Showing posts with label Gurmeet Singh Bakhatpura. Show all posts
Showing posts with label Gurmeet Singh Bakhatpura. Show all posts

Friday, September 27, 2024

ਮਾਲੀ ਖਿਲਾਫ ਝੂਠੇ ਕੇਸ ਵਾਪਿਸ ਲੈਣ ਲਈ ਰੋਸ ਮੁਜ਼ਾਹਰਾ 29 ਨੂੰ ਪਟਿਆਲਾ ਵਿੱਚ

 Friday 27th September 2024 at 16:26 By WhatsApp 

ਲਿਬਰੇਸ਼ਨ ਵੱਲੋਂ ਵੀ ਹੋਵੇਗੀ ਮੁਜ਼ਾਹਰੇ ਵਿੱਚ ਜ਼ੋਰਦਾਰ ਸ਼ਮੂਲੀਅਤ 

ਹਾਈਕੋਰਟ ਨੂੰ ਅਪਣੇ ਹੁਕਮਾਂ ਦੀ ਉਲੰਘਣਾ ਦਾ ਸੂਓਮੋਟੋ ਨੋਟਿਸ ਲੈਣ ਦੀ ਵੀ ਅਪੀਲ 

ਮਾਨਸਾ: 27 ਸਤੰਬਰ 2024: (ਸੁਖਦਰਸ਼ਨ ਨੱਤ//ਨਕਸਲਬਾੜੀ ਸਕਰੀਨ ਡੈਸਕ)::

ਉਘੇ ਚਿੰਤਕ ਅਤੇ ਆਲੋਚਕ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਵਿਰੁੱਧ ਲੋਕ ਰੋਹ ਦਿਨੋਂ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਲੋਕ ਪੱਖੀ ਸੰਗਠਨ ਲਗਾਤਾਰ ਇਸ ਮੁੱਦੇ 'ਤੇ ਇੱਕਮੁੱਠ ਹੋ ਰਹੇ ਹਨ। ਹੁਣ ਇਹਨਾਂ ਸੰਗਠਨਾਂ ਦਾ ਨਵਾਂ ਐਕਸ਼ਨ ਪਟਿਆਲਾ ਵਿਖੇ 29 ਸਤੰਬਰ ਨੂੰ ਹੋਣਾ ਹੈ ਜਿਹੜਾ ਕਿ ਜ਼ੋਰਦਾਰ ਰੋਸ ਮੁਜ਼ਾਹਰੇ ਵੱਜੋਂ ਹੋਵੇਗਾ। 

ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਮਾਲਵਿੰਦਰ ਸਿੰਘ ਮਾਲੀ ਖਿਲਾਫ ਮਾਨ ਸਰਕਾਰ ਵਲੋਂ ਦਰਜ ਕੀਤੇ ਝੂਠੇ ਪੁਲਿਸ ਕੇਸ ਦੀ ਵਾਪਸੀ ਦੀ ਮੰਗ ਨੂੰ ਲੈਕੇ 29 ਸਤੰਬਰ ਨੂੰ ਪਟਿਆਲਾ ਵਿਖੇ ਰੱਖੇ ਵਿਖਾਵੇ ਦਾ ਸਮਰਥਨ ਕਰਦਿਆਂ ਇਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਨਕਲਾਬ ਅਤੇ ਬਦਲਾਅ ਦੇ ਨਾਹਰੇ ਤਹਿਤ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਬੋਲਣ ਤੇ ਆਲੋਚਨਾ ਦੀ ਆਜ਼ਾਦੀ ਦਾ ਗਲਾ ਘੋਟਣ ਲਈ ਮੋਦੀ ਸਰਕਾਰ ਵਾਂਗ ਝੂਠੇ ਕੇਸਾਂ ਤੇ ਗ੍ਰਿਫਤਾਰੀਆਂ ਦਾ ਰਾਹ ਫੜ ਲਿਆ ਹੈ। ਹਾਲਾਂਕਿ ਇਕ ਇਨਕਲਾਬੀ ਵਿਦਿਆਰਥੀ ਜਥੇਬੰਦੀ ਦੇ ਆਗੂ, ਇਕ ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਸਰਗਰਮ ਘੁਲਾਟੀਏ ਵਜੋਂ ਕੰਮ ਕਰਨ ਵਾਲੇ ਮਾਲੀ ਵਰਗੇ ਸਮਾਜਿਕ ਤੇ ਸਿਆਸੀ ਤੌਰ 'ਤੇ ਚੇਤਨ ਵਿਅਕਤੀ ਵਲੋਂ ਕਿਸੇ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਇਸ ਤੋਂ ਇਲਾਵਾ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਅਸ਼ਫਾਕ ਆਲਮ ਬਨਾਮ ਸਟੇਟ ਆਫ ਝਾਰਖੰਡ ਮੁਕੱਦਮੇ ਵਿੱਚ 31 ਜੁਲਾਈ 2023 ਨੂੰ ਦਿੱਤੇ ਫੈਸਲੇ ਦੇ ਹਵਾਲੇ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 22 ਸਤੰਬਰ 2023 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੰਬਰ 159 ਦੋਵਾਂ ਸੂਬਿਆਂ ਦੀਆਂ ਸਰਕਾਰਾਂ, ਪੁਲਿਸ ਅਤੇ ਅਦਾਲਤਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਕਿਸੇ ਵਿਅਕਤੀ ਖਿਲਾਫ ਕੋਈ ਐਫ਼ ਆਈ ਆਰ ਦਰਜ ਹੋਣ ਦੇ ਬਾਵਜੂਦ, ਜਿੰਨਾਂ ਕੇਸਾਂ ਵਿੱਚ ਵੱਧ ਤੋਂ ਵੱਧ ਸਜ਼ਾ ਸੱਤ ਸਾਲ ਜਾਂ ਇਸ ਤੋਂ ਘੱਟ ਹੈ - ਉਨ੍ਹਾਂ ਕੇਸਾਂ ਵਿੱਚ ਸਬੰਧਤ ਵਿਅਕਤੀ ਨੂੰ ਤੁਰੰਤ ਜ਼ਮਾਨਤ ਦਿੱਤੀ ਜਾਵੇ। ਜੇਕਰ ਪੁਲਿਸ ਨੂੰ ਉਸ ਨੂੰ ਹਿਰਾਸਤ ਵਿਚ ਰੱਖਣਾ ਜ਼ਰੂਰੀ ਜਾਪਦਾ ਹੈ, ਤਾਂ ਸਬੰਧਤ ਪੁਲਿਸ ਅਧਿਕਾਰੀ ਮਜਿਸਟਰੇਟ ਨੂੰ ਉਨ੍ਹਾਂ ਕਾਰਨਾਂ ਬਾਰੇ ਲਿਖਤੀ ਤੌਰ 'ਤੇ ਦੇਣਗੇ। ਉੱਚ ਅਦਾਲਤ ਵਲੋਂ ਸਖ਼ਤੀ ਨਾਲ ਕਿਹਾ ਗਿਆ ਹੈ ਕਿ ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫਸਰਾਂ ਅਤੇ ਮੈਜਿਸਟ੍ਰੇਟਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਪਰ ਨਿਆਂ ਪਾਲਿਕਾ ਦੀਆਂ ਐਨੀਆਂ ਸਖ਼ਤ ਹਿਦਾਇਤਾਂ ਦੇ ਬਾਵਜੂਦ ਮੋਹਾਲੀ ਪੁਲਿਸ ਵਲੋਂ ਮਾਲੀ ਵਰਗੇ ਇਕ ਜਾਣੇ ਪਛਾਣੇ ਇਨਸਾਨ ਨੂੰ ਖਤਰਨਾਕ ਅਪਰਾਧੀਆਂ ਜਾਂ ਗੈਂਗਸਟਰਾਂ ਵਾਂਗ ਪਟਿਆਲਾ ਤੋਂ ਉਸ ਦੇ ਭਰਾ ਦੇ ਘਰੋਂ ਬਿਨਾਂ ਵਾਰੰਟਾਂ ਦੇ ਰਾਤ ਨੂੰ ਗ੍ਰਿਫਤਾਰ ਕੀਤਾ ਅਤੇ ਸਬੰਧਤ ਮਜਿਸਟਰੇਟ ਨੇ ਵੀ ਬਿਨਾਂ ਉਕਤ ਹਿਦਾਇਤਾਂ ਦੀ ਪ੍ਰਵਾਹ ਕੀਤੇ ਮਾਲੀ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ। ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇਸ ਚਰਚਿਤ ਮਾਮਲੇ ਦਾ ਸੂਓਮੋਟੋ ਨੋਟਿਸ ਲੈਂਦਿਆਂ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਬਿਆਨ ਵਿੱਚ ਸਾਰੇ ਇਨਸਾਫਪਸੰਦ ਤੇ ਜਮਹੂਰੀ ਸੰਗਠਨਾਂ ਅਤੇ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 29 ਸਤੰਬਰ ਨੂੰ ਸੈਂਟਰਲ ਜੇਲ੍ਹ ਪਟਿਆਲਾ ਸਾਹਮਣੇ ਹੋ ਰਹੇ ਇਸ ਰੋਸ ਵਿਖਾਵੇ ਵਧ ਚੜ੍ਹ ਕੇ ਸ਼ਾਮਲ ਹੋਣ, ਤਾਂ ਜੋ ਇਕਜੁੱਟ ਹੋ ਕੇ ਮਾਨ ਸਰਕਾਰ ਨੂੰ ਇਹ ਝੂਠਾ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾ ਸਕੇ।

