਼ਾਂ ਜਾਂ ਬੱਦਲ਼ ਫੱਟਣ ਉਤੇ ਕੋਈ ਰੋਕ ਲੱਗ ਜਾਣੀ ਸੀ ? 

ਕਮਿਉਨਿਸਟ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਥੇ ਉਹ ਖੁਦ ਪੀੜਤਾਂ ਨੂੰ ਜਲਦੀ ਤੋਂ ਜਲਦੀ ਨਕਦ ਅੰਤਰਿਮ ਰਾਹਤ ਦੇਵੇ, ਉਥੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਤੋਂ ਪੰਜਾਬ ਲਈ ਪੰਜਾਹ ਹਜ਼ਾਰ ਕਰੋੜ ਰੁਪਏ ਦਾ ਰਾਹਤ ਫੰਡ ਜਾਰੀ ਕਰਵਾਉਣ ਲਈ ਦਬਾਅ ਪਾਵੇ । ਮੋਦੀ ਸਰਕਾਰ ਨੂੰ ਮਜਬੂਰ ਕਰਨ ਲਈ ਤੁਰੰਤ ਸਮੂਹ ਵਿਰੋਧੀ ਪਾਰਟੀਆਂ ਅਤੇ ਸਰਗਰਮ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਸਾਂਝੀ ਮੀਟਿੰਗ ਬੁਲਾਕੇ ਵੱਡਾ ਜਨਤਕ ਦਬਾਅ ਬਣਾਇਆ ਜਾਵੇ। ਉਸ ਮੀਟਿੰਗ ਵਲੋਂ ਮਤਾ ਪਾਸ ਕਰਕੇ ਮਨੋਜ ਤ੍ਰਿਪਾਠੀ ਦੇ ਇਸ ਗ਼ਲਤ ਤੇ ਭੜਕਾਊ ਬਿਆਨ ਬਦਲੇ ਉਸ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਵੀ ਮੰਗ ਕਰੇ। ਪੰਜਾਬ ਸਰਕਾਰ, ਬੀਬੀਐਮਬੀ ਵਿੱਚ ਲੰਬੇ ਸਮੇਂ ਤੋਂ ਖਾਲੀ ਪਈਆਂ ਪੰਜਾਬ ਦੇ ਕੋਟੇ ਦੀਆਂ ਸਾਰੀਆਂ ਆਸਾਮੀਆਂ ਭਰਨ ਲਈ ਨਵੀਂ ਭਰਤੀ ਦੀ ਪ੍ਰਕਿਰਿਆ ਤੁਰੰਤ ਆਰੰਭ ਕਰੇ।

*ਸੁਖਦਰਸ਼ਨ ਸਿੰਘ ਨੱਤ,  ਪਾਰਟੀ ਦੇ ਸੂਬਾਈ ਬੁਲਾਰਾ ਹਨ 

Thursday, May 22, 2025

ਸੀ ਪੀ ਆਈ ਵੱਲੋਂ ਪੰਜਾਬ ਦੇ ਹਿੱਤਾਂ ਲਈ ਸਾਂਝੀ ਲੜਾਈ ਦੀ ਅਪੀਲ

Received from CPI Punjab Party on Thursday 22nd May 2025 at 4:32 PM Regarding Punjab Govt.

ਕੀ ਹੁਣ ਪੰਜਾਬ ਸਰਕਾਰ ਖੁਦ ਹੀ ਕਲੋਨਾਈਜ਼ਰ ਬਣਨ ਲੱਗੀ ਹੈ?

ਚੰਡੀਗੜ੍ਹ: 22 ਮਈ 2025: (ਮੀਡੀਆ ਲਿੰਕ 32//ਨਕਸਲਬਾੜੀ ਸਕਰੀਨ ਡੈਸਕ)::

ਸੀ ਪੀ ਆਈ ਦੇ ਪੰਜਾਬ ਸਕੱਤਰੇਤ ਨੇ ਅੱਜ ਵੀਰਵਾਰ ਨੂੰ ਇੱਥੇ ਜਾਰੀ ਕੀਤੇ ਇੱਕ ਬਿਆਨ ਵਿਚ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਯੋਜਨਾ ਦੇ ਨਾਂਅ ਹੇਠ ਸ਼ਹਿਰਾਂ ਦੇ ਆਲੇ-ਦੁਆਲੇ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਐਕੁਆਇਰ ਕਰਨ ਦੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 

ਇਸ ਬਿਆਨ ਰਾਹੀਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਦੀ ਉਪਜਾਊ ਜ਼ਮੀਨ ਦਾ ਵੱਡਾ ਹਿੱਸਾ ਪਹਿਲਾਂ ਹੀ ਦਰਜਨਾਂ ਨੈਸ਼ਨਲ ਹਾਈਵੇਜ਼ ਸਥਾਪਤ ਕਰਨ ਵਾਸਤੇ ਐਕੁਆਇਰ ਕੀਤਾ ਜਾ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਖੁਦ ਹੀ ਕਲੋਨਾਈਜ਼ਰ ਬਣ ਕੇ ਜ਼ਮੀਨ ਅਕੁਆਇਰ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। 

