Saturday, August 19, 2023

ਉੱਘੇ ਨਕਸਲੀ ਕਾਮਰੇਡ ਦਰਸ਼ਨ ਦੁਸਾਂਝ ਨੂੰ ਸ਼ਰਧਾਂਜਲੀਆਂ ਭੇਂਟ

 Friday 18 August 2023 at 4:58 PM

ਦੁਸਾਂਝ ਕਲਾਂ ਵਿਖੇ ਯਾਦਗਾਰ ਉੱਤੇ ਝੰਡਾ ਲਹਿਰਾ ਕੇ ਦਿੱਤੀਆਂ ਸ਼ਰਧਾਂਜਲੀਆਂ 


ਨਵਾਂਸ਼ਹਿਰ
: 19 ਅਗਸਤ 2023: (ਨਕਸਲਬਾੜੀ ਸਕਰੀਨ ਡੈਸਕ)::

ਦੇਸ਼ ਵਿੱਚ ਉੱਠੀ ਨਕਸਲਬਾੜੀ ਲਹਿਰ ਨੇ ਜਿਹੜਾ ਇਤਿਹਾਸ ਰਚਿਆ ਉਹ ਅੱਜ ਵੀ ਅਰਥਪੂਰਨ ਹੈ। ਨਾ ਤਾਂ ਨਕਸਲਬਾੜੀ ਲਹਿਰ ਦੀ ਨਾਕਾਮੀ  ਉਸ ਨੂੰ ਘਟ ਕਰ ਸਕੀ ਅਤੇ ਨਾ ਹੀ ਉਸ ਲਹਿਰ ਦੇ ਖਿਲਾਫ ਉੱਠੀ ਸਿਆਸੀ ਲਹਿਰ। ਸਰਕਾਰ ਦਾ ਪ੍ਰਚਾਰ ਵੀ ਲੋਕਾਂ ਨੂੰ ਉਸ ਕਹਿਰ ਨਾਲੋਂ ਦੂਰ ਨਾ ਕਰ ਸਕੀਆਂ। ਇਹ ਗੱਲ ਵੱਖਰੀ ਹੈ ਕਿ ਸਮਰਥਕਾਂ ਦੀ ਗਿਣਤੀ ਅੱਜ ਬਹੁਤ ਘੱਟ ਨਜ਼ਰ ਆਉਂਦੀ ਹੈ ਪਰ ਇਸ ਲਹਿਰ ਦੀ ਸਾਰਥਕਤਾ ਅੱਜ ਵੀ  ਬਣੀ ਹੋਈ ਹੈ। ਆਏ ਦਿਨ ਨਵੇਂ ਨਵੇਂ ਨਾਂਵਾਂ ਹੇਠ ਬਣਦੀਆਂ ਫੋਰਸਾਂ ਵੀ ਲੋਕਾਂ ਨਾਲ ਇਸ ਲਹਿਰ ਨਾਲ ਮੋਹ ਨੂੰ ਘਟਾ ਨਹੀਂ ਸਕੇ। ਇਸ ਦੌਰਾਨ ਲੋਕਾਂ ਨੇ ਫਿਰਕੂ ਦੰਗਿਆਂ ਦੀ ਅੱਗ ਦੇ ਨਾਲ ਕੁਰੱਪਸ਼ਨ ਅਤੇ ਸਕੈਂਡਲ ਦੇ ਸ਼ੱਚ ਵੀ ਦੇਖੇ ਹਨ। ਧਰਮ ਦੇ ਨਾਮ ਹੇਠ ਹੁੰਦੇ ਅਡੰਬਰ ਵੀ ਦੇਖੇ ਹਨ। ਕਾਮਰੇਡ ਦਰਸ਼ਨ ਦੁਸਾਂਝ ਦੀ ਲੜਾਈ ਕਿੰਨੀ ਉੱਚੀ ਸੁੱਚੀ ਸੀ! ਜਿਹਨਾਂ ਨੇ ਇਸ ਲੜਾਈ ਨੂੰ ਨੇੜਿਓਂ ਦੇਖਿਆ ਜਾਂ ਫਿਰ ਇਸ ਲੜਾਈ ਵੌਇਚ ਭਾਗ ਲੈਣ ਵਾਲੇ ਯੋਧਿਆਂ ਨੂੰ ਉਹਨਾਂ ਦੇ ਨੇੜੇ ਹੋ ਕੇ ਦੇਖਿਆ ਉਹ ਬਹੁਤ ਕੁਝ ਜਾਣਦੇ ਹਨ।  

ਉਘੇ  ਬੁਧੀਜੀਵੀ ਅਤੇ ਲੇਖਕ ਕਾਮਰੇਡ ਅਜਮੇਰ ਸਿੱਧੂ ਦੱਸਦੇ ਹਨ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਕਾਮਰੇਡ ਦਰਸ਼ਨ ਦੁਸਾਂਝ (12-9-1937/ 19-08-2000) 19 ਅਗਸਤ 2000 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਬਸੰਤ ਦੀ ਗਰਜ ਵੇਲੇ ਉਹਨਾਂ ਤੇ ਘਿਨਾਉਣਾ ਪੁਲਸ ਜਬਰ ਹੋਇਆ ਸੀ। ਉਹਨਾਂ ਦੀ ਇਕ ਲੱਤ ਵਢ ਦਿੱਤੀ ਗਈ ਸੀ। ਉਹਨਾਂ ਲੰਬਾ ਸਮਾਂ ਜੇਲ੍ਹਾਂ ਦਾ ਨਰਕ ਭੋਗਿਆ।  ਕਮਿਊਨਿਸਟ  ਇਨਕਲਾਬੀਆਂ ਵਿੱਚ ਓਹ ਲੋਹ ਪੁਰਸ਼ ਦੇ ਨਾਂ ਨਾਲ ਜਾਣੇ ਜਾਂਦੇ ਹਨ। 

ਉਹ ਮਰਨ ਕਿਨਾਰੇ ਮੰਜੇ ਤੇ ਪਏ ਵੀ ਇਨਕਲਾਬ ਦੇ ਗੀਤ ਗਾ ਰਹੇ ਸਨ। ਉਹਨਾਂ ਦਾ ਜੀਵਨ ' ਅਸਲੀ ਇਨਸਾਨ ਦੀ ਕਹਾਣੀ ' ਦੇ ਨਾਇਕ ਵਰਗਾ ਹੈ। ਉਹ ਜਦੋਂ ਜਦੋਂ ਵੀ ਮੌਤ ਦੇ ਮੂੰਹ ਪਏ, ਆਂਟੀ ਮਹਿੰਦਰ ਕੌਰ ਉਹਨਾਂ ਨੂੰ ਬਚਾਉਣ ਲਈ ਅੱਗੇ ਆਉਂਦੇ ਰਹੇ। ਅੰਕਲ ਸੁਰਿੰਦਰ  ਮੰਗੂਵਾਲ ਪਰਿਵਾਰ ਦੀ ਵੀ ਉਹਨਾਂ ਲਈ ਬਹੁਤ ਵੱਡੀ ਦੇਣ ਹੈ। ਅੱਜ ਦੇ ਦਿਨ ਇਹਨਾਂ ਪਰਿਵਾਰਾਂ ਦੀ ਦੇਣ ਨੂੰ ਵੀ ਯਾਦ ਕਰਨਾ ਬਣਦਾ ਹੈ। ਮੈ ਦੁਸਾਂਝ ਜੀ  ਦੀ  ਕੁਰਬਾਨੀ ਬਾਰੇ ਇਕ ਬਹੁਤ ਹੀ ਯਾਦਗਾਰੀ ਕਹਾਣੀ ਲਿਖੀ ਹੋਈ ਹੈ -' ਦਿੱਲੀ ਦੇ ਕਿੰਗਰੇ '

ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਉੱਘੇ ਨਕਸਲੀ ਆਗੂ, ਲੋਹ ਪੁਰਸ਼ ਕਾਮਰੇਡ ਦਰਸ਼ਨ ਦੁਸਾਂਝ ਦੀ ਬਰਸੀ ਮੌਕੇ ਦੁਸਾਂਝ ਕਲਾਂ ਵਿਖੇ ਉਹਨਾਂ ਦੀ ਯਾਦਗਾਰ ਉੱਤੇ ਝੰਡਾ ਲਹਿਰਾ ਕੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਉਹਨਾਂ ਦੀ ਯਾਦਗਾਰ ਉੱਤੇ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਅਵਤਾਰ ਸਿੰਘ ਤਾਰੀ ਨੇ ਨਿਭਾਈ।

ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਪਾਰਟੀ ਦੇ ਆਗੂ ਹਰੀ ਰਾਮ ਰਸੂਲਪੁਰੀ, ਅਵਤਾਰ ਸਿੰਘ ਤਾਰੀ ਅਤੇ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਕਾਮਰੇਡ ਦੁਸਾਂਝ ਦੀ ਕੁਰਬਾਨੀ ਅਤੇ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਹਨਾਂ ਨੇ ਆਪਣੀ ਸਾਰੀ ਉਮਰ ਲੋਕਾਂ ਦੇ ਲੇਖੇ ਲਾਈ।ਇਕ ਲੱਤ ਕੱਟੀ ਹੋਣ ਦੇ ਬਾਵਜੂਦ ਉਹਨਾਂ ਨੇ ਸਾਈਕਲ ਉੱਤੇ ਪਿੰਡ ਪਿੰਡ ਜਾ ਕੇ ਨਕਸਲੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਇਆ।ਆਖਰੀ ਦੰਮ ਤੱਕ ਕਿਰਤੀਆਂ ਦਾ ਲਾਲ ਪਰਚਮ ਉੱਚਾ ਰੱਖਿਆ। ਨਵੀਂ ਪੀੜ੍ਹੀ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।ਇਸ ਮੌਕੇ ਜਸਪਾਲ ਸਿੰਘ ਦੁਸਾਂਝ, ਗੁਰਦਿਆਲ ਰੱਕੜ ,ਵਿਦਿਆਰਥੀ ਆਗੂ ਬਲਜੀਤ ਸਿੰਘ ਧਰਮਕੋਟ ਅਤੇ ਹੋਰ ਆਗੂ ਵੀ ਮੌਜੂਦ ਸਨ।

ਇਸੇ ਤਰ੍ਹਾਂ ਜਸਵੀਰ ਕੌਰ ਮੰਗੂਵਾਲ ਲਿਖਦੀ ਹੈ: "ਛਿੜ ਪਈ ਚਰਚਾ ਹੈ ਕਿਸਦੀ

ਕੌਣ ਹੈ ਉਹ ਸੂਰਮਾ ।

ਸਰਘੀਆਂ ਦੇ ਬੋਲ

ਜੋ ਖੇਤਾਂ 'ਚ ਸਾਡੇ ਗਾ ਰਿਹਾ।

"ਸਰਘੀਆਂ ਦੇ ਬੋਲਾਂ ਰਾਹੀ ਖੇਤਾਂ, ਕਾਰਖਨਿਆਂ , ਮਿੱਲ੍ਹਾਂ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਭੱਠਾ ਮਜ਼ਦੂਰਾਂ,ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲਾ ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜਾਂਬਾਜ਼ ਸਿਪਾਹੀ ਸੀ ,ਜੋ ਬੰਗਾਲ ਦੀ ਧਰਤੀ ਤੇ ਜੰਮਿਆ ਆਪਣੀ ਜਨਮ ਦਾਤੀ ਤੋਂ ਐਸਾ ਵਿਛੜਿਆਂ ਕਿ ਬੱਦਲਾਂ ਵਾਂਗੂੰ ਭਟਕਦਾ ਹੀ ਰਿਹਾ।ਉਹ ਅਕਸਰ ਹੀ ਗੱਲ ਕਰਦੇ ਕਾਸ਼ ਉਹ ਆਪਣੀ ਮਾਂ ਨੂੰ ਲੱਭ ਸਕਦਾ ,ਉਸ ਦਾ ਕੋਈ ਨਾਲ ਦਾ ਜੰਮਿਆ ਭਰਾ ਹੁੰਦਾ।ਭਾਵੇਂ ਮਾਤਾ ਹਰਨਾਮ ਕੌਰ ਤੇ ਪਿਤਾ ਹਜ਼ਾਰਾ ਸਿੰਘ ਨੇ ਉਸ ਨੂੰ ਪਿਆਰ ਨਾਲ ਪਾਲਿਆ ਸੀ ਪਰ ਉਹ ਜਦ ਵੀ ਕਦੇ ਬੰਗਾਲ ਜਾਂਦਾ ਤਾਂ ਉਸ ਮਿੱਟੀ ਪ੍ਰਤੀ ਉਸ ਦਾ ਮੋਹ ਜਾਗ ਪੈਂਦਾ ਤੇ ਉਸ ਨੂੰ ਲੱਗਦਾ ਕਿ ਇੱਥੇ ਉਸ ਦਾ ਕੁਝ ਗਵਾਚਿਆ ਹੈ।ਦਰਸ਼ਨ ਹਮੇਸ਼ਾਂ ਨਿਤਾਣਿਆਂ ਤੇ ਮਜ਼ਲੂਮਾਂ ਦੇ ਹੱਕ ਵਿੱਚ ਖੜ੍ਹਦਾ।ਪਰਤਾਪ ਸਿੰਘ ਕੈਰੋਂ ਦੀ ਸਰਕਾਰ ਵੱਲੋਂ ਖੁਸ਼ਹੈਸੀਅਤੀ ਟੈਕਸ ਲਗਾਉਣ ਤੇ ਉਸ ਨੇ ਨਰਿੰਦਰ ਦੁਸਾਂਝ ਦੀ ਨਿਰਦੇਸ਼ਨਾਂ ਹੇਠ 'ਜੋਰੀ ਮੰਗੇ ਦਾਨ ਵੇ ਲਾਲੋ' ਨਾਟਕ ਖੇਡਿਆ ਪਿੱਛੋਂ ਪੁਲਿਸ ਫੜ ਕੇ ਲੈ ਗਈ। 