Monday, September 23, 2024

ਤਨ-ਮਨ ਨੂੰ ਨਿਚੋੜ ਸੁੱਟਣ ਵਾਲੀਆਂ ਲੰਮੀਆਂ ਡਿਊਟੀਆਂ ਦੇ ਖਿਲਾਫ ਲਿਬਰੇਸ਼ਨ ਵੀ ਮੈਦਾਨ ਵਿੱਚ

Monday:23rd September 2024 at 14:21 By WhatsApp Gurmeet Singh Bakhatpura 

11 ਟਰੇਡ‌ ਯੂਨੀਅਨਾਂ ਨੇ ਦਿੱਤਾ ਸੀ ਕਾਲਾ ਦਿਨ ਮਨਾਉਣ ਦਾ ਸੱਦਾ 


ਬਟਾਲਾ
: 23 ਸਤੰਬਰ 2024: (ਗੁਰਮੀਤ ਬਖਤਪੁਰਾ//ਨਕਸਲਬਾੜੀ ਸਕਰੀਨ ਬਿਊਰੋ)::

ਪੰਜਾਬ ਅਤੇ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਸੀਪੀਆਈ ਐਮ ਐਲ ਲਿਬਰੇਸ਼ਨ ਵੱਲੋਂ ਲਗਾਤਾਰ  ਹੈ। ਆਮ ਇਨਸਾਨ ਲਈ ਜ਼ਿੰਦਗੀ  ਦੀਆਂ ਅਣਸੁਖਾਵੀਆਂ ਹਾਲਤਾਂ ਦੇ ਖਿਲਾਫ ਪਾਰਟੀ ਵੱਲੋਂ ਧਰਨੇ,  ਮੀਟਿੰਗਾਂ ਅਤੇ ਕਦੇ ਰੋਸ ਮਾਰਚ ਹਨ। ਆਪਣੀਆਂ ਇਹਨਾਂ ਸਰਗਰਮੀਆਂ ਦੇ ਨਾਲ ਨਾਲ ਨਕਸਲਬਾੜੀਆਂ ਦਾ ਜਮਹੂਰੀ ਢੰਗ ਤਰੀਕੇ ਨਾਲ ਚੱਲਣ ਵਾਲਾ ਇਹ ਸੰਗਠਨ ਜਿਥੇ ਨੌਜਵਾਨਾਂ ਅਤੇ  ਨਾਲ ਜੋੜਨ ਵਿਚ ਸਫਲ ਰਿਹਾ ਹੈ ਉਥੇ ਔਰਤਾਂ ਵੀ ਇਸ ਸੰਗਠਨ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੀਆਂ ਹਨ। ਅੱਜ ਵੀ ਲਿਬਰੇਸ਼ਨ ਪਾਰਟੀ ਨੇ ਆਪਣੀਆਂ ਮੰਗਾਂ ਅਤੇ ਮੁੱਦਿਆਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਪਾਰਟੀ ਦਾ ਅੱਜ ਵਾਲਾ ਇਹ ਰੋਸ ਮੁਜ਼ਾਹਰਾ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਖਿਲਾਫ ਕੇਂਦਰਿਤ ਸੀ। ਨਿਗੂਣੀ ਜਿਹੀ ਤਨਖਾਹ ਅਤੇ ਤਾਂ ਮਨ ਨੂੰ ਨਿਚੋੜਣ ਵਾਲੀ ਸਖਤ ਦਿਹਾੜੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਕਹੀ ਜਾ ਸਕਦੀ। ਇਸ ਤਰ੍ਹਾਂ ਬਾਰਾਂ ਬਾਰਾਂ ਘੰਟੇ ਕੰਮ ਕਰ ਕੇ ਜਿਥੇ ਕਿਰਤੀ ਦੀ ਉਮਰ ਅੱਧੀ ਵੀ ਨਹੀਂ ਰਹਿਣੀ ਉਥੇ ਉਸਦਾ ਘਰ ਪਰਿਵਾਰ ਨਾਲ ਰਾਬਤਾ ਵੀ ਟੁੱਟਣ ਦੀ ਹੱਦ ਤੱਕ ਕਮਜ਼ੋਰ ਹੋ ਜਾਣਾ ਹੈ। ਬਾਰਾਂ ਘੰਟੇ ਦੀ ਡਿਊਟੀ ਦਾ ਮਕਸਦ ਇਹ ਵੀ ਹੈ ਕਿ ਕਿਰਤੀਆਂ ਕੋਲ ਨਾ ਤਾਂ ਖਾਣ ਪੀਣ ਅਤੇ ਆਰਾਮ ਲਈ ਸਮਾਂ ਬਚੇ ਅਤੇ ਨਾ ਹੀ ਪਰਿਵਾਰ ਜਾਂ ਸਮਾਜ ਨਾਲ ਜੁੜ ਬੈਠਣ ਦਾ ਸਮਾਂ ਮਿਲੇ।   