ਕੇਂਦਰ ਸਰਕਾਰ ਆਪਣੀ ਖੇਤੀ ਨੀਤੀ ਰਾਹੀਂ ਮੰਡੀ ਬੋਰਡਾਂ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ-ਵੱਡੇ ਗੋਦਾਮ ਸਥਾਪਤ ਕਰਨ ਦੀਆਂ ਸਹੂਲਤਾਂ ਦੇ ਕੇ ਕਿਸਾਨ-ਮਾਰੂ ਕਾਲੇ ਕਾਨੂੰਨਾਂ ਨੂੰ ਨਵੇਂ ਰੂਪ ਵਿਚ ਲਿਆ ਰਹੀ ਹੈ। ਪੂੰਜੀਵਾਦੀ ਦੇਸ਼ਾਂ ਦੀ ਤਰਜ਼ ’ਤੇ ਕਾਰਪੋਰੇਟਾਂ ਨੂੰ ਵੱਡੇ ਮਾਲ ਸਥਾਪਤ ਕਰਨ ਦੀਆਂ ਸਹੂਲਤਾਂ ਦੇ ਕੇ ਛੋਟੇ ਦੁਕਾਨਦਾਰਾਂ ਨੂੰ ਉਜਾੜਨ ਦੀ ਨੀਤੀ ਅਖਤਿਆਰ ਕੀਤੀ ਜਾ ਰਹੀ ਹੈ। 

ਇਸਦੇ ਨਾਲ ਹੀ ਪੰਜਾਬ ਦੇ ਫੈਡਰਲ ਢਾਂਚੇ ਨੂੰ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਤਬਾਹ ਕਰਨ ’ਤੇ ਤੁਲੀ ਹੋਈ ਹੈ। ਪਾਣੀਆਂ ਤੋਂ ਸਾਡੇ ਬਣਦੇ ਹੱਕ ਵੀ ਧੱਕੇ ਨਾਲ ਖੋਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੀ ਬੀ ਐੱਮ ਬੀ ਦੇ ਪਹਿਲਾਂ ਹੀ ਪ੍ਰਬੰਧਕੀ ਢਾਂਚੇ ਵਿਚੋਂ ਸਾਡੇ ਬਣਦੇ ਪੱਕੇ ਮੈਂਬਰ ਦੀ ਸੀਟ ਵੀ ਖੋਹ ਕੇ ਮਰਜ਼ੀ ਨਾਲ ਦੂਜੇ ਪ੍ਰਾਂਤਾਂ ਵਿਚੋਂ ਭਰਤੀ ਕੀਤੀ ਜਾ ਰਹੀ ਹੈ। 

ਅੱਗੇ ਕਿਹਾ ਗਿਆ ਹੈ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬੀ ਬੀ ਐੱਮ ਬੀ ਵਿਚ ਪੰਜਾਬ ਦੀਆਂ 2550 ਪੋਸਟਾਂ ਖਾਲੀ ਪਈਆਂ ਹਨ ਤੇ ਇਸ ਦੇ ਨਾਲ ਹੀ ਬੀ ਬੀ ਐੱਮ ਬੀ ਦੀ ਸੁਰੱਖਿਆ ਵਾਸਤੇ ਮੋਦੀ ਸਰਕਾਰ ਕੇਂਦਰੀ ਸਨਅਤੀ ਸੁਰੱਖਿਆ ਬਲਾਂ ਦੇ 296 ਕਰਮਚਾਰੀਆਂ ਨੂੰ ਤੈਨਾਤ ਕਰ ਰਹੀ ਹੈ, ਜਿਨ੍ਹਾਂ ਦੀਆਂ ਤਨਖਾਹਾਂ, ਰਿਹਾਇਸ਼ ਅਤੇ ਟਰਾਂਸਪੋਰਟ ਦਾ ਸਾਰਾ ਖਰਚਾ ਪੰਜਾਬ ਸਿਰ ਮੜ੍ਹਿਆ ਜਾਵੇਗਾ। 

ਸੀ ਪੀ ਆਈ ਨੇ ਮਾਨ ਸਰਕਾਰ ਬਾਰੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਅਸਲ ਵਿਚ ਪੰਜਾਬ ਸਰਕਾਰ ਦੀ ਵਾਗਡੋਰ ਪੂਰੀ ਤਰ੍ਹਾਂ ਕੇਜਰੀਵਾਲ ਨੇ ਆਪਣੀ ਦਿੱਲੀ ਵਾਲੀ ਟੀਮ ਨਾਲ ਆਪਣੇ ਹੱਥਾਂ ਵਿਚ ਲੈ ਲਈ ਹੈ। ਪੰਜਾਬ ਦੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਵੀ ਹਰਿਆਣਾ, ਯੂ ਪੀ ਅਤੇ ਦਿੱਲੀ ਵਿਚੋਂ ਲਾਏ ਜਾ ਰਹੇ ਹਨ। 

ਕੇਜਰੀਵਾਲ ਦੀ ਆਮ ਆਦਮੀ ਦੀ ਸਰਕਾਰ ਨੇ ਆਪਣਾ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ-ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਸੀ ਪੀ ਆਈ ਨੇ ਪੰਜਾਬ ਦੀਆਂ ਸਾਰੀਆਂ ਕਿਸਾਨਾਂ, ਮਜ਼ਦੂਰਾਂ ਅਤੇ ਜਮਹੂਰੀ ਸ਼ਕਤੀਆਂ ਨੂੰ ਸਾਂਝੇ ਤੌਰ ’ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਾਂਝੀ ਲੜਾਈ ਲੜਨ ਦੀ ਅਪੀਲ ਕੀਤੀ ਹੈ।

ਹੁਣ ਦੇਖਣਾ ਹੈ ਕਿ ਸੀਪੀਆਈ ਦੇ ਮੌਜੂਦਾ ਖਿਆਲਾਂ ਅਤੇ ਨੀਤੀਆਂ ਨਾਲ ਸਹਿਮਤੀ ਰੱਖਣ ਵਾਲੀਆਂ ਕਿੰਨੀਆਂ ਕੁ ਪਾਰਟੀਆਂ ਅਤੇ ਸੰਗਠਨ ਇਸ ਮਕਸਦ ਲਈ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਸਾਹਮਣੇ ਆਉਂਦੀਆਂ ਹਨ? ਉਂਝ ਇਹ ਕਈ ਵਾਰ ਸਾਬਿਤ ਹੋ ਚੁੱਕਿਆ ਹੈ ਕਿ ਜੇਕਰ ਖੱਬੀਆਂ ਧਿਰਾਂ ਇੱਕ ਮੰਚ ਤੇ ਆ ਜਾਣ ਤਾਂ ਇਹਨਾਂ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੋਵੇਗਾ। 