ਫਿਰ ਲੋਕਾਂ ਦੇ ਦਬਾਅ ਕਾਰਨ ਛੱਡ ਦਿੱਤਾ। ਰੰਗ ਮੰਚ ਦੇ ਨਾਲ ਨਾਲ ਉਹ ਸਿਆਸੀ ਸੂਝ ਵੀ ਲੈਣ ਲੱਗਾ। ਉਹ ਪੁਰਾਣੇ ਦੇਸ਼ ਭਗਤ ਕਮਿਊਨਿਸਟਾਂ, ਗਦਰੀ ਬਾਬਿਆਂ ਅਤੇ ਕਿਰਤੀ ਕਾਮਰੇਡਾਂ ਦੇ ਨੇੜੇ ਰਹਿ ਇਹ ਸਿੱਖ ਗਿਆ ਸੀ, ਕਿ ਪੀੜਤ ਵਰਗ ਦੀ ਮੁਕਤੀ ਤੇ ਅਜ਼ਾਦ ਫ਼ਿਜ਼ਾ ਲਈ ਇੱਕੋ -ਇੱਕ ਹੱਲ ਸੰਪੂਰਨ ਇਨਕਲਾਬ ਹੀ ਹੈ ਤੇ ਜੋ ਮਾਰਕਸਵਾਦੀ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ ਮਾਰਕਸਵਾਦ ਹੀ ਇੱਕ ਅਜਿਹੀ ਵਿਗਿਆਨਕ ਵਿਚਾਰਧਾਰਾ ਹੈ ਜੋ ਸਭ ਦੇ ਭਲੇ ਲਈ ਰਾਹ ਦਸੇਰਾ ਹੈ।ਉਹ ਪਹਿਲਾ ਨਰਿੰਦਰ ਦੁਸਾਂਝ, ਜੋਗਿੰਦਰ ਬਾਹਰਲਾ ਤੇ ਫਿਰ ਅੰਮ੍ਰਿਤਸਰ ਆਤਮਜੀਤ ਦੀ ਨਿਰਦੇਸ਼ਨਾਂ ਹੇਠ ਡਰਾਮਾ ਸਕੁਐਡ ਨਾਲ ਕੰਮ ਕਰਨ ਲੱਗਾ, ਜਿੱਥੇ ਉਸ ਦੀ ਮਿੱਤਰਤਾ ਆਤਮਜੀਤ ਨਾਲ ਹੋਈ, ਉੱਥੇ ਉਸ ਦਾ ਰਿਸ਼ਤਾ ਦੁਆਬੀਆ ਹੋਣ ਕਰਕੇ ਮਹਿੰਦਰ ਕੌਰ, ਆਤਮਜੀਤ ਦੀ ਪਤਨੀ ਨਾਲ ਵੀ ਐਸਾ ਜੁੜਿਆ ਕਿ ਉਮਰ ਭਰ ਇਸ ਰਿਸ਼ਤੇ ਨੇ ਮੋਹ ਦੀਆਂ ਤੰਦਾਂ ਨੂੰ ਪੀਡੀਆਂ ਕੀਤਾ। ਭੈਣ ਹੋਣ ਨਾਤੇ ਮਹਿੰਦਰ ਕੌਰ ਦਰਸ਼ਨ ਦੀ ਗ੍ਰਿਫਤਾਰੀ ਸਮੇਂ ਪੁਲਿਸ ਦੀਆਂ ਬਦਸਲੂਕੀਆਂ ਸਹਿੰਦੀ ਰਹੀ। 

ਦਰਸ਼ਨ ਨੂੰ ਹੌਂਸਲਾ ਦਿੰਦੀ "ਅਸਲੀ ਇਨਸਾਨ ਦੀ ਕਹਾਣੀ" ਵਰਗੀ ਕਿਤਾਬ ਦੇ ਕੇ ਦੁਸ਼ਮਣ ਦੇ ਘੇਰੇ ਵਿੱਚ ਵੀ ਸਿਦਕਦਿਲੀ ਨਾਲ ਜਿਉਂਣ ਦੀ ਜਾਂਚ ਸਿਖਾਉਂਦੀ ਰਹੀ। ਜਿੰਦਗੀ ਦੇ ਹਰ ਮੋੜ ਤੇ ਮਹਿੰਦਰ ਕੌਰ ਦਾ ਪਰਿਵਾਰ ਦਰਸ਼ਨ ਲਈ ਮੋਹ ਪਿਆਰ ਦਾ ਆਸਰਾ ਬਣਿਆ। ਦਰਸ਼ਨ ਨੇ ਵੀ ਆਤਮਜੀਤ ਦੀ ਮੌਤ ਤੋਂ ਬਾਅਦ ਆਪਣੇ ਭਾਣਜਿਆਂ ਨੂੰ ਪਾਲ਼ਿਆ-ਪੜ੍ਹਾਇਆ ਤੇ ਉਨ੍ਹਾਂ ਦੇ ਹੱਥੀਂ ਵਿਆਹ ਕੀਤੇ। ਦਰਸ਼ਨ ਕਹਿਣੀ ਤੇ ਕਥਨੀ ਦਾ ਪੂਰਾ ਸੀ, ਕਿ ਇੱਕ ਕਮਿਊੁਨਿਸਟ ਇਨਕਲਾਬੀ ਦੀ ਕੋਈ ਗੋਤ, ਜਾਤ, ਧਰਮ ਜਾਂ ਇਲਾਕਾ ਨਹੀਂ ਹੁੰਦਾ ਉਸ ਨੇ ਆਪਣੇ ਚਾਰੇ ਭਾਣਜਿਆ ਦੇ ਅੰਤਰਜਾਤੀ ਵਿਆਹ ਕੀਤੇ ।

ਉਹ ਵਿਤਕਰਿਆਂ ਤੋਂ ਬਿਨ੍ਹਾਂ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦਾ ਸੀ। ਇਨਕਲਾਬ ਉਸ ਦਾ ਅਕੀਦਾ ਸੀ, ਮੰਜ਼ਿਲ ਸੀ । ਜਿਸ ਨੂੰ ਪਾਉਣ ਲਈ ਉਸ ਨੇ ਪੰਜਾਬ ਦੀ ਬੰਦ-ਬੰਦ ਕਟਵਾਉਣ ਦੀ ਪੰਰਪਰਾ ਨੂੰ ਆਪਣੇ ਪਿੰਡੇ ਤੇ ਹੰਡਾਇਆ ।ਜਿੱਥੇ ਉਹ ਕੇਰਲਾ ਦੀ ਇਨਕਲਾਬੀ ਕੁੜੀ ਅਜੀਤਾ ਨਰਾਇਨ ਤੋਂ ਪ੍ਰਭਾਵਿਤ ਹੋ ਕੇ ਨਕਸਲਵਾੜੀ ਲਹਿਰ ਵਿੱਚ ਸ਼ਾਮਿਲ ਹੋਇਆ ਓਥੇ ਉਸ ਦੇ ਪ੍ਰੇਰਨਾ ਸ੍ਰੋਤ ਬਾਬਾ ਬੂਝਾ ਸਿੰਘ ਜੀ ਵੀ ਸਨ। ਜਿਨ੍ਹਾਂ ਬਿਆਸੀ ਸਾਲਾਂ ਦੀ ਉਮਰ ਵਿੱਚ ਸ਼ਹੀਦੀ ਦੇ ਕੇ ਦਰਸ਼ਨ ਦਾ ਮਾਰਗ ਦਰਸ਼ਨ ਕੀਤਾ। ਉਹ ਅਕਸਰ ਹੀ ਬਾਬਾ ਜੀ ਦੀ ਅੱਸੀ ਸਾਲਾ ਦੀ ਉਮਰ ਵਿੱਚ ਸਾਇਕਲ ਚਲਾਉਣ ਤੇ ਮਾਰਕਸਵਾਦ ਪੜ੍ਹਾਉਣ ਦੀ ਸਰਲ ਵਿਧੀ ਦੀ ਚਰਚਾ ਕਰਦੇ ਰਹਿੰਦੇ, ਕਿ ਜੋ ਵੀ ਇੱਕ ਵਾਰੀ ਬਾਬਾ ਜੀ ਦੀ ਸਕੂਲਿੰਗ ਵਿੱਚ ਬੈਠ ਜਾਂਦਾ ਉਹ ਮੁੜ ਪਿੱਛੇ ਨਾ ਦੇਖਦਾ। ਉਨ੍ਹਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਕੀਲ ਲੈਣ ਦੀ ਸਮਰੱਥਾ ਸੀ ।ਜਦੋਂ ਦਰਸ਼ਨ ਦੁਸਾਂਝ, ਜੋਗਿੰਦਰ ਸਿੰਘ ਦੇ ਖੂਹ ਤੋਂ ਫੜ੍ਹਿਆ ਗਿਆ ਤਾਂ ਪੁਲਿਸ ਬੰਗੇ ਥਾਣੇ ਲੈ ਗਈ ।ਪੁੱਛ-ਗਿੱਛ ਕੀਤੀ, ਪੱਲੇ ਕੁਝ ਨਾ ਪਿਆ ਤਾਂ ਤਸ਼ੱਦਦ ਸ਼ੁਰੂ ਹੋ ਗਿਆ... ਬੇਰਹਿਮ ਲਾਠੀਚਾਰਜ, ਮਾਨਸਿਕ ਦਬਾਅ, ਕੈਦ ਵਿੱਚ ਇਕੱਲੇ ਰੱਖਣਾ, ਪਿਸ਼ਾਬ ਨਾਲ਼ ਭਰੇ ਮੱਟ ਕੋਲ ਖੜ੍ਹੇ ਰੱਖਣਾ, ਨਹੁੰ ਉਖਾੜ ਦੇਣੇ, ਸੂਈਆਂ ਨਾਲ਼ ਸਰੀਰ ਦੇ ਅੰਗਾਂ ਨੂੰ ਵਿੰਨਣਾ, ਹੱਥ ਪੈਰ ਬੰਨ੍ਹ ਕੇ ਛੱਤ ਨਾਲ਼ ਟੰਗੀ ਰੱਖਣਾ, ਬਿਜਲੀ ਦੇ ਝਟਕੇ ਦੇਣੇ ਅਤੇ ਅਜਿਹੇ ਹੋਰ ਬਹੁਤ ਸਾਰੇ ਅਕਿਹ ਤਸੀਹੇ ਦੇਣੇ। ਹਕੂਮਤੀ ਜਬਰ ਅੱਗੇ ਡੋਲਣ ਤੋਂ ਬਚਾਉਣ ਲਈ ਉਸ ਅੱਗੇ ਇਤਿਹਾਸ ਦੇ ਕਈ ਨਾਇਕ, ਬਾਬਾ ਬੂਝਾ ਸਿੰਘ, ਗਦਰੀ ਬਾਬੇ, ਤੇਲੰਗਾਨਾ ਘੋਲ ਦੇ ਮਹਾਨ ਮਰਜੀਵੜੇ ਤੇ ਅਜੀਤਾ ਨਰਾਇਨ ਵਰਗੀ ਇਨਕਲਾਬੀ ਕੁੜੀ ਆ ਜਾਂਦੀ ।ਉਸ ਨੇ ਕੁਝ ਵੀ ਨਾ ਦੱਸਣ ਦਾ ਪ੍ਰਣ ਕਰ ਲਿਆ। ਉਹ ਸੂਰਮਾਂ ਬਣ ਗਿਆ। ਸ਼ਰਾਬੀ ਪੁਲਸੀਆਂ ਨੇ ਕੁੱਟ-ਕੁੱਟ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਥੜੇ ਉੱਤੇ ਲਿਟਾ ਕੇ ਥਾਣੇਦਾਰ ਇੱਟਾਂ ਮਾਰਨ ਲੱਗ ਪਿਆ ਤੇ ਲੱਤਾਂ ਦਾ ਕਚਰਾ ਬਣਾ ਦਿੱਤਾ। ਪੁਲਿਸ ਦੇ ਤਸ਼ੱਦਦ ਬਾਰੇ ਪ੍ਰਸਿੱਧ ਜੁਝਾਰਵਾਦੀ ਕਵੀ ਦਰਸ਼ਨ ਖਟਕੜ ਆਪਣੀ ਕਵਿਤਾ ਵਿੱਚ ਲਿਖਦਾ ਹੈ:

"ਚਿਣੇ ਨੀਹਾਂ ਵਿੱਚ ਜਾਇਏ

ਜਾਂ ਲੱਤਾਂ ਚੂਰ ਕਰਵਾਇਏ

ਸਰਹੰਦ ਦੀ ਦੀਵਾਰ ਹੋਵੇ

ਜਾਂ ਥਾਣਾ ਬੰਗਿਆਂ ਦਾ"