ਅੱਜ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ਼ (ਏਕਟੂ) ਦੇ ਸੈਂਕੜੇ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਲਿਬਰੇਸ਼ਨ ਦਫ਼ਤਰ ਵਿਖੇ ਰੈਲੀ ਕਰਨ ਤੋਂ ਬਾਅਦ ਮੁਜ਼ਾਹਰਾ ਕੀਤਾ ਅਤੇ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਬਟਾਲਾ ਵਿਖੇ ਧਰਨਾ ਦਿੱਤਾ।ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਮਲਕਵਾਲ, ਗੁਰਮੁਖ ਸਿੰਘ ਲਾਲੀ ਭਾਗੋਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਦੇਸ਼ ਵਿਚ ਅੱਜ 11 ਟਰੇਡ‌ ਯੂਨੀਅਨਾਂ ਵਲੋਂ ਕਾਲਾ ਦਿਨ ਮਨਾਉਣ ਦੇ ਸਦੇ ਤਹਿਤ ਰੈਲੀ ਕਰਕੇ ਕਿਹਾ ਗਿਆ ਹੈ ਕਿ ਮੋਦੀ ਸਰਕਾਰ  12 ਘੰਟੇ ਦੀ ਡਿਊਟੀ ਦਾ ਕਾਨੂੰਨ ਲਾਗੂ ਕਰਨ ਦੀ ਬਜਾਏ 8 ਘੰਟੇ ਦੀ ਡਿਊਟੀ ਦਾ ਕਾਨੂੰਨ ਬਹਾਲ ਕਰੇ,40 ਕਿਰਤ ਕਨੂੰਨਾਂ ਨੂੰ 4 ਕੋਡਾਂ ਵਿਚ ਬਦਲਣ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਤਿੰਨ ਫੌਜਦਾਰੀ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਸ ਕੀਤੀਆਂ ਜਾਣ, ਮਨਰੇਗਾ ਦਾ ਰੋਜ਼ਗਾਰ 200 ਦਿਨ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ,ਹਰ ਪੱਧਰ ਤੇ ਕਿਰਤ ਕਨੂੰਨਾਂ ਨੂੰ ਲਾਗੂ ਕੀਤਾ ਜਾਵੇ, ਪੰਜਾਬ ਦੇ ਕਰੀਬ ਵੀਹ ਹਜ਼ਾਰ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੀਆਂ ਯੋਗ ਸਹੂਲਤਾਂ ਲਾਗੂ ਕੀਤੀਆਂ ਜਾਣ, ਸਕੀਮ ਵਰਕਰਾਂ ਨੂੰ ਘੱਟੋ ਘੱਟ ਕਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। 

ਇਸ ਸਮੇਂ ਇਕ ਮਤਾ ਪਾਸ ਕਰਕੇ ਸੋਸ਼ਲ ਮੀਡੀਆ ਕਾਰਕੁੰਨ ਅਤੇ ਪ੍ਰਸਿੱਧ ਚਿੰਤਕ ਮਲਵਿੰਦਰ ਸਿੰਘ ਮਾਲੀ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਗਈ। ਰੈਲੀ ਵਿਚ ਦਲਬੀਰ ਭੋਲਾ ਮਲਕਵਾਲ, ਰਮਨ ਮੰਮਣ, ਲਖਵਿੰਦਰ ਸਿੰਘ ਭਾਗੋਵਾਲ, ਲਖਬੀਰ ਸਿੰਘ, ਬਚਨ ਸਿੰਘ ਮਿਸਾਨੀਆ ,ਬਲਜੀਤ ਸਿੰਘ ,ਬਾਬਾ ਕੁਲਵੰਤ ਸਿੰਘ, ਜਿੰਦਾ ਛੀਨਾਂ ਅਤੇ ਚਰਨਜੀਤ ਸਿੰਘ ਚੰਨੀ ਤਲਵੰਡੀ ਝਿਊਰਾ ਸ਼ਾਮਲ ਸਨ। 

Sunday, September 8, 2024

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਧਾਰ ਕਾਰਡ ਕਾਫੀ ਹੋਵੇ

Sunday 8th September 2024 at 08:00 WhatsApp 

ਬਿਆਸ ਨੇੜੇ ਛੱਜਲਵੱਡੀ ਵਿਚ ਲਿਬਰੇਸ਼ਨ ਦੀ ਕਾਨਫਰੰਸ ਵੱਲੋਂ ਕਈ ਮੰਗਾਂ 


ਅੰਮ੍ਰਿਤਸਰ
: 8 ਸਤੰਬਰ 2024: (ਨਕਸਲਬਾੜੀ ਸਕਰੀਨ ਡੈਸਕ)::

ਸਰਹੱਦੀ ਜ਼ਿਲੇ ਅੰਮ੍ਰਿਤਸਰ ਵਿੱਚ ਸਫਲ ਸਿਆਸੀ ਕਾਨਫਰੰਸ ਕਰ ਕੇ ਸੀਪੀਆਈ ਐਮ ਐਲ ਲਿਬਰੇਸ਼ਨ ਨੇ ਆਪਣੀ ਵੱਧ ਰਹੀ ਪਕੜਾ ਇੱਕ ਵਾਰ ਫੇਰ ਜ਼ੋਰਦਾਰ ਪ੍ਰਗਟਾਵਾ ਕੀਤਾ ਹੈ। ਇਸ ਕਾਨਫਰੰਸ ਨੇ ਇਹ ਵੀ ਦੱਸਿਆ ਕਿ ਔਰਤਾਂ ਇਸ ਪਾਰਟੀ ਦੇ ਨਾਲ ਵੱਧ ਚੜ੍ਹ ਕੇ ਜੁੜ ਰਹੀਆਂ ਹਨ। 

ਅੱਜ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਅਮ੍ਰਿਤਸਰ ਜ਼ਿਲ੍ਹੇ ਵਿੱਚ ਬਿਆਸ ਦੇ  ਨਜ਼ਦੀਕੀ ਕਸਬੇ ਛੱਜਲਵੱਡੀ ਵਿਚ ਰਾਜਨੀਤਕ ਕਾਨਫਰੰਸ ਕੀਤੀ ਗਈ ਜਿਸਦੀ ਪ੍ਰਧਾਨਗੀ ਸੁਰਿੰਦਰ ਸਿੰਘ ਕੋਟ ਖਹਿਰਾ, ਬਖਸ਼ੀਸ਼ ਸਿੰਘ ਕਲਾਵਾਂ, ਬਲਵਿੰਦਰ ਕੌਰ, ਸਤਨਾਮ ਸਿੰਘ ਤਰਸਿੱਕਾ ਅਤੇ ਰਾਜਵਿੰਦਰ ਕੌਰ ਅਮਰਕੋਟ ਨੇ ਸਾਂਝੇ ਤੌਰ ਤੇ ਕੀਤੀ। 

ਇਸ ਮੌਕੇ ਲਿਬਰੇਸ਼ਨ ਆਗੂ ਨਿਰਮਲ ਸਿੰਘ ਛੱਜਲਵੱਡੀ, ਬਲਬੀਰ ਸਿੰਘ ਝਾਮਕਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮਾਨ ਸਰਕਾਰ ਪੰਜਾਬੀਆਂ ਉਪਰ ਕਰੀਬ 3000 ਕਰੋੜ ਰੁਪਏ ਦੇ ਟੈਕਸ ਲਾਉਣ ਜਾ ਰਹੀ ਹੈ ਜਿਸ ਵਾਸਤੇ ਮਾਨ ਸਰਕਾਰ ਪਟਰੋਲ, ਡੀਜਲ, ਬਿਜਲੀ ਦੇ ਰੇਟਾ ਅਤੇ ਬਸਾਂ ਦੇ ਕਿਰਾਏ ਵਿਚ ਚੁਪ ਚੁਪੀਤੇ ਵਾਧਾ ਕਰ ਚੁੱਕੀ ਹੈ‌ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਟੈਕਸ ਲਾਏ ਜਾ ਸਕਦੇ ਹਨ। 