ਉਹ ਭਾਰਤ ਦਾ ਚੀ ਗਵੇਰਾ ਸੀ, ਇਨਕਲਾਬੀ ਸਫ਼ਾਂ ਦਾ ਸੂਹਾ ਸਵੇਰਾ ਸੀ

 Wednesday 21st may 2025 at 11:19 PM FB

ਇੰਨਕਲਾਬ ਦੀ ਲਾਟ ਉਸਦੇ ਜਾਣ ਮਗਰੋਂ ਵੀ ਮਘਦੀ ਰਹੇਗੀ

ਅਖੀਰੀ ਫੁੱਲ ਤਾਂ ਫਿਰ ਖਿੜਣਗੇ ਹੀ ਪਤਝੜਾਂ ਮਗਰੋਂ,
ਬਹਾਰਾਂ ਰੋਕ ਨਾ ਸਕਦੀ, ਇਹ ਲੱਗੀ ਅੱਗ ਜੰਗਲ ਨੂੰ। 


ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਦਹਾਕਿਆਂ ਤੋਂ ਇਨਕਲਾਬ ਦੀ ਆਖ਼ਰੀ ਆਸ ਜਗਾਈ ਫਿਰਦੇ ਮਾਓਵਾਦੀ ਗੁਰੀਲਿਆਂ ਦੇ ਸੂਰਬੀਰ ਆਗੂ ਅਤੇ ਕੇਂਦਰੀ ਕਮੇਟੀ ਦੇ ਸੈਕਟਰੀ ਕਾਮਰੇਡ ਨੰਬਾਲਾ ਕੇਸ਼ਵ ਰਾਓ ਉਰਫ ਬਸਾਵਾ ਰਾਜ ਦੇ ਕਥਿਤ ਮੁਕਾਬਲੇ ਵਿੱਚ ਸ਼ਹੀਦ ਹੋ ਜਾਣ ਦੀ, ਦਿਲ ਨੂੰ ਝੰਜੋੜਨ ਵਾਲੀ ਖ਼ਬਰ ਮਿਲ ਰਹੀ ਹੈ। ਉਪਰੇਸ਼ਨ ਕਗਾਰ ਤਹਿਤ ਮੌਜੂਦਾ ਭਾਜਪਾ ਸਰਕਾਰ ਭਾਰਤ ਦੇ ਕੇਂਦਰ ਵਿੱਚ ਸਰਗਰਮ ਲੜਾਕੂ ਲਹਿਰ ਦਾ ਖ਼ਾਤਮਾ ਕਰਕੇ ਪੂਰੇ ਭਾਰਤ ਵਿੱਚੋਂ ਜੁਝਾਰੂ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਠਾਣੀ ਬੈਠੀ ਹੈ। ਭਾਰਤੀ ਰਾਜ ਦੇ ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਅਬੂਝਮਾੜ ਖੇਤਰ ਵਿੱਚ ਸੀਪੀਆਈ (ਮਾਓਵਾਦੀ) ਦੀ ਸੈਂਟਰ ਕਮੇਟੀ ਦੇ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਸਾਵਾ ਰਾਜੂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।

ਇਸ ਮੁਕਾਬਲੇ ਵਿੱਚ 26 ਮਾਓਵਾਦੀਆਂ ਦੇ ਮਾਰੇ ਜਾਣ ਦੀ ਗੱਲ ਕੀਤੀ ਗਈ ਹੈ। ਬਸਾਵਾ ਰਾਜੂ ਕਾਮਰੇਡ ਗਣਪਤੀ ਤੋਂ ਬਾਅਦ 2018 ਤੋਂ ਕੇਂਦਰੀ ਕਮੇਟੀ ਦਾ ਸਕੱਤਰ ਸੀ। ਭਾਰਤੀ ਸਰਕਾਰ ਅਤੇ ਕਈ ਸੂਬਿਆਂ ਦੀ ਸਰਕਾਰਾਂ ਨੇ ਕੁੱਲ ਮਿਲਾ ਕੇ ਉਸ ਦੇ ਸਿਰ ਦਾ ਇਕ ਕਰੋੜ ਪੰਜਾਹ ਲੱਖ ਤੋਂ ਵੀ ਜ਼ਿਆਦਾ ਇਨਾਮ ਰੱਖਿਆ ਹੋਇਆ ਸੀ। ਉਸ ਦੀ ਉਮਰ ਲਗਭਗ 70 ਸਾਲ ਸੀ।

ਉਸਦੀਆਂ ਸਮੁੱਚੀ ਉਮਰ ਵਿਚ ਦੋ ਹੀ ਤਸਵੀਰਾਂ ਉਪਲਬਧ ਹਨ, ਇਕ ਜਵਾਨੀ ਵੇਲੇ ਭਗੌੜੇ ਹੋਣ ਸਮੇਂ ਦੀ ਅਤੇ ਦੂਸਰੀ ਮੁਕਾਬਲੇ ਵਿਚ ਸ਼ਹਾਦਤ ਪ੍ਰਾਪਤ ਕਰਨ ਤੋਂ ਬਾਅਦ ਦੀ। ਕੇਸ਼ਵ ਰਾਓ ਕੋਈ ਆਮ ਆਗੂ ਨਹੀਂ ਸੀ, ਉਹ ਇੰਜੀਨੀਅਰਿੰਗ ਦੀ ਡਿਗਰੀ ਹੋਲਡਰ ਇਕ ਪ੍ਰਤਿਭਾਵਾਨ ਨੌਜਵਾਨ ਸੀ, ਪਰ ਗ਼ਰੀਬਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ, ਅਨਸੂਚਿਤ ਜਨ-ਜਾਤੀਆਂ ਨਾਲ ਹੁੰਦੇ ਆ ਰਹੇ ਆਰਥਿਕ ਵਿਤਕਰੇ ਅਤੇ ਸਮਾਜਿਕ ਨਾਬਰਾਬਰੀ ਦੇ ਖਿਲਾਫ ਉਹ ਇਨਕਲਾਬੀ ਰਾਹਾਂ ਦਾ ਪਾਂਧੀ ਹੋ ਗਿਆ।