ਬੰਗਾ ਥਾਣੇ ਤੋਂ ਬਾਅਦ ਦੁਸਾਂਝ ਨੂੰ ਵੱਖ-ਵੱਖ ਤਸੀਹਾ ਕੇਂਦਰਾਂ ਵਿੱਚ ਘੁਮਾਇਆ ਗਿਆ। ਵੱਖ-ਵੱਖ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ। ਜੋ ਕਾਮਰੇਡ ਨੇ ਹੱਗਣਾ ਮੂਤਣਾ, ਉਹ ਗੰਦ ਕੱਪੜੇ ਵਿੱਚ ਰੱਖ ਕੇ ਉਸ ਦੇ ਮੂੰਹ ਤੇ ਬੰਨ੍ਹ ਦੇਣਾ। ਇਸ ਤੋਂ ਬਾਅਦ ਦਰਸ਼ਨ ਨੂੰ ਜੁਡੀਸ਼ੀਅਲ ਹਵਾਲਾਤ ਜਲੰਧਰ ਭੇਜ ਦਿੱਤਾ। ਉਹ ਦਰਦਾਂ ਨਾਲ ਕਰਾਹ ਰਿਹਾ ਸੀ। ਰੌਲਾ ਪਾਉਂਦਾ, ਚੀਕਾਂ ਮਾਰਦਾ। ਤੀਜੇ ਦਿਨ ਹਸਪਤਾਲ ਲੈ ਕੇ ਗਏ। ਇੱਕ ਲੱਤ ਲਟਕ ਰਹੀ ਸੀ, ਉਸ ਦਾ ਪਲਾਸਤਰ ਕੀਤਾ, ਦੂਜੀ ਲੱਤ ਬਾਰੇ ਕਿਹਾ ਕਿ ਟੁੱਟੀ ਹੋਈ ਹੈ। ਪਰ ਜੋੜ ਪੈ ਚੁੱਕਾ, ਆਪੇ ਠੀਕ ਹੋ ਜਾਵੇਗੀ। 

ਦਰਸ਼ਨ ਦੇ ਅੰਗ-ਅੰਗ ਵਿੱਚ ਪੈਂਦੀਆ ਚੀਸਾਂ ਨੂੰ ਕੇਵਲ ਕੌਰ ਨੇ ਪਿਆਰ-ਹਮਦਰਦੀ ਦੇ ਫਹੇ ਲਾਏ, ਹੌਂਸਲਾ ਬੁਲ਼ੰਦ ਕੀਤਾ, ਤੇ ਨਿੱਤ ਵਰਤੋਂ ਦਾ ਜ਼ਰੂਰੀ ਸਮਾਨ ਦਿੱਤਾ ਅਤੇ ਇਹ ਦੱਸਿਆ ਕਿ ਦਰਬਾਰਾ ਸਿੰਘ ਢਿੱਲੋਂ ਉਸ ਦਾ ਕੇਸ ਮੁਫ਼ਤ ਵਿੱਚ ਲੜੇਗਾ । ਉਸ ਨੇ ਇਹ ਵੀ ਦੱਸਿਆ ਕਿ ਐਡਵੋਕੇਟ ਹਰਭਜਨ ਸੰਘਾ ਤੇ ਐਡਵੋਕੇਟ ਹਰਦਿਆਲ ਵੀ ਨਕਸਲੀਆਂ ਦੇ ਮੁਫ਼ਤ ਕੇਸ ਲੜ ਰਹੇ ਹਨ। 

ਦਰਸ਼ਨ ਦਾ ਦਰਬਾਰਾ ਸਿੰਘ ਢਿੱਲੋਂ ਤੇ ਬਾਕੀਆਂ ਪ੍ਰਤੀ ਸਤਿਕਾਰ ਵੱਧ ਗਿਆ । ਦਰਸ਼ਨ ਦੀ ਜਿਉਣ ਦੀ ਆਸ ਜ਼ਿੰਦਾ ਹੋ ਗਈ।ਭਾਂਵੇਂ ਕਿ ਪੁਲਿਸ ਵੱਲ਼ੋਂ ਦਰਬਾਰਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਡਰਿਆ ਨਹੀਂ ਸਗੋਂ ਦਲੇਰੀ ਨਾਲ ਜਵਾਬ ਦਿੱਤਾ। ਦੁਸਾਂਝ ਅਕਸਰ ਦਰਬਾਰਾ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਕਰਦੇ ਸਨ। ਸੰਨ 2005 ਵਿੱਚ ਦਰਬਾਰਾ ਸਿੰਘ ਢਿੱਲ਼ੋਂ ਦਾ ਨਵਾਂਸ਼ਹਿਰ ਵਿਖੇਂ ਸਨਮਾਨ ਕੀਤਾ ਗਿਆ। ਉਸ ਨੇ ਸਨਮਾਨ ਦੀ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਸਨਮਾਨ ਦਾ ਸ਼ਾਲ ਲੈ ਕੇ ਬਹੁਤ ਖੁਸ਼ ਹੋਇਆ। ਉਸ ਦੇ ਕੀਤੇ ਕੰਮ ਨੂੰ ਲੋਕੀ ਸਦੀਆਂ ਤੱਕ ਯਾਦ ਰੱਖਣਗੇ। 

ਦਰਸ਼ਨ ਦੁਸਾਂਝ ਉੱਪਰ ਢਾਹੇ ਜ਼ੁਲਮ ਦੀਆਂ ਗੱਲਾਂ ਘਰ-ਘਰ ਦੰਦ-ਕਥਾਵਾਂ ਬਣ ਹੋ ਰਹੀਆ ਸਨ। ਕਹਿੰਦੇ ਕਿ ਉਸ ਦੀਆਂ ਲੱਤਾਂ ਲੋਹੇ ਦੀਆਂ ਆ.. ਨਲਕੇ ਦੇ ਹੈਂਡਲ ਨਾਲ ਵੀ ਨਾ ਟੁੱਟੀਆਂ, ਉਹਦੇ ਕੋਲ ਗੁਰੂਆਂ ਵਾਲੀ ਸ਼ਕਤੀ ਹੈਂ, ਉਸ ਨੇ ਥਾਣੇਦਾਰ ਨੂੰ ਦਬਕਾ ਮਾਰਿਆ ਉਸ ਦਾ ਮੂਤ ਨਿਕਲ ਗਿਆ ।ਅੱਤ ਦੀ ਕੁੱਟ ਖਾ ਕੇ ਵੀ ਉਹ ਥਾਣੇਦਾਰ ਨੂੰ ਕਹਿੰਦਾ 'ਕਾਹਨੂੰ ਜਵਾਈ ਨੂੰ ਮਾਰਦਾ ਏਂ'। ਕਈ ਜੁਝਾਰਵਾਦੀ ਕਵੀਆਂ ਨੇ ਉਸ ਤੇ ਕਵਿਤਾਵਾਂ ਲਿਖੀਆਂ

"ਹਾਂ ਤੇ ਬਾਬਾ ਦੀਪ ਸਿੰਘ

ਆਪਣਾ ਤੇ ਕੁਝ ਵੀ ਵੰਡਿਆ ਨਹੀਂ

ਜਾਂਚ ਤਾਂ ਦੱਸ

ਸੀਸ ਤਲੀ ਤੇ ਕਿੰਝ ਧਰੀਦਾ ਏ"

ਪੁਲਿਸ ਵਾਲ਼ੇ ਉਸ ਨੂੰ ਤਰੀਕ ਭੁਗਤਾਉਣ ਨਵਾਂਸ਼ਹਿਰ ਕਚਹਿਰੀ ਵਿੱਚ ਲੈ ਕੇ ਆਉਂਦੇ। ਕਾਲਜਾਂ ਦੇ ਵਿਦਿਆਰਥੀ ਉਸ ਨੂੰ ਦੇਖਣ ਆਉਂਦੇ। ਉਸ ਤੋਂ ਤੁਰਿਆ ਨਾ ਜਾਣਾ, ਦੋ ਸਿਪਾਹੀਆ ਨੇ ਸਹਾਰਾ ਦੇ ਕੇ ਚੁੱਕਿਆ ਹੋਣਾ। ਬੇੜੀਆਂ ਤੇ ਹੱਥਕੜੀਆਂ ਵਿੱਚ ਜਕੜਿਆ ਹੋਣਾ, ਇਸ ਦੇ ਬਾਵਜੂਦ ਵੀ ਉਹ ਨਾਅਰੇ ਮਾਰਦਾ ਕਚਿਹਰੀ ਵਿੱਚ ਆਉਂਦਾ ਤੇ ਨਾਅਰੇ ਮਾਰਦਾ ਵਾਪਸ ਜਾਂਦਾ। ਉਸ ਦੌਰ ਵਿੱਚ ਅੰਮ੍ਰਿਤਸਰ ਦਾ ਇੰਟੈਰੋਗੇਸ਼ਨ ਸੈਂਟਰ ਬਹੁਤ ਮਸ਼ਹੂਰ ਸੀ ਤਸ਼ਦੱਦ ਲਈ। 

ਦੁਸਾਂਝ ਤੇ ਉਸ ਦੇ ਸਾਥੀ ਅਜੀਤ ਰਾਹੀ ਨੂੰ ਵੀ ਇੱਥੇ ਲਿਆਂਦਾ। ਉਨ੍ਹਾਂ ਧਮਕਾਉਂਦਿਆਂ ਦੁਸਾਂਝ ਨੂੰ ਕਿਹਾ, "ਦੇਖ ਜੋ ਪੁੱਛੀਏ... ਬੰਦੇ ਦਾ ਪੁੱਤ ਬਣ ਕੇ ਦੱਸ ਦੇਵੀਂ, ਝੂਠ ਬੋਲਿਆ ਤਾਂ ਬਹੁਤ ਤੰਗ ਹੋਵੇਂਗਾ, ਇੱਥੇ ਅਸੀਂ ਕੰਧਾਂ ਤੋਂ ਵੀ ਸੱਚ ਪੁੱਛ ਲੈਂਦੇ ਆਂ"। ਉਹਨਾਂ  ਤਸੀਹੇ ਯੰਤਰਾਂ ਦੀ ਜਾਣਕਾਰੀ ਦੇ ਡਰਾਉਣ ਦੀ ਕੋਸ਼ਿਸ਼ ਕੀਤੀ। ਹਰ ਰੋਜ਼ ਉਹਦਾ ਗੂੰਹ ਉਹਦੇ ਮੂੰਹ ਤੇ ਬੰਨ ਦੇਣਾ, ਜਾਗੇ ਦੀ ਸਜ਼ਾ ਦੇਣੀ, ਮੋਮਬੱਤੀਆਂ ਨਾਲ ਚਮੜੀ ਵੀ ਸਾੜੀ। ਪਰ ਉਹ ਸੂਰਮਾਂ ਡੋਲਿਆਂ ਨਾ। 

ਬਾਬਾ ਬੂਝਾ ਸਿੰਘ ਦੀ ਸ਼ਹੀਦੀ ਉਸ ਦੀਆਂ ਅੱਖਾਂ ਵਿੱਚ ਖੂਨ ਲੈ ਆਉਂਦੀ, ਉਹ ਅਡੋਲ ਹੋ ਜਾਂਦਾ। ਸਾਰੀ ਜਿੰਦਗੀ ਉਹ ਪੁਲਸੀ ਜਰਵਾਣਿਆਂ ਨੂੰ ਨਫ਼ਰਤ ਕਰਦਾ ਰਿਹਾ। ਰੋਜ਼ੀ ਰੋਟੀ ਲਈ ਭਰਤੀ ਹੋਏ ਪੁਲਿਸ ਮੁਲਾਜ਼ਮ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਪਰ ਉਸ ਦੇ ਜਿਸਮ ਦੀ ਪੀੜ ਉਸ ਨੂੰ ਤੜਫਾਉਂਦੀ ਰਹੀ। ਉਹ ਉਨ੍ਹਾਂ ਤੇ ਵਿਸ਼ਵਾਸ਼ ਨਾ ਕਰਦਾ। ਉਹ ਜ਼ਰਵਾਣਿਆ ਦੇ ਜੁਲਮ ਨੂੰ ਸਾਰੀ ਜ਼ਿੰਦਗੀ ਭੁੱਲ ਨਾ ਸਕਿਆ। ਉਸ ਦਾ ਇਹ ਇਨਕਲਾਬ ਪ੍ਰਤੀ ਮੋਹ ਹੀ ਸੀ ਕਿ ਉਹ ਲਗਾਤਾਰ ਕਈ ਕਈ ਦਿਨ ਮੀਟਿੰਗਾਂ ਕਰਵਾਉਂਦਾ। ਸਾਇਕਲ ਤੇ ਇੱਕ ਲੱਤ ਦੇ ਸਹਾਰੇ ਬਹੁਤ ਦੂਰ-ਦੂਰ ਤੱਕ ਜਾਂਦਾ। ਛੇਤੀ-ਛੇਤੀ ਸਾਇਕਲ ਬਦਲ ਦਿੰਦਾ। ਸਾਡੇ ਘਰ ਉਹ ਮੇਰੇ ਸੁਰਤ ਸੰਭਾਲਣ ਤੋਂ ਪਹਿਲਾਂ ਦੇ ਆਉਂਦੇ ਸਨ। ਨਕਸਲਵਾੜੀ ਲਹਿਰ ਵਿੱਚ ਸਾਡੇ ਪਿੰਡ ਦੇ ਤਿੰਨ ਮੁੰਡੇ ਸ਼ਹੀਦ ਹੋਏ ਸਨ। ਪਾਸ਼ ਨੇ ਆਪਣੇ ਗੀਤ "ਕਿਰਤੀ ਦੀਏ ਕੁੱਲੀਏ" ਵਿੱਚ ਮੰਗੂਵਾਲ ਨੂੰ ਕਮਿਊਨਿਸਟਾਂ ਦੀ ਰਾਜਧਾਨੀ ਕਿਹਾ ਸੀ। ਮੰਗੂਵਾਲ ਦੇ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਏ ਜਾਂਦੇ, ਅਸੀ ਭਾਸ਼ਨ ਸੁਣਦੇ, ਗੀਤ ਗਾਉਂਦੇ।