ਲਿਬਰੇਸ਼ਨ ਦੇ ਇਹਨਾਂ ਨੇ ਆਗੂਆਂ ਸਰਕਾਰ ਦੀ ਇਸ ਕਾਰਵਾਈ ਨੂੰ ਮਹਿਗਾਈ ਅਤੇ ਖੇਤੀ ਲਾਗਤਾਂ ਵਿੱਚ ਵਾਧਾ ਕਰਨ ਵਾਲਾ ਦਸਦਿਆਂ ਕਿਹਾ ਕਿ ਸਰਕਾਰ ਨੂੰ ਆਮ ਜਨਤਾ ਤੇ ਟੈਕਸ ਠੋਕਣ ਦੀ ਬਜਾਏ ਸਰਕਾਰ ਦੀ ਇਸ਼ਤਿਹਾਰਬਾਜ਼ੀ,ਵੀ ਆਈ ਪੀ ਕਲਚਰ ਅਤੇ ਹੋਰ ਫਜ਼ੂਲ ਖਰਚੇ ਬੰਦ ਕਰਨੇ ਚਾਹੀਦੇ ਹਨ। 

ਇਸ ਯਾਦਗਾਰੀ ਰਾਜਨੀਤਿਕ ਕਾਨਫਰੰਸ ਵਿੱਚ ਮਨਰੇਗਾ ਦਾ ਰੁਜ਼ਗਾਰ 200 ਦਿਨ ਅਤੇ ਦਿਹਾੜੀ 700/- ਰੁਪਏ ਕਰਨ ਦਾ ਮੁੱਦਾ ਵੀ ਉਠਾਇਆ ਗਿਆ। ਮਾਨ ਸਰਕਾਰ ਦੇ ਆਗੂਆਂ ਉੱਪਰ ਦੋਸ਼ ਲਾਇਆ ਗਿਆ ਕਿ ਉਹ ਪਿੰਡਾਂ ਵਿੱਚ ਮਨਰੇਗਾ ਨੂੰ ਲਾਗੂ ਕਰਨ ਵਿੱਚ ਅੜਚਨਾਂ ਡਾਹ ਰਹੇ ਹਨ। ਇਸ ਕਾਨਫਰੰਸ ਵਿੱਚ ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨ 5000/- ਰੁਪਏ ਕਰਨ, ਬੇਘਰਿਆਂ ਨੂੰ 10-ਦਸ ਮਰਲੇ ਦੇ ਪਲਾਟ ਦੇਣ, ਕੱਚੇ ਮਕਾਨਾਂ ਦੀਆਂ ਛੱਤਾਂ ਬਦਲਣ ਲਈ ਪੰਜ ਲੱਖ ਦੀ ਗਰਾਂਟ ਜਾਰੀ ਕਰਨ ਅਤੇ ਲਾਲ ਲਕੀਰ ਦੇ ਅੰਦਰ ਆਉਂਦੇ ਗਰੀਬਾਂ ਦੇ ਘਰਾਂ ਨੂੰ ਮਾਲ ਮਹਿਕਮੇ ਵਿੱਚ ਦਰਜ ਕਰਨ ਦਾ ਮੁੱਦਾ ਉਠਾਉਂਦਿਆਂ ਕਿਹਾ ਗਿਆ ਕਿ ਸਰਕਾਰ ਵਾਘਾ ਬਾਰਡਰ ਨੂੰ ਵਪਾਰ ਲਈ ਖੋਲੇ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਅਧਾਰਤ ਦਰਸ਼ਨ‌ ਕਰਨ ਦੀ ਖੁੱਲ ਦਿੱਤੀ ਜਾਵੇ। 

ਲਿਬਰੇਸ਼ਨ ਪਾਰਟੀ ਦੀ ਇਸ ਕਾਨਫਰੰਸ ਵੱਲੋਂ‌ 16 ਨੁਕਾਤੀ ਪ੍ਰੋਗਰਾਮ ਵਿੱਚ ਸਾਫ ਪਾਣੀ, ਮਿਆਰੀ ਰੋਟੀ, ਕੱਪੜਾ, ਮਕਾਨ ਅਤੇ ਮੁਫਤ ਵਿਦਿਆ ਤੇ ਸਿਹਤ ਸਹੂਲਤਾਂ ਦੇ ਮੁੱਦਿਆਂ ਉੱਪਰ ਲਿਬਰੇਸ਼ਨ ਨੇ ਸੰਘਰਸ਼ ਕਰਨ ਲਈ ਲੋਕਾਂ ਦੇ ਸਾਥ ਦੀ ਮੰਗ ਕੀਤੀ। ਇਹਨਾਂ ਆਗੂਆਂ ਨੇ ਮੋਦੀ ਸਰਕਾਰ ਵੱਲੋਂ 12 ਘੰਟੇ ਦੀ ਦਿਹਾੜੀ ਦਾ ਕਾਨੂੰਨ ਵਾਪਸ ਕਰਾਉਣ ਅਤੇ ਵੱਖ ਵੱਖ ਮਹਿਕਮਿਆਂ ਵਿਚ ਖਾਲੀ ਪਈਆਂ ਅਸਾਮੀਆਂ ਭਰਨ ਦੀ ਵੀ ਮੰਗ ਕੀਤੀ। 

ਉਹਨਾਂ ਕਿਹਾ ਕਿ ਲਿਬਰੇਸ਼ਨ ਹੋਰ ਖੱਬੀਆਂ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਿਆਸੀ ਖਲਾਅ ਨੂੰ ਭਰਨ ਦੇ ਯਤਨ ਤੇਜ਼ ਕਰੇਗੀ ਅਤੇ ਜਨਤਾ ਦੇ ਯਤਨਾਂ ਨਾਲ ਨਸ਼ਾ ਮਾਫੀਆ ,ਭੂ ਮਾਫੀਆ ਰੇਤ ਮਾਫੀਆ ਨੂੰ ਪੰਜਾਬ ਚੋਂ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਖਾਸਕਰ ਪੁਲਿਸ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜਾ ਕਰੇਗੀ। 

ਕਾਨਫਰੰਸ ਵਿੱਚ ਮੰਗਲ ਸਿੰਘ ਧਰਮਕੋਟ, ਗੁਰਪ੍ਰੀਤ ਜਾਣੀਆਂ, ਸੂਬੇਦਾਰ ਅਜੀਤ ਸਿੰਘ, ਜਸਬੀਰ ਕੌਰ ਬਾਗੜੀਆਂ,ਰਾਜ ਕੌਰ ਤਰਸਿੱਕਾ, ਰਾਜਬੀਰ ਕੌਰ ਛੱਜਲਵੱਡੀ,ਨਸੀਬ ਕੌਰ ਅਤੇ ਦਲਬੀਰ ਭੋਲਾ ਮਲਕਵਾਲ ਅਤੇ ਬਚਨ ਸਿੰਘ ਤੇਜਾ ਸ਼ਾਮਲ ਸਨ।