ਤਕਰੀਬਨ ਪਿਛਲੀ ਅੱਧੀ ਸਦੀ ਤੋਂ ਚਲ ਰਹੇ ਹਥਿਆਰਬੰਦ ਸੰਘਰਸ਼ ਦੌਰਾਨ, ਉਹ ਜੰਗਲ ਵਿਚ ਸਰਕਾਰ ਖ਼ਿਲਾਫ਼ ਇਸ ਵਿਦਰੋਹ ਨੂੰ ਜਾਰੀ ਰੱਖਣ ਵਿਚ ਰੁੱਝਿਆ ਹੋਇਆ ਸੀ। ਵਰਤਮਾਨ ਵਿੱਚ ਚੱਲਦੀਆਂ ਲੋਕ ਲਹਿਰਾਂ ਦੇ ਆਗੂਆਂ ਵਿੱਚੋਂ, ਉਸ ਦਾ ਸਨਮਾਨ ਅਤੇ ਯੋਗਦਾਨ ਲਾਸਾਨੀ ਸੀ। ਦਿਲ ਵਿੱਚ ਅਜਿਹੇ ਜਾਂਬਾਜ ਯੋਧੇ ਦੇ ਦਰਸ਼ਨ ਕਰਨ ਦੀ ਤਮੰਨਾ ਸੀ।

ਉਹ ਭਾਰਤ ਦਾ ਚੀ ਗਵੇਰਾ ਸੀ, ਇਨਕਲਾਬੀ ਸਫ਼ਾਂ ਦਾ ਸੂਹਾ ਸਵੇਰਾ ਸੀ। 70 ਸਾਲ ਦੀ ਉਮਰ ਵਿਚ ਵੀ ਹਕੂਮਤ ਨਾਲ ਭਿੜਨ ਦੀ ਸੱਤਿਆ ਆਮ ਬੰਦਿਆਂ ਵਿਚ ਨਹੀਂ ਹੁੰਦੀ। ਕਾਮਰੇਡ ਬਸਾਵਾ ਰਾਜੂ ਨੂੰ ਲਾਲ ਸਲਾਮ ਕਰਦੇ ਹੋਏ ਅੱਖਾਂ ਨਮਨ ਹਨ। ਇਨਕਲਾਬ ਦੀ ਲਾਟ ਉਸਦੇ ਜਾਣ ਮਗਰੋਂ ਵੀ ਮਘਦੀ ਰਹੇਗੀ।

ਮੌਤ ਦੇ ਕੰਧੇ ਤੇ ਜਾਣ ਵਾਲਿਆਂ ਲਈ, ਜ਼ਿੰਦਗੀ ਦਾ ਸਫ਼ਰ ਮੌਤ ਦੇ ਮਗਰੋਂ ਸ਼ੁਰੂ ਹੁੰਦਾ ਹੈ। ਲਾਲ ਸਲਾਮ ਸਾਥੀ

—ਸਰਬਜੀਤ ਸੋਹੀ, ਆਸਟ੍ਰੇਲੀਆ

Wednesday, December 4, 2024

ਲਿਬਰੇਸ਼ਨ ਵਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ

From Sukhdarshan Natt on Wednesday 4th December 2024 at 16>27 Via WhatsApp Regarding Attack on Sukhbir Badal

ਅਕਾਲੀ ਆਗੂ ਉਤੇ ਇਹ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਅੰਗ ਤਾਂ ਨਹੀਂ?

ਮਾਨਸਾ: 4 ਦਸੰਬਰ 2024: (ਮੀਡੀਆ ਲਿੰਕ 32//ਨਕਸਲਬਾੜੀ ਸਕਰੀਨ ਡੈਸਕ)::

ਪੰਜਾਬ ਵਿੱਚ ਵਿੱਚ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਨਕਸਲਬਾੜੀ ਲਹਿਰ ਵੇਲੇ ਸ਼ੁਰੂ ਹੋ ਗਈ ਸੀ। ਨਕਸਲੀ ਹਲਕਿਆਂ ਵੱਲੋਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦਾ ਜ਼ਿਕਰ ਬੜੀ ਨਫਰਤ ਅਤੇ ਹਿਕਾਰਤ ਨਾਲ ਕੀਤਾ ਜਾਂਦਾ ਰਿਹਾ ਹੈ। ਗਦਰੀ ਬਾਬਾ ਬੂਝਾ ਸਿੰਘ ਨੂੰ ਫਿਲੌਰ ਨੇੜੇ ਸ਼ਹੀਦ ਕੀਤਾ ਜਾਣਾ ਇਸ ਵਰਤਾਰੇ ਦੀ ਸਿਖਰ ਵਾਂਗ ਹੀ ਸੀ। ਉਸ ਵੇਲੇ ਬਾਬਾ ਬੂਝ ਸਿੰਘ ਦੀ ਉਮਰ 82 ਸਾਲਾਂ ਦੀ ਸੀ। ਨਕਸਲੀ ਨੌਜਵਾਨਾਂ ਅਤੇ  ਬਜ਼ੁਰਗਾਂ ਨੂੰ ਇਸ ਤਰ੍ਹਾਂ ਮਾਰ ਮੁਕਾਉਣ ਵਾਲਾ ਇਹ ਤਜਰਬਾ ਵੇਲੇ ਦੀਆਂ ਸਰਕਾਰਾਂ ਵੱਲੋਂ ਸਿੱਖ ਖਾੜਕੂ ਲਹਿਰ ਵੇਲੇ ਵੀ ਦੁਹਰਾਇਆ ਗਿਆ। 