ਮੇਰੇ ਡੈਡੀ ਜੀ ਦੇ ਵਿਦੇਸ਼ ਜਾਣ ਤੋਂ ਬਾਅਦ ਮੇਰੇ ਡੈਡੀ ਜੀ ਨੇ ਮੇਰੀ ਮੰਮੀ ਜੀ ਨੂੰ ਕਿਹਾ ਸੀ, "ਮੇਰੇ ਦੋਸਤਾਂ ਦਾ ਪਹਿਲਾ ਵਾਂਗ ਹੀ ਸਤਿਕਾਰ ਕਰਨਾ। ਉਹ ਸੱਚੇ ਸੁੱਚੇ ਦੇਸ਼ ਭਗਤ ਹਨ। ਸਾਡੇ ਘਰ ਲਗਭਗ ਸਾਰੇ ਇਨਕਲਾਬੀ ਗਰੁੱਪਾਂ ਦੇ ਕਾਮਰੇਡ ਆਉਂਦੇ। ਉਨ੍ਹਾਂ ਸਾਨੂੰ ਹਮੇਸ਼ਾ ਕਹਿਣਾ ਤੁਸੀਂ ਸਭ ਦੀ ਸੇਵਾ ਕਰਿਆ ਕਰੋ, ਜੋ ਵੀ ਇਨਕਲਾਬ ਲਈ ਤੁਰਿਆ ਹੋਇਆ ਹੈ। ਉਹ ਸਾਨੂੰ ਮਾਰਕਸਵਾਦ ਬਾਰੇ ਸਿੱਖਿਆ ਦਿੰਦੇ। ਪਤਾ ਹੀ ਨਹੀਂ ਲੱਗਾ ਕਦੋਂ ਅਸੀ ਵੀ ਉਨਾਂ ਨੂੰ ਪਿਆਰ ਕਰਨ ਲੱਗ ਪਏ। ਉਨ੍ਹਾਂ ਜਦੋਂ ਕੁਝ ਲਿਖਣਾ ਮੈਨੂੰ ਤੇ ਮੇਰੇ ਭਰਾ ਨੂੰ ਸੁਣਾਉਣਾ ਸਾਨੂੰ ਸਾਹਿਤ ਦੀ ਛੋਟੇ ਹੋਣ ਕਰਕੇ ਜ਼ਿਆਦਾ ਸਮਝ ਨਹੀਂ ਸੀ। ਕਈ ਵਾਰੀ ਅਸੀਂ ਹੱਸ ਪੈਣਾ ਤਾਂ ਉਨ੍ਹਾਂ ਸਾਨੂੰ ਝਿੜ੍ਹਕਾਂ ਮਾਰਨੀਆਂ ਪਿਆਰ ਵੀ ਬਹੁਤ ਕਰਨਾ। ਚੰਗਾ ਸਾਹਿਤ ਪੜ੍ਹਨ ਲਿਖਣ ਲਈ ਪ੍ਰੇਰਤ ਹੀ ਨਹੀਂ ਕਰਨਾ ਸਗੋਂ ਚੰਗੀਆਂ ਕਿਤਾਬਾਂ ਲਿਆ ਕੇ ਦੇਣੀਆਂ। ਕੁਝ ਲਿਖਣਾ ਤਾਂ ਉਤਸ਼ਾਹਿਤ ਕਰਨਾ, ਗਲਤੀਆਂ ਦੱਸਣੀਆਂ, ਜੀਵਨ ਜਾਂਚ ਸਿਖਾਉਣੀ। ਮਨੁੱਖਤਾਂ ਦਾ ਦਰਦ ਸਮਝਣ ਦੀ ਸੋਝੀ ਦੇਣੀ। ਉਨ੍ਹਾਂ ਦਾ ਦਿਲ ਬਹੁਤ ਹੀ ਨਰਮ ਸੀ। 

ਨੰਦ ਲਾਲ ਸਹਿਗਲ ਨੂੰ ਮਾਰਨ ਸਮੇਂ ਜਦੋਂ ਨਕਸਲੀਆਂ ਨੇ ਗੋਲੀ ਚਲਾਈ ਤਾਂ ਚਾਹ ਦੀ ਦੁਕਾਨ ਕਰਦਾ ਇੱਕ ਨਿਹੰਗ ਸਿੰਘ ਇਨ੍ਹਾਂ ਮਗਰ ਕਿਰਪਾਨ ਕੱਢ ਕੇ ਮਗਰ ਦੌੜ ਪਿਆ। ਇਹਨਾਂ ਨੇ ਆਪਣੇ ਬਚਾਅ ਲਈ ਉਹਦੇ ਵੱਲ ਗੋਲੀ ਚਲਾ ਦਿੱਤੀ, ਉਹ ਡਿੱਗ ਪਿਆ। ਦੁਸਾਂਝ ਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਕਿਤੇ ਮਜ਼ਦੂਰ ਆਦਮੀ ਮਰ ਨਾ ਗਿਆ ਹੋਵੇ। ਪਰ ਉਹਦੇ ਗੋਲ਼ੀ ਲੱਗੀ ਨਹੀਂ ਸੀ। ਇਸ ਤਰ੍ਹਾਂ ਹੀ ਦਰਸ਼ਨ ਦੁਸਾਂਝ ਦੀ ਗ੍ਰਿਫਤਾਰੀ ਸਮੇਂ ਸੋਹਣ ਲਾਲ ਜੋਸ਼ੀ ਨੂੰ ਸ਼ੱਕ ਦੀ ਬਿਨਾਹ ਤੇ ਬਿਨ੍ਹਾਂ ਪੜਤਾਲ਼ ਕੀਤਿਆ ਸ਼ਹੀਦ ਕਰ ਦਿੱਤਾ। 

ਜਦੋਂ ਦਰਸ਼ਨ ਨੂੰ ਜੇਲ੍ਹ ਵਿੱਚ ਪਤਾ ਲੱਗਾ ਤਾਂ ਉਹ ਸੁੰਨ ਹੋ ਗਿਆ। ਉਸ ਦਾ ਭਰਾ ਮੋਹਣੀ ਜੇਲ੍ਹ ਵਿੱਚ ਬੰਦ ਸੀ। ਜਦੋਂ ਸੋਹਣ ਦੀ ਮਾਂ ਤੇ ਮਾਸੀ ਮਿਲਣ ਆਉਂਦੀਆਂ ਤਾਂ ਦਰਸ਼ਨ ਨੂੰ ਕਹਿੰਦੀਆਂ "ਸੋਹਣ ਨੂੰ ਮਿਲਿਆ ਬੜਾ ਚਿਰ ਹੋ ਗਿਆ, ਪੁੱਤ ਨੂੰ ਆਖੀਂ ਕਿਤੇ ਮਿਲ ਜਾਵੇ"।

ਮਾਂ ਦਾ ਤਰਲਾ ਦੇਖ ਦਰਸ਼ਨ ਦਾ ਗਚ ਭਰ ਆਉਂਦਾ। ਇਸ ਤਰਾਂ ਹੀ ਕਾਮਰੇਡ ਰਾਮ ਕਿਸ਼ਨ ਕਿਸ਼ੂ 'ਆਪਣਿਆਂ' ਦੀ ਗੋਲੀ ਦਾ ਸ਼ਿਕਾਰ ਹੋ ਭੇਦ ਭਰੀ ਹਾਲਤ ਵਿੱਚ ਸ਼ਹੀਦ ਹੋ ਗਿਆ। ਦਰਸ਼ਨ ਨੇ ਜੇਲ੍ਹ ਤੋਂ ਬਾਹਰ ਆ ਕੇ, ਪੜਤਾਲ ਕਮੇਟੀਆਂ ਬਿਠਾ ਕੇ ਦੋਨ੍ਹਾਂ ਨੂੰ ਨਿਰਦੋਸ਼ ਕਰਾਰ ਦਿਵਾ, ਸ਼ਹੀਦ ਦਾ ਦਰਜਾ ਦੁਆਇਆ। 

ਸਾਰੀ ਜਿੰਦਗੀ ਉਸ ਦੀਆਂ ਅੱਖਾਂ ਅੱਗੇ ਸੋਹਣ ਦੀ ਮਾਂ ਦਾ ਤਰਲਾ ਘੁੰਮਦਾ ਰਿਹਾ ਤੇ ਯਾਦ ਕਰ ਉਹ ਉਦਾਸ ਹੋ ਜਾਂਦਾ। ਉਹ ਆਪਣੇ ਉਨ੍ਹਾਂ ਸਾਥੀਆਂ ਨੂੰ, ਜੋ ਪੁਲਿਸ ਦੀ ਗੋਲੀ ਨਾਲ ਸ਼ਹੀਦ ਨਹੀਂ ਹੋਏ ਪਰ ਲਹਿਰ ਲਈ ਮੀਲ ਪੱਥਰ ਬਣਨ ਦਾ ਕੰਮ ਕੀਤਾ ਸੀ, ਹਮੇਸ਼ਾ ਯਾਦ ਕਰਦੇ ਰਹਿੰਦੇ। 

ਉਨ੍ਹਾਂ ਦੀਆਂ ਜੀਵਨੀਆਂ ਦੇ ਅਧਾਰਿਤ 'ਅਮਿੱਟ ਪੈੜਾਂ' ਕਿਤਾਬ ਲਿਖੀ। ਕਦੇ ਕਦੇ ਉਹ ਪਾਰਟੀ ਫੁੱਟਾਂ ਤੋਂ ਉਦਾਸ ਹੋ ਕਹਿਣ ਲੱਗਦੇ ਲਹਿਰ ਉਸਰ ਨਹੀਂ ਰਹੀ, ਮੰਜ਼ਿਲ ਦਿੱਸਦੀ ਨਹੀਂ; ਚੰਗਾ ਹੁੰਦਾ ਕਿ ਮੈਂ ਪੁਲਿਸ ਦੀ ਗੋਲੀਂ ਨਾਲ਼ ਹੀ ਸ਼ਹੀਦ ਹੋ ਜਾਂਦਾ। ਤੇ ਫਿਰ ਇੱਕ ਦਮ ਉਹ ਆਪਣੇ ਵਿੱਚ ਉਤਸ਼ਾਹ ਭਰ ਕੇ ਕਹਿੰਦੇ ਕਿ ਇੱਕ ਸੱਚਾ ਇਨਕਲਾਬੀ ਕਦੇ ਹਾਰਦਾ ਨਹੀਂ। ਉਹ ਹਰ ਜਬਰ-ਜ਼ੁਲਮ ਦਾ ਮੁਕਾਬਲਾ ਅਡੋਲ ਹੋ ਕਰਦਾ ਹੈ। ਉਹ ਸੁਭਾਅ ਦੇ ਸ਼ਰਮਾਕਲ ਸਨ। 

ਜ਼ਿਆਦਾ ਛੇਤੀ ਕਿਸੇ ਨਾਲ਼ ਘੁਲਦੇ-ਮਿਲਦੇ ਨਹੀਂ ਸਨ। ਘਰ ਦੀਆਂ ਸੁਆਣੀਆਂ ਦੀ ਇੱਜ਼ਤ ਕਰਦੇ, ਪਿਆਰ ਸਤਿਕਾਰ ਕਰਦੇ। ਉਹ ਉਨ੍ਹਾਂ ਤੋਂ ਦੂਰੀ ਵੀ ਬਣਾਈ ਰੱਖਦੇ। ਉਹ ਕਹਿੰਦੇ ਸਨ ਕਿ ਹਰ ਕਮਿਊਨਿਸਟ ਵਿਅਕਤੀ ਦਾ ਇਮਾਨ ਤੇ ਇਖਲਾਕ ਹਮੇਸ਼ਾ ਉੱਚਾ ਰਹਿਣਾ ਚਾਹੀਦਾ ਹੈ। ਉਹ ਚਾਹੁੰਦੇ ਸਨ ਕਿ ਹੋ ਸਕੇ ਤਾਂ ਰੋਟੀ-ਪਾਣੀ ਦੇਣ ਲਈ ਕੋਈ ਮੇਲ ਮੈਂਬਰ ਆਵੇ। ਕਾਮਰੇਡਾਂ ਦਾ ਲੋਕਾਂ ਦੇ ਚੁੱਲ੍ਹਿਆਂ ਚੌਂਕਿਆਂ ਵਿੱਚ ਘੁੰਮਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਉਹ ਸਮਝੌਤਾਵਾਦੀ ਨਹੀਂ ਸਨ। ਉਹ ਅਕਸਰ ਹੀ ਕਹਿੰਦੇ ਸਨ ਕਿ ਮੈਂ ਨਿੰਮ ਵਰਗਾ ਕੌੜਾ ਹਾਂ। ਨਿੰਮ ਕੌੜੀ ਜਰੂਰ ਹੁੰਦੀ ਹੈ, ਪਰ ਖੁਨ ਸਾਫ਼ ਕਰ ਦਿੰਦੀ ਹੈ।

ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਦੀ ਲੱਤ ਗਲ਼ ਜਾਣੀ, ਪਾਕ ਪੈ ਜਾਣੀ। ਉਨ੍ਹਾਂ ਘੁੱਟ ਕੇ ਪਿਸ ਕੱਢਣੀ, ਗਰਮ ਪਾਣੀ ਨਾਲ ਧੋਹ ਕੇ ਕਦੇ ਨਾਰੀਅਲ ਦਾ ਤੇਲ ਲਾਉਣਾ, ਕਦੇ ਨਿਊਸਪਰੀਨ ਪਾਊਡਰ ਲਾਉਣਾ, ਪੱਟੀ ਕਰਨੀ। ਮੇਰੇ ਦਾਦਾ, ਦਾਦੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਜੇ ਉਨ੍ਹਾਂ ਕੁਝ ਦਿਨ ਨਾ ਆਉਣਾ ਤਾਂ ਮੇਰੀ ਦਾਦੀ ਜੀ ਨੇ ਕਾਂ ਉਡਾਉਣੇ ਕਿ ਦਰਸ਼ਨ ਠੀਕ ਹੋਵੇ ਆਇਆ ਨਹੀਂ। 