Wednesday, August 28, 2024

ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਬਟਾਲਾ ਵਿੱਚ ਸਿਆਸੀ ਕਾਨਫਰੰਸ

Wednesday 28th August 2024 at 15:02 

ਪੰਜਾਬ ਵਿੱਚ ਸਿਆਸੀ ਖਲਾਅ ਨੂੰ ਭਰਨ ਲਈ ਦਿੱਤਾ 16 ਨੁਕਾਤੀ‌ ਪ੍ਰੋਗਰਾਮ 


ਬਟਾਲਾ
: 28 ਅਗਸਤ 2024: (ਨਕਸਲਬਾੜੀ ਸਕਰੀਨ ਬਿਊਰੋ)::

ਕਿਸੇ ਵੇਲੇ ਨਕਸਲਬਾੜੀ ਅੰਦੋਲਨ ਪੰਜਾਬ ਵਿੱਚ ਵੀ ਬੜੇ ਹੀ ਜੋਸ਼ੋ ਖਰੋਸ਼ ਨਾਲ ਉਠਿਆ ਸੀ। ਕੁਰਬਾਨੀਆਂ ਦੀ ਝੜੀ ਲਾਉਣ ਵਾਲੀ ਇਸ ਲਹਿਰ ਨੇ ਨਾ ਸਿਰਫ ਨਵੇਂ ਸਿਆਸੀ ਬਦਲ ਲਈ ਇੱਕ ਨਵਾਂ ਇਤਿਹਾਸ ਰਚਿਆ ਬਲਕਿ ਸਾਹਿਤਿਕ ਖੇਤਰ ਵਿੱਚ ਵੀ ਬਹੁਤ ਕੁਝ ਅਜਿਹਾ ਨਵਾਂ ਆਇਆ ਜਿਹੜਾ ਇਸ ਲਹਿਰ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ। ਬਹੁਤ ਸਾਰੇ ਲੇਖਕ, ਬਹੁਤ ਸਾਰੇ ਸ਼ਾਇਰ, ਬਹੁਤ ਸਾਰੇ ਪੱਤਰਕਾਰ, ਬਹੁਤ ਸਾਰੇ ਸਟੇਜ ਕਲਾਕਾਰ ਅਤੇ ਬਹੁਤ ਸਾਰੇ ਮੈਗਜ਼ੀਨ ਰਸਾਲੇ ਵੀ ਲੋਕਾਂ ਸਾਹਮਣੇ ਆਏ। ਇਹਨਾਂ ਦੀ ਛਪਾਈ ਵਾਲੀ ਦਿੱਖ ਭਾਵੇਂ ਬਹੁਤੀ ਮਹਿੰਗੀ ਨਹੀਂ ਸੀ ਪਰ ਇਹਨਾਂ ਪਰਚਿਆਂ ਦੀ ਮੰਗ ਬਹੁਤ ਜ਼ਿਆਦਾ ਸੀ। 

ਹੇਮ ਜਿਓਤੀ, ਸਿਆੜ, ਰੋਹਲੇ ਬਾਣ, ਮਾਂ, ਸਰਦਲ ਅਤੇ ਬਹੁਤ ਸਾਰੇ ਹੋਰ ਪਰਚੇ ਵੀ। ਇਸ ਲਹਿਰ ਨੂੰ ਉਦੋਂ ਹੋਰ ਉਭਾਰ ਮਿਲਿਆ ਜਦੋਂ ਅਜੀਤ ਅਖਬਾਰ ਦੇ ਮੌਜੂਦਾ ਸੰਪਾਦਕ ਅਤੇ ਉਸ ਵੇਲੇ ਦੇ ਪਰਚੇ ਦ੍ਰਿਸ਼ਟੀ ਦੇ ਸੰਸਥਾਪਕ ਸੰਪਾਦਕ ਅਤੇ ਪ੍ਰਕਾਸ਼ਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੇ ਮੁਕਾਬਲਿਆਂ ਵਿੱਚ ਸ਼ਹੀਦ ਹੋਣ ਵਾਲੇ ਨਕਸਲਬਾੜੀ ਵਰਕਰਾਂ ਅਤੇ ਲੀਡਰਾਂ ਦੀ ਲੰਮੀ ਸੂਚੀ ਹੀ ਪ੍ਰਕਾਸ਼ਿਤ ਕਰ ਦਿੱਤੀ। ਇਸ ਪਰਚੇ ਦੀ ਇਸ ਵਿਸ਼ੇਸ਼ ਸਮਗਰੀ ਨਾਲ ਜਿਥੇ ਨਕਸਲੀ ਵਿਚਾਰਧਾਰਾ ਹੋਰ ਉਭਰ ਕੇ ਸਾਹਮਣੇ ਆਈ ਉਥੇ ਇਸ ਪਰਚੇ ਦੇ ਪਾਠਕਾਂ ਦਾ ਘੇਰਾ ਵੀ ਵਿਸ਼ਾਲ ਹੋਇਆ। 

ਜਦੋਂ ਹਾਲਾਤ ਬਦਲੇ ਤਾਂ ਨਕਸਲਬਾੜੀਆਂ ਦੇ ਬਹੁਤੇ ਧੜਿਆਂ ਨੇ ਹਥਿਆਰਬੰਦ ਸੰਘਰਸ਼ ਤੋਂ ਵਿਚਾਰਧਾਰਕ ਸੰਘਰਸ਼ਾਂ ਵੱਲ ਮੋੜਾ ਕੱਟਿਆ। ਦੂਜੇ ਪਾਸੇ ਪੰਜਾਬ ਵਿਚਲੀ ਹਕੂਮਤ ਨੇ ਵੀ ਪੂਰਾ ਜ਼ੋਰ ਲਗਾ ਕੇ ਇਸ ਲਹਿਰ ਨੂੰ ਦਬਾਉਣ ਅਤੇ ਕੁਚਲਣ ਵਿਚ ਕੋਈ ਕਸਰ ਨਹੀਂ ਸੀ ਛੱਡੀ। ਜਸਵੰਤ ਸਿੰਘ ਕੰਵਲ ਹੁਰਾਂ ਦਾ ਨਾਵਲ  "ਲਹੂ ਦੀ ਲੋਅ" ਸਿਰਫ ਕਹਾਣੀ ਜਾਂ ਕਲਪਨਾ ਨਹੀਂ ਸੀ।  ਇਹ ਨਾਵਲ ਇੱਕ ਦਸਤਾਵੇਜ਼ੀ ਵਾਂਗ ਹੀ ਸੀ। ਇਹ ਨਾਵਲ ਅੱਜ ਵੀ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ। ਅੰਦੋਲਨ ਮੁੱਕ ਜਾਣ ਤੋਂ ਬਾਅਦ ਵੀ ਇਸ ਸਾਹਿਤ ਦੀ ਚਰਚਾ ਹੁੰਦੀ ਹੈ। 