ਇਹਨਾਂ ਬਹੁਤ ਸਾਰੀਆਂ ਵਾਰਦਾਤਾਂ ਅਤੇ ਘਟਨਾਵਾਂ ਨੂੰ ਚੇਤੇ ਰੱਖਦਿਆਂ ਵੀ ਸੀਪੀਆਈ ਐਮ ਐਲ ਲਿਬਰੇਸ਼ਨ ਨੇ  ਦਰਬਾਰ ਸਾਹਿਬ ਦੀ ਡਿਉਢੀ 'ਤੇ ਸੁਖਬੀਰ ਬਾਦਲ ਉਤੇ ਹੋਏ ਜਾਨਲੇਵਾ ਹਮਲਾ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ ਕਿਓਂਕਿ ਪਾਰਟੀ ਵਿਚਾਰਧਾਰਕ ਵਿਰੋਧੀਆਂ ਉੱਤੇ ਜਾਨਲੇਵਾ ਹਮਲਿਆਂ ਦੇ ਖਿਲਾਫ ਹੈ। 

‌ਸੀਪੀਆਈ ਐਮ ਐਲ ਲਿਬਰੇਸ਼ਨ ਨੇ ਦਰਬਾਰ ਸਾਹਿਬ ਦੀ ਡਿਉਢੀ 'ਤੇ ਸੁਖਬੀਰ ਬਾਦਲ ਉਤੇ ਹੋਏ ਜਾਨਲੇਵਾ ਹਮਲਾ ਦੀ ਸਖ਼ਤ ਨਿੰਦਾ ਕੀਤੀ ਹੈ।

‌ਪਾਰਟੀ ਦਾ ਕਹਿਣਾ ਹੈ ਕਿ ਉਂਝ ਤਾਂ ਸਿਆਸੀ ਵਿਰੋਧਾਂ ਕਾਰਨ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਪ੍ਰਵਾਨ ਕਰਨ ਯੋਗ ਨਹੀਂ, ਪਰ ਸਿੱਖੀ ਦੇ ਸਭ ਤੋਂ ਵੱਡੇ ਅਧਿਆਤਮਕ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਪਣੀ ਧਾਰਮਿਕ ਸਜ਼ਾ ਭੁਗਤ ਰਹੇ ਪ੍ਰਮੁੱਖ ਅਕਾਲੀ ਆਗੂ ਉਤੇ ਹੋਇਆ ਇਹ ਜਾਨਲੇਵਾ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਅੰਗ ਵੀ ਹੋ ਸਕਦਾ ਹੈ। ਕਦੇ ਇਸੇ ਜਗ੍ਹਾ 'ਤੇ ਡੀਆਈਜੀ ਅਟਵਾਲ ਦਾ ਕਤਲ ਹੋਇਆ ਸੀ, ਜਿਸ ਦੇ ਸਿੱਖ ਪੰਥ ਨੂੰ ਬੜੇ ਘਾਤਕ ਨਤੀਜੇ ਭੁਗਤਣੇ ਪਏ ਸਨ। ਪੰਜਾਬ ਨੂੰ ਮੁੜ ਹਿੰਸਾ ਤੇ ਕਤਲੋਗਾਰਤ ਵੱਲ ਧੱਕਣ ਦੀਆਂ ਸਾਜਿਸ਼ਾਂ ਬਾਰੇ ਸਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।

ਉਂਝ ਵਿਚਾਰਧਾਰਕ ਵਿਰੋਧੀਆਂ ਦੇ ਜਿਸਮਾਨੀ ਸਫਾਈ ਵਾਲੀ ਨੀਤੀ ਪਹਿਲਾਂ ਵੀ ਚਰਚਾ ਅਧੀਨ ਰਹੀ ਹੈ ਅਤੇ ਜਾਪਦਾ ਹੈ ਕਿ ਹੁਣ ਫਿਰ ਇਸ ਸੰਬੰਧੀ ਦਲੀਲ ਨਾਲ ਚਰਚਾ ਕੀਤੇ ਜਾਣ ਦੀ ਲੋੜ ਹੈ। ਦੇਖਣਾ ਹੈ ਕਿ ਸੀਪੀਆਈ ਐਮ ਐਲ ਲਿਬਰੇਸ਼ਨ ਨਕਸਲਬਾੜੀ ਦੇ ਇਤਿਹਾਸ ਅਤੇ ਇਸਦੀ ਮੌਜੂਦਾ ਪਹੁੰਚ ਮੁਤਾਬਿਕ ਕਿ ਸਟੈਂਡ ਲੈਂਦੀ ਹੈ?

Friday, September 27, 2024

ਮਾਲੀ ਖਿਲਾਫ ਝੂਠੇ ਕੇਸ ਵਾਪਿਸ ਲੈਣ ਲਈ ਰੋਸ ਮੁਜ਼ਾਹਰਾ 29 ਨੂੰ ਪਟਿਆਲਾ ਵਿੱਚ

 Friday 27th September 2024 at 16:26 By WhatsApp 

ਲਿਬਰੇਸ਼ਨ ਵੱਲੋਂ ਵੀ ਹੋਵੇਗੀ ਮੁਜ਼ਾਹਰੇ ਵਿੱਚ ਜ਼ੋਰਦਾਰ ਸ਼ਮੂਲੀਅਤ 

ਹਾਈਕੋਰਟ ਨੂੰ ਅਪਣੇ ਹੁਕਮਾਂ ਦੀ ਉਲੰਘਣਾ ਦਾ ਸੂਓਮੋਟੋ ਨੋਟਿਸ ਲੈਣ ਦੀ ਵੀ ਅਪੀਲ 

ਮਾਨਸਾ: 27 ਸਤੰਬਰ 2024: (ਸੁਖਦਰਸ਼ਨ ਨੱਤ//ਨਕਸਲਬਾੜੀ ਸਕਰੀਨ ਡੈਸਕ)::