ਉਹ ਆਪਣੇ ਕੋਲ ਹੋਮੀਓਪੈਥੀ ਦੀਆਂ ਕਿਤਾਬਾਂ ਤੇ ਦੁਆਈਆਂ ਰੱਖਦੇ ਸਨ। ਜੇਕਰ ਮੇਰੀ ਦਾਦੀ ਦੀ ਕੋਈ ਸਹੇਲੀ ਬਿਮਾਰ ਹੋ ਜਾਂਦੀ ਤਾਂ ਦੁਸਾਂਝ ਅੰਕਲ ਉਸ ਨੂੰ ਦੁਆਈ ਦਿੰਦੇ। ਅਸੀਂ ਹੱਸੀ ਜਾਣਾ ਕਿ ਅੰਕਲ ਡਾਕਟਰ ਬਣੇ ਹੋਏ ਆ। ਇੱਕ ਵਾਰੀ ਉਨ੍ਹਾਂ ਨੇ ਕਵਿਤਾ ਲਿਖੀ "ਮੈਂ ਕੱਲਰ ਦਾ ਫੁੱਲ ਓ ਯਾਰਾ" ਸੁਣ ਕੇ ਮੈਂ ਉਦਾਸ ਹੋ ਗਈ। ਮੈਂ ਸੁੱਤੇ ਸਿੱਦ ਹੀ ਕਿਹਾ, "ਅੰਕਲ ਜੀ, ਤੁਸੀਂ ਕੱਲਰ ਦਾ ਫੁੱਲ ਨਹੀਂ, ਮੈਂ ਤੁਹਾਡੀ ਧੀ ਹਾਂ", ਤਾਂ ਉਨ੍ਹਾਂ ਉਦਾਸ ਲਹਿਜੇ ਵਿੱਚ ਕਿਹਾ, "ਕੌਣ ਬਣਦਾ ਧੀ? ਕਹਿਣਾ ਸੌਖਾ ਨਿਭਾਉਣਾ ਬੜਾ ਔਖਾ"। ਮੈਂ ਫਿਰ ਕਿਹਾ, "ਮੈਂ ਨਿਭਾਵਗੀ"। 

ਮੈਂ ਉਨ੍ਹਾਂ ਦੀ ਡਾਇਰੀ ਤੇ ਲਿਖ ਦਿੱਤਾ ਕਿ ਅੱਜ ਤੋਂ ਮੈਂ ਤੁਹਾਡੀ ਧੀ ਮੈਂ ਹਰ ਦੁੱਖ ਸੁੱਖ ਵਿੱਚ ਸਾਥ ਦੇਵਾਂਗੀ ਤੇ ਸਾਡਾ ਰਿਸ਼ਤਾ ਉਨ੍ਹਾਂ ਦੇ ਜਿਉਂਦਿਆਂ ਤੱਕ ਨਿਭਿਆ। ਉਹ ਕਹਿੰਦੇ ਸਨ ਕਿ ਮੇਰਾ ਸੰਸਕਾਰ ਵੀ ਮੰਗੂਵਾਲ ਹੀ ਕਰੀਂ ਤਿੰਨਾਂ ਸਹੀਦਾਂ ਨਾਲ, ਪਰ ਦੁਸਾਂਝ ਕਲਾਂ ਵਾਲੇ ਨਹੀਂ ਮੰਨੇ। ਬਿਮਾਰੀਆਂ ਦਾ ਚੁਤਰਫਾ ਹਮਲਾ ਨਾ ਸਹਾਰਦੇ ਹੋਏ, ਉਹ 15 ਅਗਸਤ,2000 ਨੂੰ ਨਈਅਰ ਹਸਪਤਾਲ ਅੰਮ੍ਰਿਤਸਰ, ਸਾਡੇ ਕੋਲੋਂ ਸਦਾ ਲਈ ਵਿਛੜ ਗਏ।

ਅੱਜ ਉਨ੍ਹਾਂ ਨੂੰ ਸਾਡੇ ਕੋਲੋਂ ਗਿਆਂ ਬਾਰਾਂ ਸਾਲ ਹੋ ਗਏ। ਸੋ ਆਓ ਸੋਚੀਏ ਕੀ ਬਦਲਿਆ ਇਨ੍ਹਾਂ ਸਾਲਾਂ ਵਿੱਚ? ਕੀ ਸਿਰਜ ਹੋਇਆਂ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ? ਬਿਲਕੁਲ ਨਹੀਂ, ਅੱਜ ਵੀ ਮੇਹਨਤਕਸ਼ ਭੁੱਖਾ ਮਰਦਾ ਹੈ, ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਮੁਲਾਜ਼ਮ ਵਰਗ ਤੇ ਅੱਤਿਆਚਾਰ ਢਾਉਂਦੀ ਤੇ ਫਤਵੇ ਲਾਉਂਦੀ ਹੈ। ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੈ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਔਰਤਾਂ ਦੀ ਬੇਪੱਤੀ ਹੋ ਰਹੀ ਹੈ। ਗੰਦੇ ਸੱਭਿਆਚਾਰ ਨੂੰ ਫੈਲਾਇਆ ਜਾ ਰਿਹਾ ਹੈ। ਜਾਤ, ਧਰਮ ਦੇ ਨਾਂ ਤੇ ਨਿੱਤ ਦਿਨ ਦੰਗੇ ਹੋ ਰਹੇ ਹਨ।ਅਮੀਰ ਗਰੀਬ ਦਾ ਪਾੜਾ ਵੱਧ ਗਿਆ ਹੈ ।

ਅੱਜ ਵੀ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਹਨ। ਅੱਜ ਵੀ ਸਲਵਾ ਜੁਡਮ ਰਾਹੀਂ ਪਿੰਡਾਂ ਦੇ ਪਿੰਡ ਉਜਾੜੇ ਤੇ ਤਬਾਹ ਕੀਤੇ ਜਾ ਰਹੇ ਹਨ। ਅੱਜ ਵੀ ਸਰਕੇਗੁਡਾ ਵਿੱਚ ਪੁਲਿਸ ਵੱਲੋਂ ਮਾਉਵਾਦੀਆਂ ਦੇ ਸਫਾਏ ਦੇ ਨਾਂ ਹੇਠ ਆਦਿਵਾਸੀਆਂ ਤੇ ਕਹਿਰ ਢਾਹਿਆ ਗਿਆ। ਪੰਦਰ੍ਹਾਂ ਸੋਲ੍ਹਾਂ ਸਾਲਾਂ, ਇੱਥੋਂ ਤੱਕ ਅੱਠ ਸਾਲਾਂ ਦੇ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਅੱਜ ਵੀ ਸੋਨੀ ਸੋਰੀ ਵਰਗੀਆਂ ਅਨੇਕਾਂ ਔਰਤਾਂ ਤੇ ਅਣਮਨੁੱਖੀ ਜੁਲਮ ਢਾਹੇ ਜਾਂਦੇ ਹਨ।

ਅਸੀਂ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਦੁਨੀਆਂ ਦੇ ਸਭ ਤੋਂ ਵਿਕਸਤ ਮੁਲਕਾਂ ਵਿੱਚ ਆਏ ਹਾਂ। ਜਿਸ ਨੂੰ ਧਰਤੀ ਤੇ ਸਵਰਗ ਕਿਹਾ ਜਾਂਦਾ ਹੈ। ਕੀ ਇੱਥੇ ਸਭ ਕੁਝ ਠੀਕ ਹੈ? ਜੇਕਰ ਦੁਸਾਂਝ ਇੱਥੇ ਹੁੰਦਾ ਤਾਂ ਉਸ ਨੂੰ ਇੱਥੋਂ ਦੀਆਂ ਅਲਾਮਤਾਂ ਨਾ ਦਿਸਦੀਆਂ, ਤਾਂ ਇਹ ਝੂਠ ਹੋਵੇਗਾ। ਦਰਸ਼ਨ ਤੇ ਹਰ ਸੂਝਵਾਨ ਮਨੁੱਖ ਨੂੰ ਇੱਥੋਂ ਦੀਆਂ ਸਮੱਸਿਆਵਾਂ ਭਲੀ ਭਾਂਤੀ ਦਿਸਦੀਆਂ ਤਾਂ ਹਨ ਪਰ ਬਹੁਤ ਵਾਰੀ ਅਸੀਂ ਦੇਖ ਕੇ ਅੱਖਾਂ ਮੀਟ ਲੈਂਦੇ ਹਾਂ, ਜੋ ਦਰਸ਼ਨ ਸ਼ਾਇਦ ਨਾ ਕਰਦਾ ਉਹ ਜਰੂਰ ਜਾਣ ਜਾਂਦਾ ਇੱਥੋਂ ਦੇ ਮੂਲ ਵਾਸੀਆਂ ਦੀ ਹਾਲਤ, ਕਿ ਉਨ੍ਹਾਂ ਨੂੰ ਨਸ਼ਿਆਂ ਦੇ ਆਦੀ ਬਣਾਇਆ ਜਾ ਰਿਹਾ ਹੈ ਜਿੱਥੇ ਉਹ ਰਹਿੰਦੇ ਖਾਣ-ਪੀਣ ਦਾ ਸਮਾਨ ਮਹਿੰਗਾ ਹੈ ਅਤੇ ਸ਼ਰਾਬ ਤੇ ਹੋਰ ਨਸ਼ੇ ਆਮ ਮਿਲ ਜਾਂਦੇ ਹਨ।

ਸਾਫ਼ ਪਾਣੀ ਦੀ ਸਮੱਸਿਆ ਹੈ ਤੇ ਰਹਿਣ-ਸਹਿਣ ਦਾ ਪੱਧਰ ਬਹੁਤ ਨੀਵਾਂ ਹੈ ਤੀਜੇ ਦਰਜੇ ਦੇ ਦੇਸ਼ਾਂ ਵਾਂਗੂੰ। ਉਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇੱਥੇ ਵੀ ਆਰਥਿਕ ਮੰਦੀ ਦਾ ਦੈਂਤ ਮੂੰਹ ਅੱਡੀ ਖੜਾ੍ਹ ਹੈ। ਇੱਥੇ ਵੀ ਬਹੁਤ ਸਾਰੇ ਲੋਕ ਆਪਣੀ ਯੋਗਤਾ ਅੁਨਸਾਰ ਨੌਕਰੀਆਂ ਨਹੀਂ ਪ੍ਰਾਪਤ ਕਰ ਸਕਦੇ। ਇੱਥੇ ਵੀ ਸਰੀ ਫੂਡ ਬੈਂਕ ਤੇ ਵਿਨੀਪੈੱਗ ਹਾਰਵੈਸਟ ਮੂਹਰੇ ਖਾਣਾ ਪ੍ਰਾਪਤ ਕਰਨ ਲਈ ਲੰਬੀਆਂ ਲਾਇਨਾਂ ਲੱਗੀਆਂ ਹੁੰਦੀਆਂ ਹਨ । 

ਇੱਥੇ ਵੀ ਲੋਕ ਗਾਰਬੇਜ਼ ਬਿੰਨ ਫਰੋਲਦੇ ਆਮ ਦਿਖ ਜਾਂਦੇ ਹਨ ਕਿ ਕੋਈ ਖਾਣ ਵਾਲੀ ਚੀਜ਼ ਮਿਲ ਜਾਵੇ। ਇੱਥੇ ਵੀ ਬੱਚਿਆਂ ਨੂੰ ਭੁੱਖੇ ਢਿੱਡ ਸਕੂਲ ਜਾਣਾ ਪੈਦਾਂ ਹੈ। ਇੱਥੇ ਵੀ ਲੋਕਾਂ ਨੂੰ ਨਜਾਇਜ਼ ਜੰਗਾਂ ਵਿੱਚ ਝੋਕਿਆ ਜਾਂਦਾ ਹੈ। ਇੱਥੇ ਵੀ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਦੋ ਵੇਲੇ ਦੀ ਰੋਟੀ ਨਹੀਂ ਮਿਲਦੀ। ਸੋ ਜੇਕਰ ਦਰਸ਼ਨ ਦੁਸਾਂਝ ਇੱਥੇ ਹੁੰਦਾ ਤਾਂ ਉਹ ਕਦੇ ਚੁੱਪ ਨਾ ਬੈਠਦਾ, ਜਰੂਰ ਆਪਣੇ ਹਿੱਸੇ ਦੀ ਲੜਾਈ ਲੜ ਸਮਾਜ ਨੂੰ ਬਰਾਬਰਤਾ ਵਾਲ਼ਾ ਤੇ ਮਨੁੱਖਤਾ ਦੇ ਰਹਿਣ ਯੋਗ ਬਣਾਉਦਾ ਸੋ ਦਰਸ਼ਨ ਦੇ ਵਾਰਸਾ ਦਾ ਵੀ ਇਹ ਹੀ ਫਰਜ਼ ਹੈ। ਸੋ ਆਓ ਦਰਸ਼ਨ ਦੇ ਸੁਪਨਿਆਂ ਦਾ ਸਮਾਜ ਸਿਰਜਨ ਲਈ ਧਰਤੀ ਦੇ ਹਰ ਖਿੱਤੇ ਤੇ ਹਰ ਪ੍ਰਕਾਰ ਦੀ ਨਾਬਰਾਬਰੀ ਵਿਰੁੱਧ ਸੰਘਰਸ਼ ਕਰੀਏ।

ਇਹਨਾਂ ਸਾਰੇ ਹਾਲਾਤਾਂ ਦੇ ਬਾਵਜੂਦ ਦਰਸ਼ਨ ਦੁਸਾਂਝ ਦਾ ਸ਼ਰਧਾਂਜ਼ਲੀ ਸਮਾਗਮ ਬੜੇ ਜੋਸ਼ੋ ਖਰੋਸ਼ ਨਾਲ ਹੋਇਆ। ਸਾਰੇ ਹਸੰਕਲਪ ਦੁਹਰਾਏ ਗਏ ਅਤੇ ਮੰਜ਼ਿਲਾਂ ਨੂੰ ਸਰ ਕਰਨ ਦੇ ਹੁੰਦਲ ਵੀ ਬੁਲੰਦ ਕੀਤੇ ਗਏ। 