ਅੰਦੋਲਨ ਦੇ ਖਾਤਮੇ ਵਾਲੀ ਹਕੀਕਤ ਦੇ ਬਾਵਜੂਦ ਅੰਦਰ ਹੀ ਅੰਦਰ ਚਿੰਗਾਰੀਆਂ ਸੁਲਗਦੀਆਂ ਰਹੀਆਂ। ਸਰਕਾਰ ਵੱਲੋਂ ਕੀਤੇ ਦਮਨ ਤੋਂ ਬਾਅਦ ਵੀ ਇਸ ਲਹਿਰ ਵਿੱਚ ਕੁਕਨੂਸ ਵਾਂਗ ਪੁਨਰਜਨਮ ਦੀਆਂ ਚਰਚਾਵਾਂ ਵੀ ਜਾਰੀ ਰਹੀਆਂ ਅਤੇ ਅਤੇ ਕੋਸ਼ਿਸ਼ਾਂ ਵੀ। ਦਮਨ ਵਾਲੇ ਦਾਅਵਿਆਂ ਤੋਂ ਬਾਅਦ ਅਸਲ ਵਿੱਚ ਇਹ ਲਹਿਰ ਕਈ ਥਾਂਵਾਂ ਅਤੇ ਰੂਪਾਂ ਵਿੱਚ ਸਮਾਂ ਗਈ। ਇਸਦੇ ਅਦ੍ਰਿਸ਼ ਰੂਪ ਬੜੀ ਦੇਰ ਤੱਕ ਲੋਕਾਂ ਨੂੰ ਮਹਿਸੂਸ ਵੀ ਹੁੰਦੇ ਰਹੇ। ਜਿਹੜੇ ਲੋਕ ਸਰਕਾਰੀ ਨੌਕਰੀਆਂ ਜਾਂ ਹੋਰ ਮਜਬੂਰੀਆਂ ਕਾਰਨ ਇਸ ਲਹਿਰ ਵਿਚ ਖੁੱਲ੍ਹ ਕੇ ਸਾਹਮਣੇ ਨਹੀਂ ਸਨ ਆਏ ਉਹਨਾਂ ਦੇ ਪਛਤਾਵੇ ਦਾ ਅਹਿਸਾਸ ਵੀ ਉਹਨਾਂ ਦੀਆਂ ਲਿਖਤਾਂ ਵਿੱਚ ਬਾਹਰ ਆਉਂਦਾ ਰਿਹਾ। ਆਕਾਸ਼ਵਾਣੀ ਜਲੰਧਰ ਦੇ ਉੱਚੇ ਅਹੁਦੇ ਵਾਲੇ ਅਫਸਰ ਐਸ ਐਸ ਮੀਸ਼ਾ ਨੇ ਲਿਖਿਆ:

ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!

ਹੋਲੀ ਹੋਲੀ ਬਹੁਤ ਸਾਰਿਆਂ ਦਾ ਉਹ ਮੋਹ ਵੀ ਟੁੱਟਦਾ ਗਿਆ ਅਤੇ ਹਿੰਮਤ ਵੀ ਆਉਂਦੀ ਗਈ। ਲੋਕਾਂ ਨੂੰ ਅਹਿਸਾਸ ਹੋਣ ਲੱਗ ਪਿਆ ਸੀ ਕਿ ਸੰਘਰਸ਼ਾਂ ਬਿਨਾ ਕੋਈ ਚਾਰਾ ਨਹੀਂ ਬਚਿਆ। ਉਹਨਾਂ ਅਹਿਸਾਸਾਂ ਨੇ ਨਕਸਲਬਾੜੀ ਲਹਿਰ ਦੇ ਨਵੇਂ ਰੰਗਰੂਪ ਵੱਲ ਵੀ ਬਹੁਤ ਸਾਰੇ ਲੋਕਾਂ ਨੂੰ ਖਿੱਚਿਆ। ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਵਿਵਾਦਾਂ ਅਤੇ ਵਿਰੋਧਾਂ ਦੇ ਬਾਵਜੂਦ ਇੱਕ ਨਵਾਂ ਇਤਿਹਾਸ ਸਿਰਜਿਆ। ਘਰਾਂ ਵਿੱਚ ਨਿਰਾਸ਼ ਹੋ ਕੇ ਬੈਠੇ ਨਕਸਲੀ ਕਾਰਕੁਨਾਂ ਨੂੰ ਉਤਸ਼ਾਹਿਤ ਕਰਕੇ ਘਰਾਂ ਵਿੱਚੋਂ ਫਿਰ ਬਾਹਰ ਕੱਢਿਆ ਅਤੇ ਸੰਘਰਸ਼ਾਂ ਵਾਲੇ ਮੈਦਾਨਾਂ ਵਿਚ ਲਿਆਂਦਾ। ਇਸ ਪਾਰਟੀ ਨੇ ਦੇਸ਼ ਦੇ ਬਾਕੀ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਕਈ ਸਫਲ ਸੰਮੇਲਨ ਕੀਤੇ। ਇਹਨਾਂ ਸੰਮੇਲਨਾਂ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਬੜੇ ਜ਼ੋਰਦਾਰ ਢੰਗ ਨਾਲ ਉਭਾਰਿਆ ਵੀ। 

ਅੱਜ ਫ਼ੈਜ਼ ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਰਾਜਨੀਤਕ ਕਾਨਫਰੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਦਲਬੀਰ ਭੋਲਾ ਮਲਕਵਾਲ, ਰਮਨਦੀਪ ਪਿੰਡੀ ਅਤੇ ਬਚਨ ਸਿੰਘ ਮਛਾਣੀਆ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਬਦਤਰ ਹੋ ਰਹੀ ਹੈ, ਲੁਟਾਂ ਖੋਹਾਂ, ਫਿਰੋਤੀਆ, ਨਸ਼ੇ, ਰੇਤ ਮਾਫੀਆ ਅਤੇ ਭੂ ਮਾਫੀਆ ਦਾ ਆਮ ਬੋਲਬਾਲਾ ਹੈ। ਸਿਖਿਆ ਸੰਸਥਾਵਾਂ ਅਤੇ ਸੇਹਤ ਸੰਸਥਾਵਾਂ ਵਿਚ ਅਧਿਆਪਕਾ ਅਤੇ ਡਾਕਟਰਾਂ ਦੀਆਂ ਸੀਟਾਂ ਪੁਰ ਨਹੀਂ ਕੀਤੀਆਂ ਜਾ ਰਹੀਆਂ। 

ਬੱਖਤਪੁਰਾ ਨੇ‌ ਕਿਹਾ ਕਿ ਪੰਜਾਬ ਵਿੱਚ ਸਿਆਸੀ ਖਲਾਅ ਹੈ ਜਿਸ ਨੂੰ ਭਰਨ ਲਈ ਲਿਬਰੇਸ਼ਨ ਨੇ 16 ਨੁਕਾਤੀ‌ ਪ੍ਰੋਗਰਾਮ ਤਹਿ ਕੀਤਾ ਹੈ ਜਿਸ ਵਿਚ ਰੋਜ਼ਗਾਰ ਦੀ ਪ੍ਰਾਪਤੀ ਲਈ ਅਤੇ ਰੋਜ਼ਗਾਰ ਨੂੰ ਮੁਢਲੇ ਲਈ ਅਧਿਕਾਰਾਂ ਵਿੱਚ ਸ਼ਾਮਿਲ ਕਰਨ‌ ਲਈ ਜਦੋਜਹਿਦ ਕੀਤੀ ਜਾਵੇਗੀ। ਮਨਰੇਗਾ ਦਾ ਰੋਜ਼ਗਾਰ 200‌ ਦਿਨ ਅਤੇ ਦਿਹਾੜੀ 700 ਰੁਪਏ ਕਰਨ, ਕਿਸਾਨਾਂ ਦੀਆਂ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਨੂੰਨੀ ਜਾਮਾ ਪਹਿਨਾਉਣ, ਵਾਹਗਾ ਬਾਰਡਰ ਨੂੰ ਵਪਾਰ ਲਈ ਖੋਲਣ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾਉਣ, ਭਰਿਸ਼ਟਾਚਾਰ ਦਾ ਖਾਤਮਾ ਕਰਨ, 12‌ਘੰਟੇ ਦੀ ਦਿਹਾੜੀ ਦਾ ਕਨੂੰਨ ਵਾਪਸ ਕਰਵਾਉਣ, ਪੰਜਾਬ ਦੇ ਰਾਜਨੀਤਕ ਮੁਦੇ ਦਰਆਈ ਪਾਣੀਆਂ ਦਾ ਰੀਪੇਰੀਅਨ ਸਿਧਾਂਤ ਅਧਾਰਿਤ ਹੱਲ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ  ਵਿੱਚ ਸ਼ਾਮਲ ਕਰਨ ਵਰਗੇ ਸਵਾਲਾਂ ਨੂੰ ਜ਼ੋਰਦਾਰ ਢੰਗਾਂ ਨਾਲ ਉਠਾਇਆ ਜਾਵੇਗਾ। 