ਉਘੇ ਚਿੰਤਕ ਅਤੇ ਆਲੋਚਕ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਵਿਰੁੱਧ ਲੋਕ ਰੋਹ ਦਿਨੋਂ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਲੋਕ ਪੱਖੀ ਸੰਗਠਨ ਲਗਾਤਾਰ ਇਸ ਮੁੱਦੇ 'ਤੇ ਇੱਕਮੁੱਠ ਹੋ ਰਹੇ ਹਨ। ਹੁਣ ਇਹਨਾਂ ਸੰਗਠਨਾਂ ਦਾ ਨਵਾਂ ਐਕਸ਼ਨ ਪਟਿਆਲਾ ਵਿਖੇ 29 ਸਤੰਬਰ ਨੂੰ ਹੋਣਾ ਹੈ ਜਿਹੜਾ ਕਿ ਜ਼ੋਰਦਾਰ ਰੋਸ ਮੁਜ਼ਾਹਰੇ ਵੱਜੋਂ ਹੋਵੇਗਾ। 

ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮਾਲਵਿੰਦਰ ਸਿੰਘ ਮਾਲੀ ਖਿਲਾਫ ਮਾਨ ਸਰਕਾਰ ਵਲੋਂ ਦਰਜ ਕੀਤੇ ਝੂਠੇ ਪੁਲਿਸ ਕੇਸ ਦੀ ਵਾਪਸੀ ਦੀ ਮੰਗ ਨੂੰ ਲੈਕੇ 29 ਸਤੰਬਰ ਨੂੰ ਪਟਿਆਲਾ ਵਿਖੇ ਰੱਖੇ ਵਿਖਾਵੇ ਦਾ ਸਮਰਥਨ ਕਰਦਿਆਂ ਇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਨਕਲਾਬ ਅਤੇ ਬਦਲਾਅ ਦੇ ਨਾਹਰੇ ਤਹਿਤ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਬੋਲਣ ਤੇ ਆਲੋਚਨਾ ਦੀ ਆਜ਼ਾਦੀ ਦਾ ਗਲਾ ਘੋਟਣ ਲਈ ਮੋਦੀ ਸਰਕਾਰ ਵਾਂਗ ਝੂਠੇ ਕੇਸਾਂ ਤੇ ਗ੍ਰਿਫਤਾਰੀਆਂ ਦਾ ਰਾਹ ਫੜ ਲਿਆ ਹੈ। ਹਾਲਾਂਕਿ ਇਕ ਇਨਕਲਾਬੀ ਵਿਦਿਆਰਥੀ ਜਥੇਬੰਦੀ ਦੇ ਆਗੂ, ਇਕ ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਸਰਗਰਮ ਘੁਲਾਟੀਏ ਵਜੋਂ ਕੰਮ ਕਰਨ ਵਾਲੇ ਮਾਲੀ ਵਰਗੇ ਸਮਾਜਿਕ ਤੇ ਸਿਆਸੀ ਤੌਰ 'ਤੇ ਚੇਤਨ ਵਿਅਕਤੀ ਵਲੋਂ ਕਿਸੇ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਇਸ ਤੋਂ ਇਲਾਵਾ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਅਸ਼ਫਾਕ ਆਲਮ ਬਨਾਮ ਸਟੇਟ ਆਫ ਝਾਰਖੰਡ ਮੁਕੱਦਮੇ ਵਿੱਚ 31 ਜੁਲਾਈ 2023 ਨੂੰ ਦਿੱਤੇ ਫੈਸਲੇ ਦੇ ਹਵਾਲੇ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 22 ਸਤੰਬਰ 2023 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੰਬਰ 159 ਦੋਵਾਂ ਸੂਬਿਆਂ ਦੀਆਂ ਸਰਕਾਰਾਂ, ਪੁਲਿਸ ਅਤੇ ਅਦਾਲਤਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਕਿਸੇ ਵਿਅਕਤੀ ਖਿਲਾਫ ਕੋਈ ਐਫ਼ ਆਈ ਆਰ ਦਰਜ ਹੋਣ ਦੇ ਬਾਵਜੂਦ, ਜਿੰਨਾਂ ਕੇਸਾਂ ਵਿੱਚ ਵੱਧ ਤੋਂ ਵੱਧ ਸਜ਼ਾ ਸੱਤ ਸਾਲ ਜਾਂ ਇਸ ਤੋਂ ਘੱਟ ਹੈ - ਉਨ੍ਹਾਂ ਕੇਸਾਂ ਵਿੱਚ ਸਬੰਧਤ ਵਿਅਕਤੀ ਨੂੰ ਤੁਰੰਤ ਜ਼ਮਾਨਤ ਦਿੱਤੀ ਜਾਵੇ। ਜੇਕਰ ਪੁਲਿਸ ਨੂੰ ਉਸ ਨੂੰ ਹਿਰਾਸਤ ਵਿਚ ਰੱਖਣਾ ਜ਼ਰੂਰੀ ਜਾਪਦਾ ਹੈ, ਤਾਂ ਸਬੰਧਤ ਪੁਲਿਸ ਅਧਿਕਾਰੀ ਮਜਿਸਟਰੇਟ ਨੂੰ ਉਨ੍ਹਾਂ ਕਾਰਨਾਂ ਬਾਰੇ ਲਿਖਤੀ ਤੌਰ 'ਤੇ ਦੇਣਗੇ। ਉੱਚ ਅਦਾਲਤ ਵਲੋਂ ਸਖ਼ਤੀ ਨਾਲ ਕਿਹਾ ਗਿਆ ਹੈ ਕਿ ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫਸਰਾਂ ਅਤੇ ਮੈਜਿਸਟ੍ਰੇਟਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਪਰ ਨਿਆਂ ਪਾਲਿਕਾ ਦੀਆਂ ਐਨੀਆਂ ਸਖ਼ਤ ਹਿਦਾਇਤਾਂ ਦੇ ਬਾਵਜੂਦ ਮੋਹਾਲੀ ਪੁਲਿਸ ਵਲੋਂ ਮਾਲੀ ਵਰਗੇ ਇਕ ਜਾਣੇ ਪਛਾਣੇ ਇਨਸਾਨ ਨੂੰ ਖਤਰਨਾਕ ਅਪਰਾਧੀਆਂ ਜਾਂ ਗੈਂਗਸਟਰਾਂ ਵਾਂਗ ਪਟਿਆਲਾ ਤੋਂ ਉਸ ਦੇ ਭਰਾ ਦੇ ਘਰੋਂ ਬਿਨਾਂ ਵਾਰੰਟਾਂ ਦੇ ਰਾਤ ਨੂੰ ਗ੍ਰਿਫਤਾਰ ਕੀਤਾ ਅਤੇ ਸਬੰਧਤ ਮਜਿਸਟਰੇਟ ਨੇ ਵੀ ਬਿਨਾਂ ਉਕਤ ਹਿਦਾਇਤਾਂ ਦੀ ਪ੍ਰਵਾਹ ਕੀਤੇ ਮਾਲੀ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ। ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇਸ ਚਰਚਿਤ ਮਾਮਲੇ ਦਾ ਸੂਓਮੋਟੋ ਨੋਟਿਸ ਲੈਂਦਿਆਂ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਬਿਆਨ ਵਿੱਚ ਸਾਰੇ ਇਨਸਾਫਪਸੰਦ ਤੇ ਜਮਹੂਰੀ ਸੰਗਠਨਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 29 ਸਤੰਬਰ ਨੂੰ ਸੈਂਟਰਲ ਜੇਲ੍ਹ ਪਟਿਆਲਾ ਸਾਹਮਣੇ ਹੋ ਰਹੇ ਇਸ ਰੋਸ ਵਿਖਾਵੇ ਵਧ ਚੜ੍ਹ ਕੇ ਸ਼ਾਮਲ ਹੋਣ, ਤਾਂ ਜੋ ਇਕਜੁੱਟ ਹੋ ਕੇ ਮਾਨ ਸਰਕਾਰ ਨੂੰ ਇਹ ਝੂਠਾ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾ ਸਕੇ।