ਕਨੇਡਾ ਦੇ ਸ਼ਹਿਰ ਵਿੱਨੀਪੈੱਗ ਦੇ 90 ਸਿਨਕਲੇਅਰ ਸਟਰੀਟ ਵਿਖੇ ਇਹ ਸਮਾਗਮ 15 ਅਕਤੂਬਰ, 2012 ਨੂੰ ਹੋ ਰਿਹਾ ਹੈ। ਦਰਸ਼ਨ ਦੁਸਾਂਝ ਨਕਸਲਵਾੜੀ ਲਹਿਰ ਦਾ ਉਹ ਜ਼ਿੰਦਾ ਸ਼ਹੀਦ ਹੈ, ਜੋ ਹਕੂਮਤੀ ਜਬਰ ਜ਼ੁਲਮ ਨੂੰ ਆਪਣੇ ਪਿੰਡੇ ਤੇ ਹੰਢਾਉਂਦਾ ਰਿਹਾ ਪਰ ਇਨਕਲਾਬ ਨੂੰ ਆਪਣਾ ਅਕੀਦਾ, ਆਪਣੀ ਮੰਜ਼ਿਲ ਬਣਾਈ ਰੱਖਿਆ। ਉਹ ਇੱਕ ਰਾਜਨੀਤੀਵਾਨ, ਜਥੇਬੰਦਕ, ਲੇਖਕ, ਰੰਗਕਰਮੀ ਅਤੇ ਸਮੇਂ-ਸਮੇਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀਆਂ ਮਿਸਾਲੀ ਪਿਰਤਾਂ ਪਾਉਣ ਵਾਲਾ ਮਹਾਨ ਯੋਧਾ ਸੀ।ਸਾਰੇ ਹੀ ਅਗਾਂਹਵਧੂ ਤੇ ਪ੍ਰਗਤੀਸ਼ੀਲ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਸੂਰਮੇ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਕਰਦੇ ਹੋਏ ਇਸ ਮਹਾਨ ਇਨਕਲਾਬੀ ਨੂੰ ਸ਼ਰਧਾਜ਼ਲੀ ਦੇਣ ਲਈ ਉਪਰੋਕਤ ਪਤੇ 'ਤੇ 2 ਵਜੇ ਬਾਅਦ ਦੁਪਹਿਰ ਇਕੱਠੇ ਹੋਈਏ।

ਅੱਜ ਦਰਸ਼ਨ ਦੁਸਾਂਝ ਨੂੰ ਯਾਦ ਕਰਦਿਆਂ ਉਹਨਾਂ ਸਾਰੇ ਸੰਗਠਨਾਂ ਅਤੇ ਵਿਅਕਤੀਆਂ ਨੂੰ ਮੌਜੂਦਾ ਹਾਲਾਤਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਲਹਿਰ ਅੱਜ ਕਿਥੇ ਖੜੀ ਹੈ? 

Sunday, June 4, 2023

ਨਕਸਲੀ ਆਗੂ ਕਾਮਰੇਡ ਹਾਕਮ ਸਿੰਘ ਸਮਾਓ ਦੀ ਬਰਸੀ ਮੌਕੇ ਵਿਸ਼ੇਸ਼ ਸਮਾਗਮ

 Sunday 4th June 2023 at 04:23 PM WhatsApp

ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕਰਨ ਲਈ ਵਿਸ਼ੇਸ਼ ਇਕੱਤਰਤਾ  


ਭੀਖੀ: 4 ਜੂਨ‌‌ 2023: (ਨਕਸਲਬਾੜੀ ਸਕਰੀਨ ਡੈਸਕ)::

ਹੁਣ ਜਦੋਂ ਕਿ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਵੀਰ ਸਾਵਰਕਰ ਦੇ ਜਨਮਦਿਨ ਮੌਕੇ ਕੀਤਾ ਗਿਆ ਹੈ ਤਾਂ  ਵਾਰ ਫੇਰ ਵੀਰ ਸਾਵਰਕਰ ਦੀ ਭੂਮਿਕਾ ਨੂੰ ਲੈ ਕੇ ਵਿਵਾਦ ਤਿੱਖੇ ਹੋਣ ਲੱਗ ਪਏ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਸ ਦਿਨ ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ਦਾ 140ਵਾਂ ਜਨਮ ਦਿਵਸ ਵੀ ਹੈ।
ਇਸ ਦਿਨ ਦੀ ਚੋਣ ਨੂੰ ਲੈ ਕੇ ਚਰਚਾ ਲਗਾਤਾਰ ਜ਼ੋਰਾਂ ਤੇ ਰਹੀ। ਸਾਵਰਕਰ ਸਬੰਧੀ ਜਿਸ ਤਰ੍ਹਾਂ ਦੇ ਵਿਵਾਦ ਚਰਚਾ ’ਚ ਰਹੇ ਹਨ, ਉਨ੍ਹਾਂ ਦੇ ਮੱਦੇਨਜ਼ਰ ਕਈ ਸਿਆਸੀ ਹਲਕਿਆਂ ਵਿੱਚ ਇਸਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਕਿ ਨਵੀਂ ਸੰਸਦ ਦਾ ਉਦਘਾਟਨ ਇਸ ਦਿਨ ਹੀ ਕਿਉਂ ਕੀਤਾ ਗਿਆ?  

ਜ਼ਿਕਰਯੋਗ ਹੈ ਕਿ ਵੀਰ ਸਾਵਰਕਰ ਦੀ ਆਲੋਚਨਾ ਉਨ੍ਹਾਂ ਮਾਫ਼ੀਨਾਮਿਆਂ ਲਈ ਕੀਤੀ ਜਾਂਦੀ ਰਹੀ ਹੈ, ਜੋ ਕਿ ਉਨ੍ਹਾਂ ਵੱਲੋਂ ਅੰਡੇਮਾਨ ਦੀ ਸੈਲੂਲਰ ਜੇਲ੍ਹ ’ਚ ਬਤੌਰ ਕੈਦੀ ਵਜੋਂ ਬਰਤਾਨਵੀ ਸਰਕਾਰ ਨੂੰ ਲਿਖੇ ਗਏ ਸਨ। ਇਸ ਮੁੱਦੇ ਨੂੰ ਲੈ ਕੇ ਕਈ ਵਾਰ ਸਪਸ਼ਟੀਕਰਨ ਵੀ ਆਉਂਦੇ ਰਹੇ ਹਨ ਪਰ ਫਿਰ ਵੀ ਇਹ ਮੁੱਦਾ ਸਮੇਂ ਸਮੇਂ ਭਖਦਾ ਹੀ ਰਹਿੰਦਾ ਰਿਹਾ। 

ਇਹਨਾਂ ਵਿਵਾਦਾਂ ਦੇ ਦਰਮਿਆਨ ਹੀ ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਖ਼ਬਰ ਆਉਣ ਤੋਂ ਬਾਅਦ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਇਮਾਰਤ ਦਾ ਨਾਮ ‘ਸਾਵਰਕਰ ਸਦਨ’ ਅਤੇ ਸੈਂਟਰਲ ਹਾਲ ਦਾ ਨਾਮ ‘ਮਾਫ਼ੀ ਖੇਤਰ’ ਰੱਖਣਾ ਚਾਹੀਦਾ ਹੈ। ਇਹ ਟਿੱਪਣੀ ਆਪਣੇ ਆਪ ਵਿਚ ਕਾਫੀ ਸਖਤ ਹੈ। 

ਇਸੇ ਦੌਰਾਨ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਇਸ ਸਾਰੇ ਘਟਨਾਕ੍ਰਮ ਦਾ ਜੁਆਬ ਆਪਣੇ ਅੰਦਾਜ਼ ਵਿਚ ਦਿੱਤਾ ਹੈ। ਉਹਨਾਂ ਘੱਲੂਘਾਰੇ ਹਫਤੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਸਥਾਪਨਾ ਕਰ ਕੇ ਇੱਕ ਵਾਰ ਫੇਰ ਐਲਾਨ ਕੀਤਾ ਹੈ ਕਿ ਉਹਨਾਂ ਦਾ ਨਾਇਕ ਸ਼ਹੀਦ ਭਗਤ ਸਿੰਘ ਹੀ ਹੈ। 

ਪੰਜਾਬ ਦੀ ਨਕਸਲਬਾੜੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਓ ਦੀ ਚੌਵੀਂ ਬਰਸੀ ਦੇ ਮੌਕੇ 'ਤੇ ਸ਼ਹੀਦ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਦੀ ਯਾਦ ਮੌਕੇ ਪੰਜਾਬ ਅੰਦਰ ਫੈਲ ਰਹੇ ਨਸ਼ਿਆਂ ਖ਼ਿਲਾਫ਼ ਸਰਕਾਰੀ ਹਾਈ ਸਕੂਲ ਸਮਾਓ ਵਿਖੇ ਭਰਵੀਂ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਤੋਂ ਪਹਿਲਾਂ ਸਕੂਲ ਦੇ ਗੇਟ ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ,ਜਿਸ ਦਾ ਉਦਘਾਟਨ ਮੌਜੂਦਾ ਸਰਪੰਚ ਪਰਮਜੀਤ ਕੌਰ ਸਮਾਓਂ ਵੱਲੋਂ ਕੀਤਾ ਗਿਆ। ਇਸ ਤਰ੍ਹਾਂ ਇਹ ਸਮਾਗਮ ਜਜ਼ਬਾਤੀ ਪੱਖੋਂ ਵੀ ਸੰਵੇਦਨਾ ਜਗਾਉਣ ਵਾਲਾ ਰਿਹਾ।

ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੌਮੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ,ਸਾਬਕਾ ਪੰਚ ਭੂਰਾ ਸਿੰਘ ਸਮਾਓ, ਸਰਬਜੀਤ ਕੌਰ ਸਮਾਓਂ, ਕਾਮਰੇਡ ਹਾਕਮ ਸਿੰਘ ਸਮਾਓ ਦੀ ਬੇਟੀ ਦੀਪੀ ਸਮਾਓ,ਗੁਰਮੇਜ ਸਿੰਘ ਸਮਾਓ ਸਰਪੰਚ ਪਰਮਜੀਤ ਕੌਰ ਸਮਾਓਂ ਤੇ ਮੌਜੂਦਾ ਪੰਚਾਇਤ ਨੇ ਕੀਤੀ। ਪੰਜਾਬ ਦੀ ਸਿਆਸਤ ਦੇ ਮੌਜੂਦਾ ਹਾਲਾਤ ਵਿਚ ਇਸ ਸਮਾਗਮ ਨੂੰ ਅਹਿਮ ਸੰਦੇਸ਼ ਮੰਨਿਆ ਜਾ ਰਿਹਾ ਹੈ। 

ਇਸ ਮੌਕੇ ਮੁੱਖ ਬੁਲਾਰੇ ਵਜੋਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਤੇ ਚਿੰਤਕ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਦੋਂ ਦਾ ਮਨੁੱਖੀ ਸਮਾਜ ਹੋਂਦ ਵਿਚ ਆਇਆ , ਉਦੋਂ ਤੋਂ ਜਾਣੀ ਮੁੱਢ ਕਦੀਮ ਤੋਂ ਨਸ਼ੇ ਇਥੇ ਮੌਜੂਦ ਰਹੇ ਹਨ, ਪਰ ਉਹ ਹੁਣ ਵਾਂਗ ਮੌਤ ਦਾ ਖੂਹ ਕਦੇ ਨਹੀਂ ਸੀ ਬਣੇ। 

ਉਹਨਾਂ ਸਪਸ਼ਟ ਕਿਹਾ ਕਿ ਨਸ਼ੇ ਕਦੇ ਵੀ ਅਮਨ ਕਾਨੂੰਨ ਦੀ ਸਮਸਿਆ ਨਹੀਂ ਹੁੰਦੇ, ਜਿਵੇਂ ਅਕਸਰ ਸਰਕਾਰਾਂ ਐਲਾਨਦੀਆਂ ਹੁੰਦੀਆਂ ਹਨ। ਉਹਨਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਐਨਡੀਪੀਐਸ ਐਕਟ ਦਹਿਸਤਪਸੰਦੀ ਤੋਂ ਬਾਦ ਪੁਲਸ ਕੋਲ ਲੋਕਾਂ ਨੂੰ ਲੁੱਟਣ ਦਾ ਦੂਜਾ ਹਥਿਆਰ ਹੈ। ਸਰਮਾਏਦਾਰ ਹੁਕਮਰਾਨ, ਪੁਲਸ ਤੇ ਡਰੱਗ ਮੀਡੀਆ ਮਿਲ ਕੇ ਇਹ ਕਰੋੜਾਂ ਦਾ ਕਾਰੋਬਾਰ ਚਲਾ ਰਹੇ ਹਨ। ਇਹ ਕਾਨੂੰਨ 1985 ਵਿਚ ਯੂਐਨਓ ਦੇ ਦਬਾਅ ਹੇਠ ਬਣਿਆ, ਜਿਸ ਨੇ ਫੀਮ ਭੁੱਕੀ ਖਾਣ ਵਾਲਿਆਂ ਨੂੰ ਅਪਰਾਧੀ ਕਰਾਰ ਦੇ ਕੇ ਜੇਲਾਂ ਵਿਚ ਬੰਦ ਕਰਨ ਦਾ ਰਾਹ ਖੋਹਲਣ ਦਿੱਤਾ। ਪਰ ਹੁਣ ਉਹੀ ਯੂਐਨਓ ਖੁਦ ਮੰਨ ਰਿਹਾ ਹੈ ਕਿ ਸੰਸਾਰ ਨਸ਼ਿਆਂ ਖ਼ਿਲਾਫ਼ ਅਪਣੀ ਜੰਗ ਹਾਰ ਚੁੱਕਿਆ ਹੈ।