ਇਸ ਤਰ੍ਹਾਂ ਨੇੜ ਭਵਿੱਖ ਵਿੱਚ ਹੀ ਆਉਣ ਵਾਲਾ ਸਮਾਂ ਤਿੱਖੇ ਸੰਘਰਸ਼ਾਂ ਦੀ ਦਸਤਕ ਦੇ ਰਿਹਾ ਹੈ। ਖੱਬੀਆਂ ਧਿਰਾਂ ਵੱਲੋਂ ਉਠਾਏ ਜਾਂਦੇ ਮੁੱਦਿਆਂ ਦੇ ਨਾਲ ਨਾਲ ਪੰਜਾਬ ਅਤੇ ਪੰਥਕ ਧਿਰਾਂ ਦੇ ਮੁਦੇ ਵੀ ਸ਼ਾਮਲ ਹੋਣਗੇ ਜਿਹਨਾਂ ਨੂੰ ਬਹੁਤ ਸਾਰੀਆਂ ਪੰਥਕ ਧਿਰਾਂ ਵੀ ਵਹੁੱਲ ਭੁਲਾ ਚੁੱਕੀਆਂ ਹਨ। ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ ਦਾ ਨਾਅਰਾ ਫਿਰ ਬੁਲੰਦ ਹੋਣ ਵਾਲਾ ਲੱਗ ਰਿਹਾ ਹੈ। 

ਇਸ ਸਮੇਂ ਦੀਪੋ ਬਦੋਵਾਲ ਕਲਾਂ,ਕਾਜਲ ਬਦੋਵਾਲ ਖੁਰਦ,ਬਚਨ ਸਿੰਘ ਤੇਜਾ, ਬੂਟਾ ਤਲਵੰਡੀ ਨਾਹਰ ਅਤੇ ਹਰਪ੍ਰੀਤ ਬਦੋਵਾਲ ਖੁਰਦ, ਬੰਟੀ ਰੋੜਾ ਪਿੰਡੀ ਅਤੇ ਪਿੰਟਾ ਤਲਵੰਡੀ ਭਰਥ‌ ਸ਼ਾਮਲ ਸਨ। 

Wednesday, November 24, 2021

ਮੁਫਤ ਦੀਆਂ ਸੌਗਾਤਾਂ ਦੇਣ ਦੇ ਵਾਅਦੇ ਸੱਤਾ ਦੀ ਠਗੀ ਦਾ ਦੁਹਰਾਓ-ਬੱਖਤਪੁਰਾ

ਲਿਬਰੇਸ਼ਨ ਨੇ ਕੇਜਰੀਵਾਲ, ਕਾਂਗਰਸ ਅਤੇ ਬਾਦਲਾਂ ਨੂੰ ਲੰਮੇ ਹੱਥੀਂ ਲਿਆ 

ਲੁਧਿਆਣਾ//ਬਟਾਲਾ: 24 ਨਵੰਬਰ 2021: (ਨਕਸਲਬਾੜੀ ਬਿਊਰੋ)::

ਪਿਛਲੇ ਸਮਿਆਂ ਦੌਰਾਨ ਸੱਤਾ ਲੋਭੀ ਸਿਆਸੀ ਲੋਕਾਂ ਨੇ ਬਹੁਤ ਸਾਰੇ ਅਜਿਹੇ ਐਲਾਨ ਕੀਤੇ ਹਨ ਜਿਹਨਾਂ ਅਧੀਨ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੇ ਸੁਚੇਤ ਜਤਨ ਹੋਏ ਹਨ। ਇੰਝ ਲੱਗਦਾ ਹੈ ਜਿਵੇਂ ਵੋਟ ਬਦਲੇ ਕੁਝ ਨਾ ਕੁਝ ਦੇਣ ਦੇ ਸ਼ਰਮਨਾਕ ਵਰਤਾਰੇ ਨੂੰ ਨੰਗੇ ਚਿੱਟੇ ਰੂਪ ਵਿੱਚ ਅਪਨਾ ਲਿਆ ਗਿਆ ਹੋਵੇ। 

ਇੱਕ ਦੂਜੇ ਤੋਂ ਵੱਧ ਕੇ ਆਏ ਦਿਨ ਅਜਿਹੇ ਐਲਾਨ ਕੀਤੇ ਜਾਂਦੇ ਹਨ। ਕਦੇ ਮੁਫ਼ਤ ਬਿਜਲੀ, ਕਦੇ ਮੁਫ਼ਤ ਪਾਣੀ, ਕਦੇ ਮੁਫ਼ਤ ਇਲਾਜ, ਕਦੇ ਬੈਂਕਾਂ ਦੇ ਖਾਤਿਆਂ ਵਿੱਚ ਨਗਦ ਨਰਾਇਣ ਵਾਲੇ ਵਾਅਦੇ। ਪਿਛਲੇ ਸਮੇਂ ਦੌਰਾਨ 15-15 ਲਖ ਰੁਪਏ ਦਾ ਵਾਅਦਾ ਵੀ ਅਜਿਹਾ ਹੀ ਐਲਾਨ ਸੀ ਜਿਸ ਨੂੰ ਬਾਅਦ ਵਿੱਚ ਚੁਣਾਵੀ ਜੁਮਲਾ ਆਖ ਕੇ ਹਾਸੇ ਵਿੱਚ ਉਡਾ ਦਿੱਤਾ ਗਿਆ। 