Monday, September 23, 2024

ਤਨ-ਮਨ ਨੂੰ ਨਿਚੋੜ ਸੁੱਟਣ ਵਾਲੀਆਂ ਲੰਮੀਆਂ ਡਿਊਟੀਆਂ ਦੇ ਖਿਲਾਫ ਲਿਬਰੇਸ਼ਨ ਵੀ ਮੈਦਾਨ ਵਿੱਚ

Monday:23rd September 2024 at 14:21 By WhatsApp Gurmeet Singh Bakhatpura 

11 ਟਰੇਡ‌ ਯੂਨੀਅਨਾਂ ਨੇ ਦਿੱਤਾ ਸੀ ਕਾਲਾ ਦਿਨ ਮਨਾਉਣ ਦਾ ਸੱਦਾ 


ਬਟਾਲਾ
: 23 ਸਤੰਬਰ 2024: (ਗੁਰਮੀਤ ਬਖਤਪੁਰਾ//ਨਕਸਲਬਾੜੀ ਸਕਰੀਨ ਬਿਊਰੋ)::

ਪੰਜਾਬ ਅਤੇ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਸੀਪੀਆਈ ਐਮ ਐਲ ਲਿਬਰੇਸ਼ਨ ਵੱਲੋਂ ਲਗਾਤਾਰ  ਹੈ। ਆਮ ਇਨਸਾਨ ਲਈ ਜ਼ਿੰਦਗੀ  ਦੀਆਂ ਅਣਸੁਖਾਵੀਆਂ ਹਾਲਤਾਂ ਦੇ ਖਿਲਾਫ ਪਾਰਟੀ ਵੱਲੋਂ ਧਰਨੇ,  ਮੀਟਿੰਗਾਂ ਅਤੇ ਕਦੇ ਰੋਸ ਮਾਰਚ ਹਨ। ਆਪਣੀਆਂ ਇਹਨਾਂ ਸਰਗਰਮੀਆਂ ਦੇ ਨਾਲ ਨਾਲ ਨਕਸਲਬਾੜੀਆਂ ਦਾ ਜਮਹੂਰੀ ਢੰਗ ਤਰੀਕੇ ਨਾਲ ਚੱਲਣ ਵਾਲਾ ਇਹ ਸੰਗਠਨ ਜਿਥੇ ਨੌਜਵਾਨਾਂ ਅਤੇ  ਨਾਲ ਜੋੜਨ ਵਿਚ ਸਫਲ ਰਿਹਾ ਹੈ ਉਥੇ ਔਰਤਾਂ ਵੀ ਇਸ ਸੰਗਠਨ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੀਆਂ ਹਨ। ਅੱਜ ਵੀ ਲਿਬਰੇਸ਼ਨ ਪਾਰਟੀ ਨੇ ਆਪਣੀਆਂ ਮੰਗਾਂ ਅਤੇ ਮੁੱਦਿਆਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਪਾਰਟੀ ਦਾ ਅੱਜ ਵਾਲਾ ਇਹ ਰੋਸ ਮੁਜ਼ਾਹਰਾ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਖਿਲਾਫ ਕੇਂਦਰਿਤ ਸੀ। ਨਿਗੂਣੀ ਜਿਹੀ ਤਨਖਾਹ ਅਤੇ ਤਾਂ ਮਨ ਨੂੰ ਨਿਚੋੜਣ ਵਾਲੀ ਸਖਤ ਦਿਹਾੜੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਕਹੀ ਜਾ ਸਕਦੀ। ਇਸ ਤਰ੍ਹਾਂ ਬਾਰਾਂ ਬਾਰਾਂ ਘੰਟੇ ਕੰਮ ਕਰ ਕੇ ਜਿਥੇ ਕਿਰਤੀ ਦੀ ਉਮਰ ਅੱਧੀ ਵੀ ਨਹੀਂ ਰਹਿਣੀ ਉਥੇ ਉਸਦਾ ਘਰ ਪਰਿਵਾਰ ਨਾਲ ਰਾਬਤਾ ਵੀ ਟੁੱਟਣ ਦੀ ਹੱਦ ਤੱਕ ਕਮਜ਼ੋਰ ਹੋ ਜਾਣਾ ਹੈ। ਬਾਰਾਂ ਘੰਟੇ ਦੀ ਡਿਊਟੀ ਦਾ ਮਕਸਦ ਇਹ ਵੀ ਹੈ ਕਿ ਕਿਰਤੀਆਂ ਕੋਲ ਨਾ ਤਾਂ ਖਾਣ ਪੀਣ ਅਤੇ ਆਰਾਮ ਲਈ ਸਮਾਂ ਬਚੇ ਅਤੇ ਨਾ ਹੀ ਪਰਿਵਾਰ ਜਾਂ ਸਮਾਜ ਨਾਲ ਜੁੜ ਬੈਠਣ ਦਾ ਸਮਾਂ ਮਿਲੇ।   

ਅੱਜ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ਼ (ਏਕਟੂ) ਦੇ ਸੈਂਕੜੇ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਲਿਬਰੇਸ਼ਨ ਦਫ਼ਤਰ ਵਿਖੇ ਰੈਲੀ ਕਰਨ ਤੋਂ ਬਾਅਦ ਮੁਜ਼ਾਹਰਾ ਕੀਤਾ ਅਤੇ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਬਟਾਲਾ ਵਿਖੇ ਧਰਨਾ ਦਿੱਤਾ।ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਮਲਕਵਾਲ, ਗੁਰਮੁਖ ਸਿੰਘ ਲਾਲੀ ਭਾਗੋਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਦੇਸ਼ ਵਿਚ ਅੱਜ 11 ਟਰੇਡ‌ ਯੂਨੀਅਨਾਂ ਵਲੋਂ ਕਾਲਾ ਦਿਨ ਮਨਾਉਣ ਦੇ ਸਦੇ ਤਹਿਤ ਰੈਲੀ ਕਰਕੇ ਕਿਹਾ ਗਿਆ ਹੈ ਕਿ ਮੋਦੀ ਸਰਕਾਰ  12 ਘੰਟੇ ਦੀ ਡਿਊਟੀ ਦਾ ਕਾਨੂੰਨ ਲਾਗੂ ਕਰਨ ਦੀ ਬਜਾਏ 8 ਘੰਟੇ ਦੀ ਡਿਊਟੀ ਦਾ ਕਾਨੂੰਨ ਬਹਾਲ ਕਰੇ,40 ਕਿਰਤ ਕਨੂੰਨਾਂ ਨੂੰ 4 ਕੋਡਾਂ ਵਿਚ ਬਦਲਣ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਤਿੰਨ ਫੌਜਦਾਰੀ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਸ ਕੀਤੀਆਂ ਜਾਣ, ਮਨਰੇਗਾ ਦਾ ਰੋਜ਼ਗਾਰ 200 ਦਿਨ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ,ਹਰ ਪੱਧਰ ਤੇ ਕਿਰਤ ਕਨੂੰਨਾਂ ਨੂੰ ਲਾਗੂ ਕੀਤਾ ਜਾਵੇ, ਪੰਜਾਬ ਦੇ ਕਰੀਬ ਵੀਹ ਹਜ਼ਾਰ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੀਆਂ ਯੋਗ ਸਹੂਲਤਾਂ ਲਾਗੂ ਕੀਤੀਆਂ ਜਾਣ, ਸਕੀਮ ਵਰਕਰਾਂ ਨੂੰ ਘੱਟੋ ਘੱਟ ਕਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। 

ਇਸ ਸਮੇਂ ਇਕ ਮਤਾ ਪਾਸ ਕਰਕੇ ਸੋਸ਼ਲ ਮੀਡੀਆ ਕਾਰਕੁੰਨ ਅਤੇ ਪ੍ਰਸਿੱਧ ਚਿੰਤਕ ਮਲਵਿੰਦਰ ਸਿੰਘ ਮਾਲੀ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਗਈ। ਰੈਲੀ ਵਿਚ ਦਲਬੀਰ ਭੋਲਾ ਮਲਕਵਾਲ, ਰਮਨ ਮੰਮਣ, ਲਖਵਿੰਦਰ ਸਿੰਘ ਭਾਗੋਵਾਲ, ਲਖਬੀਰ ਸਿੰਘ, ਬਚਨ ਸਿੰਘ ਮਿਸਾਨੀਆ ,ਬਲਜੀਤ ਸਿੰਘ ,ਬਾਬਾ ਕੁਲਵੰਤ ਸਿੰਘ, ਜਿੰਦਾ ਛੀਨਾਂ ਅਤੇ ਚਰਨਜੀਤ ਸਿੰਘ ਚੰਨੀ ਤਲਵੰਡੀ ਝਿਊਰਾ ਸ਼ਾਮਲ ਸਨ।