ਜਦ ਜਦ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਉਦੋਂ ਉਦੋਂ ਅਜਿਹੇ ਵਾਅਦਿਆਂ ਅਤੇ ਐਲਾਨੰਦੀ ਹਨੇਰੀ ਜਿਹੀ ਵਗਣ ਲੱਗ ਪੈਂਦੀ ਹੈ ਲੁੱਟਾਂ, ਖਸੁੱਟਾਂ ਅਤੇ ਸ਼ੋਸ਼ਣ ਨਾਲ ਕੰਗਾਲ ਕੀਤੇ ਵਿਚਾਰ ਬੇਬਸ ਜਿਹੇ ਲੋਕ ਇਹਨਾਂ ਸੱਤਾ ਲੋਭੀ ਵਰਤਾਰਿਆਂ ਦੌਰਾਨ ਅਕਸਰ ਇਉਂ ਕੀਲੇ ਹੁਜੰਦੇ ਹਨ ਜਿਵੇਂ ਪਿਆਸੇ ਨੂੰ ਪਾਣੀ ਦੀ ਬੂੰਦ ਲੱਭ ਗਈ ਹੋਵੇ। ਥੁੜਾਂ ਅਤੇ ਮਜਬੂਰੀਆਂ ਮਾਰੇ ਲੋਕਾਂ ਨੂੰ ਰੋਜ਼ਗਾਰ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ। ਸਾਡੇ ਕੁਦਰਤੀ ਸਰੋਤਾਂ ਨੂੰ ਲੁੱਟਣ ਵਾਲਿਆਂ ਨਿਜੀ ਕੰਪਨੀਆਂ ਨਾਲ ਸੌਦੇਬਾਜ਼ੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ। ਲੁੱਟ ਖਸੁੱਟ ਕਰ ਕਰ ਕੇ ਇਕੱਠੇ ਕੀਤੇ ਧੰਨ ਦੇ ਸਮੁੰਦਰਾਂ ਦੀਆਂ ਦੀਆਂ ਕੁਝ ਬੂੰਦਾਂ ਵਿਚਾਰੇ ਪੀੜਿਤ ਲੋਕਾਂ ਦੇ ਮੂੰਹਾਂ ਤੇ ਜ਼ਰੂਰ ਛਿੜਕ ਦਿੱਤੀਆਂ ਜਾਂਦੀਆਂ ਹਨ ਤਾਂਕਿ ਉਹਨਾਂ ਨੂੰ ਆਉਂਦੇ ਪੰਜਾਂ ਸਾਲਾਂ ਦੌਰਾਨ ਫਿਰ ਤੋਂ ਨਚੋੜਿਆ ਜਾ ਸਕੇ। 

ਲੰਮੇ ਸਮੇਂ ਤੋਂ ਜਾਰੀ ਅਜਿਹੇ ਵਰਤਾਰਿਆਂ ਵਿੱਚ ਇਸ ਵਾਰ ਜ਼ਿਆਦਾ ਤੇਜ਼ੀ ਆਈ ਹੈ ਅਤੇ ਇਸ ਤੇਜ਼ੀ ਦਾ ਗੰਭੀਰ ਨੋਟਿਸ ਲਿਆ ਹੈ ਸੀਪੀਆਈ ਐਮ ਐਲ (ਲਿਬਰੇਸ਼ਨ) ਨੇ। ਇਸ ਨਕਸਲੀ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਬੱਖਤਪੁਰਾ ਹਾਲ ਹੀ ਵਿੱਚ ਸਾਂਝੀ ਤਿਆਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਆਏ ਹੋਏ ਸਨ। ਇਹ ਮੀਟਿੰਗ 28 ਨਵੰਬਰ ਨੂੰ ਹੋਣ ਵਾਲੀ ਸਾਂਝੀ ਰੈਲੀ ਦੀ ਸਫਲਤਾ ਲਈ ਬੁਲਾਈ ਗਈ ਸੀ। ਸਮਾਜ ਦੇ ਕਿਰਤੀ ਵਰਗ, ਗਰੀਬ ਵਰਗ ਅਤੇ ਮੱਧ ਵਰਗ ਦਾ ਖੂਨ ਪੀ ਰਹੀ ਮਹਿੰਗਾਈ ਅਤੇ ਹੋਰ ਮਸਲਿਆਂ ਨੂੰ ਲੈ ਕੇ ਵਿਸ਼ਾਲ ਰੈਲੀ ਦਾ ਸੱਦਾ ਚਾਰ ਕੇਂਦਰੀ ਮਜ਼ਦੂਰ ਸੰਗਠਨਾਂ ਨੇ ਦਿੱਤਾ ਹੈ। ਇਹਨਾਂ ਵਿੱਚ ਸੀਪੀਆਈ ਐਮ ਐਲ ਲਿਬਰੇਸ਼ਨ ਨਾਲ ਸਬੰਧਤ ਮਜ਼ਦੂਰ ਜੱਥੇਬੰਦੀ ਆਲ ਇੰਡੀਆ ਸੈਂਟਰਲ ਕਾਉਂਸਿਲ ਆਫ਼ ਟਰੇਡ ਯੂਨੀਅਨਜ਼ ਵੀ ਸ਼ਾਮਲ ਹੈ। 

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵੱਖ ਵੱਖ ਹਾਕਮ ਪਾਰਟੀਆਂ ਦੁਆਰਾ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਮੁਫਤ ਦੀਆਂ ਸੌਗਾਤਾਂ ਦੇਣ ਦੇ ਵਾਅਦਿਆਂ ਨੂੰ ਸਤਾ ਦੀ ਠਗੀ ਦਾ ਦੁਹਰਾਓ ਦਸਦਿਆਂ ਪਾਰਟੀ ਦੇ ਸੂਬਾ ਸਕਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਵਲੋਂ ਹਰ ਰੋਜ਼ ਨਵੇਂ ਤੋਂ ਨਵਾਂ ਵਾਇਦਾ ਕਰਨ ਤੋਂ ਇਲਾਵਾ ਅਕਾਲੀ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਤਰ੍ਹਾਂ ਵਾਇਦਿਆ ਸਮੇਤ ਮਾਤਾ ਖੀਵੀ ਜੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਦੀ ਔਰਤ ਮੁਖੀ ਨੂੰ ਦੋ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ ਜਿਸਨੂੰ ਕਾਟ ਕਰਨ ਲਈ ਪੰਜਾਬ ਦੀ ਸਤਾ ਨੂੰ ਹਥਿਆਉਣ ਦੇ ਬੇਹਦ ਲਾਲਚੀ ਨਜਰ ਆ ਰਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਹਰ ਬਾਲਗ ਔਰਤ ਦੇ ਅਕਾਉਂਟ ਵਿੱਚ ਇੱਕ ਹਜ਼ਾਰ ਰੁਪਏ ਮਹੀਨਾ ਭੇਜਣ ਦਾ ਵਾਅਦਾ ਕੀਤਾ ਹੈ ਜੋ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਕ ਕਰੋੜ ਔਰਤ ਵੋਟਰਾਂ ਲਈ ਇਹ ਰਕਮ ਬਾਰਾ ਹਜ਼ਾਰ ਕਰੋੜ ਬਣੇਗੀ। 

ਕਾਮਰੇਡ ਬੱਖਤਪੁਰਾ ਨੇ ਹੋਰ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਅਸਲੀ ਆਮ ਆਗੂ ਦਸਣ ਵਾਲੇ ਕੇਜਰੀਵਾਲ ਸਮੇਤ ਸਮੂਹ ਹਾਕਮ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਪੰਜਾਬ ਦੇ ਲੋਕਾਂ ਦੇ ਰੋਟੀ, ਕਪੜੇ, ਮਕਾਨ,ਸਿਖਿਆ ਅਤੇ ਸੇਹਤ ਆਦਿ ਨਾਲ ਜੁੜੇ ਬੁਨਿਆਦੀ ਮਸਲਿਆਂ ਉਪਰ ਕੋਈ ਠੋਸ ਵਾਇਦਾ ਕਰਨ ਦੀ ਥਾਂ ਲੋਕਾਂ ਦੀਆਂ ਵੋਟਾ ਲੁਟਣ ਦੇ ਜੁਗਾੜ ਲੜਾ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਵਡੇਰੇ ਹਿਤਾਂ ਦੀ ਰਾਖੀ ਲਈ ਇਨ੍ਹਾਂ ਹਾਕਮ ਨੂੰ ਦੁਰਕਾਰਿਆ ਜਾਵੇ।