ਇਸ ਲਈ ਪੁਰਤਗਾਲ ਸਮੇਤ ਦੁਨੀਆਂ ਦੇ 38 ਦੇਸ਼ਾਂ ਨੇ ਨਸ਼ਿਆਂ ਬਾਰੇ ਬਣਾਏ ਅਪਣੇ ਪੁਰਾਣੇ ਸਖਤ ਕਾਨੂੰਨ ਰੱਦ ਕਰ ਦਿੱਤੇ ਹਨ। ਹੁਣ ਬਹੁਤੇ ਦੇਸ਼ਾਂ ਵਿਚ ਅਫੀਮ ਪੋਸਤ ਤੇ ਭੰਗ ਵਰਗੇ ਕੁਦਰਤੀ ਨਸ਼ੇ ਸੀਮਤ ਮਾਤਰਾ ਵਿਚ ਪੈਦਾ ਕਰਨ ਤੇ ਵਰਤਣ ਉਤੇ ਕੋਈ ਰੋਕ ਨਹੀਂ ਹੈ। ਸਾਡੇ ਦੇਸ਼ ਨੂੰ ਵੀ ਅਪਣੀ ਪਹੁੰਚ ਤਬਦੀਲ ਕਰਨ ਦੀ ਅਣਸਰਦੀ ਜ਼ਰੂਰਤ ਹੈ। ਸਾਡੀ ਸਰਕਾਰ ਨੂੰ ਵੀ ਇਸ ਦਿਸ਼ਾ ਵਿਚ ਚੱਲਣਾ ਚਾਹੀਦਾ ਹੈ। ਭਾਰਤ ਵੀ ਐਨਡੀਪੀਐਸ ਐਕਟ ਖਤਮ ਕਰੇ। ਨਸ਼ੇ ਕਰਨ ਵਾਲੇ ਅਪਰਾਧੀ ਨਹੀਂ, ਬੀਮਾਰ ਹਨ। ਉਨਾਂ ਨੂੰ ਮਾਨਸਿਕ ਇਲਾਜ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਗੁਜ਼ਾਰੇ ਲਈ ਮੁੱਢਲੀਆਂ ਸਹੂਲਤਾਂ, ਢੁੱਕਵਾਂ ਰੁਜ਼ਗਾਰ ਅਤੇ ਉਸਾਰੂ ਸਮਾਜਿਕ ਰੁਝੇਵੇਂ , ਖੇਡਾਂ ਤੇ ਮੰਨੋਰੰਜਨ ਆਦਿ ਦੇ ਸਾਧਨ ਮੁਹਈਆ ਕਰਵਾਏ ਜਾਣ ਦੀ ਜ਼ਰੂਰਤ ਹੈ। ਲੋਕ ਤੇ ਖਾਸ ਕਰ ਸਾਡੇ ਨੌਜਵਾਨ ਅਪਣੇ ਆਪ ਹੀ ਨਸ਼ਿਆਂ ਤੋਂ ਦੂਰ ਹੁੰਦੇ ਜਾਣਗੇ।

ਇਸ ਮੌਕੇ 'ਤੇ ਹੀ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਸਮੇਂ ਦੇ ਹਾਕਮਾਂ ਨੇ ਸਦਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਸਮਾਜ ਨੂੰ ਸਦਾ ਫਿਰਕਾਪ੍ਰਸਤੀ ਤੇ ਨਸ਼ਿਆਂ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਸਰਕਾਰ ਤੇ ਪੁਲਿਸ ਨਸ਼ੇ ਦੇ ਕਾਲੇਬਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਬਜਾਏ ਉਨ੍ਹਾਂ ਨਾਲ ਗੱਠਜੋੜ ਕਰ ਰਹੀ ਹੈ ਤੇ ਪੁਸ਼ਤਪਨਾਹੀ ਕਰ ਰਹੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਦੀ ਗਰੰਟੀ ਦੇ ਕੇ ਸਤਾ ਚ ਆਈ ਸਰਕਾਰ ਅੱਜ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲਿਆਂ ਤੇ ਹੀ ਝੂਠੇ ਕੇਸ ਪਾਏ ਰਹੀ ਹੈ। ਉਨ੍ਹਾਂ ਕਿਹਾ ਕਾਮਰੇਡ ਹਾਕਮ ਸਿੰਘ ਸਮਾਓ ਦੀ ਪਾਰਟੀ ਅਜਿਹੇ ਨਿਕੰਮੇ ਸਿਸਟਮ ਨੂੰ ਤਬਾਹ ਕਰਨ ਲਈ ਲਈ ਯਤਨਸ਼ੀਲ ਹੈ।

ਇਸ ਯਾਦਗਾਰੀ ਕਨਵੈਨਸ਼ਨ ਦੌਰਾਨ ਜੁਝਾਰੂ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਾਰੀ ਜ਼ਿੰਦਗੀ ਲੋਕ ਲਹਿਰਾਂ ਨੂੰ ਪ੍ਰਣਾਏ ਰਹੇ ਕਿਰਤੀ ਆਗੂ ਬਜ਼ੁਰਗ ਕਾਮਰੇਡ ਮੋਦਨ ਸਿੰਘ ਨੰਗਲ ਕਲਾਂ ਦਾ ਸਨਮਾਨ ਵੀ ਕੀਤਾ। 

ਇਸ ਕਨਵੈਨਸ਼ਨ ਨੂੰ ਉਕਤ ਤੋਂ ਇਲਾਵਾ ਐਮ ਐਲ ਏ ਬੁੱਧ ਰਾਮ ਬੁਢਲਾਡਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ,ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੋਲਾ ਸਿੰਘ ਸਮਾਓ, ਗੁਰਨਾਮ ਭੀਖੀ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਆਗੂ ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਵੀਰ ਕੌਰ ਨੱਤ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਵਿਜੈ ਕੁਮਾਰ,ਪੰਚ ਗੁਰਮੇਜ ਸਿੰਘ, ਕਮਲਜੀਤ ਸਿੰਘ ਸਮਾਓ, ਪਰਮਜੀਤ ਕੌਰ, ਰਣਦੀਪ ਕੌਰ,ਗੋਰਾ ਸਿੰਘ, ਪਰਮਜੀਤ ਕੌਰ, ਕਾਮਰੇਡ ਧਰਮਪਾਲ ਨੀਟਾ,ਮਾਸਟਰ ਛੱਜੂ ਰਾਮ ਰਿਸ਼ੀ,ਰੂਪ ਸਿੰਘ ਢਿੱਲੋਂ,ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਗੁਰਸੇਵਕ ਮਾਨ,ਜੀਤ ਬੋਹਾ, ਦਿਨੇਸ਼ ਕੁਮਾਰ ਸੋਨੀ, ਆਦਿ ਨੇ ਸੰਬੋਧਨ ਕੀਤਾ।ਮੰਚ ਸੰਚਾਲਨ ਭੋਲਾ ਸਿੰਘ ਸਮਾਓ ਤੇ ਧੰਨਵਾਦ ਦੀਪੀ ਸਮਾਓ ਨੇ ਕੀਤਾ। 

Wednesday, May 31, 2023

ਨਕਸਲਬਾੜੀ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੀ ਹੈ CPI (ML) ਨਿਊ ਡੈਮੋਕਰੇਸੀ

ਸੂਬਾਈ ਸਮਾਗਮ:ਪੰਜਾਬ ਵਾਲਾ ਆਧਾਰ ਹੋਰ ਮਜ਼ਬੂਤ ਕਰਨ ਦਾ ਉਪਰਾਲਾ 


ਜਲੰਧਰ: 31 ਮਈ 2023: (ਰੈਕਟਰ ਕਥੂਰੀਆ//ਨਕਸਲਬਾੜੀ ਸਕਰੀਨ ਡੈਸਕ)::

ਕੁਝ ਦਹਾਕੇ ਪਹਿਲਾਂ ਇੱਕ ਗ਼ਜ਼ਲ ਦੇ ਸ਼ਿਅਰ ਦਾ ਇੱਕ ਮਿਸਰਾ ਬੜਾ ਪ੍ਰਸਿੱਧ ਹੋਇਆ ਸੀ ਜਿਸ ਵਿਚ ਯਿਨ੍ਦਾਦਗੀ ਦੀ ਕੁੜੀ ਹਕੀਕਤ ਦਾ ਖੂਬਸੂਰਤ ਅੰਦਾਜ਼ ਨਾਲ ਜ਼ਿਕਰ ਕੀਤਾ ਗਿਆ ਸੀ। ਇਹ ਮਿਸਰਾ ਸੀ:

ਹਾਦਸਾ ਦਰ ਹਾਦਸਾ ਆਪਣਾ ਮੁਕੱਦਰ ਹੋ ਗਿਆ! 

ਉਦੋਂ ਜਾਪਦਾ ਸੀ ਹਾਦਸਿਆਂ ਦੇ ਸਿਲਸਿਲੇ ਵਰਗਾ ਅਜਿਹਾ ਕੁਝ ਸ਼ਾਇਦ ਵਿਅਕਤੀਗਤ ਜ਼ਿੰਦਗੀ ਵਿਚ ਹੀ ਹੋਇਆ ਕਰਦਾ ਹੈ ਪਰ ਅਸਲ ਵਿਚ ਇਹ ਸਭ ਕੁਝ ਕਈ ਵਾਰ ਕੌਮਾਂ, ਸੰਗਠਨਾਂ, ਸਿਆਸੀ ਪਾਰਟੀਆਂ ਅਤੇ ਲਹਿਰਾਂ ਨਾਲ ਵੀ ਹੋਇਆ ਕਰਦਾ ਹੈ। ਕਈ ਵਾਰ ਲਹਿਰਾਂ ਦੇ ਮਾਮਲੇ ਵਿਚ ਵੀ ਅਜਿਹਾ ਹੁੰਦਾ ਹੀ ਲੱਗਦਾ ਹੈ। ਸਿਆਸੀ, ਸਮਾਜਿਕ ਜਾਂ ਧਾਰਮਿਕ ਖੇਤਰਾਂ ਵਿੱਚ ਉੱਠੀਆਂ ਲਹਿਰਾਂ ਵੀ ਆਪਣੇ ਮਿਸ਼ਨ ਵਾਲੇ ਆਕਾਸ਼ ਤੱਕ ਪੁੱਜਦੀਆਂ ਤਾਂ ਹਨ ਪਰ ਫਿਰ ਕਿਸੇ ਨ ਕਿਸੇ ਕਾਰਨ ਅਲੋਪ ਵਰਗੀਆਂ ਹੀ ਹੋ ਜਾਂਦੀਆਂ ਹਨ। ਕਈ ਲਹਿਰਾਂ ਧਰਤੀ ਤੇ ਡਿੱਗ ਕੇ ਧਰਤੀ ਵਿਚ ਹੀ ਸਮਾਂ ਜਾਂਦੀਆਂ ਹਨ ਅਤੇ ਕਈ ਲਹਿਰਾਂ ਅਸਮਾਨੀ ਕਿਰਨਾਂ ਵਿਚ ਗੁਆਚ ਜਾਂਦੀਆਂ ਹਨ। ਨਕਸਲਬਾੜੀ ਦੀ ਲਹਿਰ ਨਾਲ ਵੀ ਬਹੁਤ ਸਾਰੇ ਹਾਦਸੇ ਹੁੰਦੇ ਆਏ ਹਨ। ਇਸ ਲਹਿਰ ਨੇ ਜਨਮ ਤੋਂ ਹੀ ਮੁਸੀਬਤਾਂ ਦੇਖੀਆਂ ਹਨ ਅਤੇ ਇਹਨਾਂ ਮੁਸੀਬਤਾਂ ਨਾਲ ਟੱਕਰ ਲੈਂਦਿਆਂ ਹੀ ਆਪਣਾ ਲੋਹਾ ਵੀ ਮਨਵਾਇਆ ਹੈ। ਡਾਕਟਰ ਜਗਤਾਰ ਦੀਆਂ ਉਹ ਸਤਰਾਂ:

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ। ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੰਜਾਬ ਦੇ ਸਾਹਿਤ ਅਤੇ ਪੱਤਰਕਾਰੀ ਵਿੱਚ ਵੀ ਨਵਾਂ ਇਤਿਹਾਸ ਰਚਣ ਵਾਲੀ ਨਕਸਲੀ ਲਹਿਰ ਦੀ ਚੜ੍ਹਤ ਵੇਲੇ ਜਾਪਦਾ ਸੀ ਕਿ ਇਹ ਮੁਕੰਮਲ ਕ੍ਰਾਂਤੀ ਤੋਂ ਉਰੇ  ਨਹੀਂ ਰੁਕਣ ਲੱਗੀ ਪਰ ਬਾਅਦ ਵਿੱਚ ਛੇਤੀ ਹੀ ਇਹ ਅਤੀਤ ਦਾ ਹਿੱਸਾ ਬਣਨ ਲੱਗ ਪਈ। ਬਾਬਾ ਬੂਝਾ ਸਿੰਘ ਵਰਗੇ ਸ਼ਹੀਦਾਂ ਦੇ ਲਹੂ ਦੀ ਲੋਅ ਨੂੰ ਬੁਝਾਉਣਾ ਆਸਾਨ ਤਾਂ ਨਹੀਂ ਸੀ। ਉਹ ਲੋਅ ਅੱਜ ਵੀ ਰੌਸ਼ਨੀ ਦਿਖਾਉਂਦੀ ਹੈ। ਲਹੂ ਦੀ ਲੋਅ ਸਿਰਫ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲ ਦਾ ਨਾਮ ਹੀ ਨਹੀਂ ਸੀ ਬਲਕਿ ਇੱਕ ਹਕੀਕਤ ਵੀ ਸੀ। ਬਦਲੇ ਹੋਏ ਨਾਂਵਾਂ ਅਤੇ ਪਾਤਰਾਂ ਵਾਲੀ ਇਹ ਕਹਾਣੀ ਕਿਸੇ ਦਸਤਾਵੇਜ਼ੀ ਤੋਂ ਘੱਟ ਵੀ ਨਹੀਂ ਸੀ। 

ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ 
ਉਘੇ ਮੀਡੀਆ ਅਦਾਰੇ ਰੋਜ਼ਾਨਾ ਅਜੀਤ ਦੇ ਮਾਲਕ ਬਰਜਿੰਦਰ ਸਿੰਘ ਹਮਦਰਦ ਹੁਰੀਂ ਬਹੁਤ ਪਹਿਲਾਂ ਦ੍ਰਿਸ਼ਟੀ ਨਾਮ ਦਾ ਪਰਚਾ ਵੀ ਛਾਪਿਆ ਕਰਦੇ ਸਨ ਜਿਹੜਾ ਬਹੁਤ ਮਕਬੂਲ ਹੋਇਆ ਕਰਦਾ ਸੀ। ਉਸ ਪਰਚੇ ਵਿੱਚ ਉਹਨਾਂ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗਏ ਨਕਸਲੀ ਨੌਜਵਾਨਾਂ ਦੀਆਂ ਤਸਵੀਰਾਂ ਵੀ ਛਾਪੀਆਂ ਸਨ ਜਿਹੜੀਆਂ ਸ਼ਾਇਦ ਦੋ ਤੋਂ ਵੀ ਵਧੇਰੇ ਸਫ਼ਿਆਂ 'ਤੇ ਪੂਰੀਆਂ ਆ ਸਕੀਆਂ ਸਨ। ਇੱਕੋ ਅੰਕ ਵਿਚ ਛਾਪੇ ਜਾਣ ਕਾਰਨ ਇਸਨੂੰ ਵਿਸ਼ੇਸ਼ ਅੰਕ ਵੀ ਕਿਹਾ ਜਾ ਸਕਦਾ ਸੀ ਜਿਸਨੂੰ ਬਾਅਦ ਵਿਚ ਨਕਸਲੀ ਸੰਗਠਨਾਂ ਨੇ ਵੀ ਹਵਾਲਾ ਪੁਸਤਕਾਂ ਵਾਂਗ ਵਰਤਿਆ ਸੀ। ਅਜੇ ਵੀ ਦਰਸਿਹਤੀਰਸਲੇ ਦਾ ਉਹ ਅੰਕ ਨਕਸਲੀ ਵਿਚਾਰਧਾਰਾ ਨਾਲ ਜੁੜੇ ਕਈ ਸੰਗਠਨਾਂ ਕੋਲ ਸੰਭਾਲਿਆ ਪਿਆ ਹੋਣਾ ਹੈ। 

ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਸੰਪਾਦਨਾ ਵਾਲਾ ਇਹ ਪਰਚਾ ਦ੍ਰਿਸ਼ਟੀ ਇੱਕ ਮੀਲ ਪੱਥਰ ਸੀ ਜਿਸ ਵਿਚ ਇਸ ਲਹਿਰ ਨੂੰ ਸੰਬਾਲਨ ਦੀ ਬਹੁਤ ਹੀ ਸੁਚੇਤ ਅਤੇ ਇਮਾਨਦਾਰ ਕੋਸ਼ਿਸ਼ ਕੀਤੀ ਗਈ ਸੀ। ਇਸਦੇ ਬਾਵਜੂਦ ਇਸ ਲਹਿਰ ਨੂੰ ਧੜੇਬੰਦੀਆਂ ਦੀ ਆਪਸੀ ਫੁੱਟ ਵਾਲੀ ਨਜ਼ਰ ਲੱਗ ਗਈ। ਇਹ ਲਹਿਰ ਵੀ ਕਮਿਊਨਿਸਟ ਅੰਦੋਲਨ ਦੀ ਟੁੱਟਭੱਜ ਤੋਂ ਬੱਚੀ ਹੋਈ ਨਾ ਰਹੀ ਸਕੀ। ਇਸ ਤੇ ਵੀ ਇਸਦਾ ਪਰਛਾਵਾਂ ਪਿਆ। 

ਸੀ ਪੀ ਆਈ ਤੋਂ ਅੱਡ ਹੋ ਕੇ ਸੀ ਪੀ ਆਈ (ਐਮ) ਬਣੀ ਅਤੇ ਫਿਰ ਇਸ ਮਾਰਕਸੀ ਪਾਰਟੀ ਤੋਂ ਹੀ ਟੁੱਟ ਕੇ ਸੀ ਪੀ ਆਈ (ਐਮ ਐਲ) ਸਾਹਮਣੇ ਆਈ ਜਿਹੜੇ ਇੱਕ ਹਨੇਰੀ ਵਾਂਗ ਝੁੱਲੀ। ਚਾਰੂ ਮਜੂਮਦਾਰ, ਕਾਨੂੰ ਸਾਨਿਆਲ, ਜੰਗਲ ਸੰਥਾਲ, ਸੱਤਿਆ ਨਾਰਾਇਣ ਸਿੰਘ ਅਤੇ ਬਹੁਤ ਸਾਰੇ ਨਾਮ ਸਨ ਜਿਹਨਾਂ ਇਸ ਖੱਬੇ ਪੱਖੀ ਅੰਦੋਲਨ ਦੀ ਤਿੱਖੀ ਧਾਰ ਵਾਲੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਇੱਕ ਨਵਾਂ ਅਧਿਆਇ ਲਿਖਿਆ ਸੀ। ਇੱਕ ਨਵਾਂ ਇਤਿਹਾਸ ਰਚਿਆ ਸੀ। ਹੁਣ ਤੱਕ ਇਸ ਲਹਿਰ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਿਆ ਪਰ ਫਿਰ ਵੀ ਇੱਕ ਸ਼ਿਅਰ ਯਾਦ ਆ ਰਿਹਾ ਹੈ-

ਬੁਝ ਜਾਤੇ ਹੈਂ ਦੀਏ ਕਈ ਔਰ ਕਾਰਣੋਂ ਸੇ ਭੀ! ਹਰ ਬਾਰ ਕਸੂਰ ਹਵਾ ਕਾ ਨਹੀਂ ਹੋਤਾ!

ਇਸ ਲਹਿਰ ਨੂੰ ਅਤੀਤ ਬਣਾਉਣ ਵਿੱਚ ਤਾਂ ਸਰਕਾਰ ਦੇ ਦਮਨ ਦਾ ਵੀ ਬਹੁਤ ਵੱਡਾ ਹਿੱਸਾ ਰਿਹਾ ਪਰ ਆਪਸੀ ਮਤਭੇਦਾਂ ਨੇ ਵੀ ਫਾਇਦਾ ਘੱਟ ਕੀਤਾ ਅਤੇ ਨੁਕਸਾਨ ਜ਼ਿਆਦਾ। ਇਸਦੇ ਬਾਵਜੂਦ ਲਹਿਰ ਨੂੰ ਪੂਰੀ ਤਰ੍ਹਾਂ ਮੁਕਾਇਆ ਨਹੀਂ ਜਾ ਸਕਿਆ। ਇਸ ਲਹਿਰ ਬਾਰੇ ਕੌਮੀ ਪੱਧਰ ਦੇ ਬਹੁਤ ਸਾਰੇ ਹਿੰਦੀ ਅੰਗਰੇਜ਼ੀ ਰਸਾਲਿਆਂ ਨੇ ਵੀ ਸਮੇਂ ਸਮੇਂ 'ਤੇ ਆਪੋ ਆਪਣੇ ਵਿਸ਼ੇਸ਼ ਅੰਕ ਵੀ ਕੱਢੇ। ਇਹਨਾਂ ਵਿਚ ਹਿੰਦੀ ਪਰਚੇ ਧਰਮਯੁਗ ਦਾ ਵਿਸ਼ੇਸ਼ ਅੰਕ ਵੀ ਬਹੁਤ ਪ੍ਰਸਿੱਧ ਹੋਇਆ ਸੀ। ਇਸ ਲਹਿਰ ਬਾਰੇ ਬਹੁਤ ਸਾਰੀਆਂ ਫ਼ਿਲਮਾਂ ਵੀ ਬਣੀਆਂ।  ਪ੍ਰਕਾਸ਼ ਝਾਅ ਦੀ ਹਿੰਦੀ ਫਿਲਮ ਚੱਕਰਵਿਯੂਹ ਇਸ ਲਹਿਰ ਬਾਰੇ ਕਾਫੀ ਕੁਝ ਦਸਦੀ ਵੀ ਹੈ ਅਤੇ ਨਕਸਲੀ ਧਿਰਾਂ ਲਈ ਇੱਕ ਸੁਨੇਹਾ ਵੀ ਦੇਂਦੀ ਹੈ। ਡਾਕਟਰ ਮੇਘਾ ਸਿੰਘ ਨੇ ਨਕਸਲੀ ਯੁਗ ਵਾਲੀ ਪੱਤਰਕਾਰੀ ਬਾਰੇ ਬਾਕਾਇਦਾ ਇੱਕ ਖੋਜ ਭਰਪੂਰ ਪੁਸਤਕ ਵੀ ਲਿਖੀ ਜਿਹੜੀ ਸਭਨਾਂ ਲਈ ਪੜ੍ਹਨਯੋਗ ਹੈ। ਉਸ ਦੌਰ ਨੂੰ ਸੰਭਾਲਣ ਦਾ ਸਿਲਸਿਲਾ ਨਿਰੰਤਰ ਕਾਇਮ ਨਹੀਂ ਰਹੀ ਸਕਿਆ ਅਤੇ ਨਵੀਂ ਪੀੜ੍ਹੀ ਦੇ ਡਿਗਰੀ ਧਾਰਕ ਪੱਤਰਕਾਰਾਂ ਵਿੱਚੋਂ ਬਹੁਤੇ ਗੋਦੀ ਮੀਡੀਆ ਦਾ ਹਿੱਸਾ ਬਣ ਗਏ।   

ਮੌਜੂਦਾ ਦੌਰ ਵਿੱਚ ਨਕਸਲਬਾੜੀ ਲਹਿਰ ਨੂੰ ਜਿਊਂਦਿਆਂ ਰੱਖਣ ਵਾਲਿਆਂ ਵਿੱਚ ਸੀ ਪੀ ਆਈ ਐਮ ਐਲ (ਨਿਊ ਡੈਮੋਕਰੇਸੀ) ਨਿਊ ਡੈਮੋਕ੍ਰੇਸੀ ਗਰੁਪ ਵੀ ਸਰਗਰਮ ਹੈ। ਦੇਸ਼ ਵਿੱਚ ਵੋਟਾਂ 'ਤੇ ਆਧਰਿਤ ਜਮਹੂਰੀ ਢਾਂਚੇ ਦੇ ਖਿਲਾਫ ਹਿੰਸਾ ਨੂੰ ਹਥਿਆਰ ਬਣਾ ਕੇ ਖੜੀ ਹੋਈ ਨਕਸਲਬਾੜੀ ਲਹਿਰ ਨੂੰ ਤਿੰਨ ਚਾਰ ਸਾਲ ਮਗਰੋਂ ਹੀ ਜਮਹੂਰੀ ਸੰਘਰਸ਼ਾਂ ਵਾਲੀ ਦਿਸ਼ਾ ਫਿਰ ਤੋਂ ਦਿਖਾਉਣ ਵਾਲੇ ਕਾਮਰੇਡ ਸੱਤਿਆ ਨਾਰਾਇਣ ਸਿੰਘ ਅੱਜ ਵੀ ਪ੍ਰਸੰਗਿਕ ਹਨ। ਉਹਨਾਂ ਦੇ ਵਿਚਾਰ ਅੱਜ ਵੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਉਹਨਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਜਲੰਧਰ ਵਿਚ ਇੱਕ ਵਿਸ਼ੇਸ਼ ਆਯੋਜਨ ਕਰ ਕੇ ਯਾਦ ਕੀਤਾ ਗਿਆ। 

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਨਕਸਲੀ ਪਾਰਟੀ ਦੇ ਆਗੂ ਕਾਮਰੇਡ ਸੱਤਿਆਨਰਾਇਣ ਸਿੰਘ (ਐਸ.ਐਨ. ਸਿੰਘ) ਦੇ 100ਵੇਂ ਜਨਮ ਦਿਨ ਮੌਕੇ ਉਹਨਾਂ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਕਾਮਰੇਡ ਐਸ.ਐਨ. ਸਿੰਘ ਲੰਮਾ ਸਮਾਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਹੇ।

ਇਸ ਵਾਰ ਜਲੰਧਰ ਦੀ ਇਕੱਤਰਤਾ ਨੂੰ ਵੀ ਪਾਰਟੀ ਦੇ ਆਗੂਆਂ ਨੇ ਆਪਣੇ ਰਵਾਇਤੀ ਗੰਭੀਰਤਾ ਵਾਲੇ ਅੰਦਾਜ਼ ਨਾਲ ਸੰਬੋਧਨ ਕੀਤਾ। ਇਹਨਾਂ ਸੰਬੋਧਨਾਂ ਵਿੱਚ ਮੌਜੂਦਾ ਦੌਰ ਦੇ ਬਹੁਤ ਸਾਰੇ ਮਸਲਿਆਂ ਦੀ ਗੱਲ ਕੀਤੀ ਗਈ। 

ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਅਜਮੇਰ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਵੜੈਚ ਅਤੇ ਕਾਮਰੇਡ ਤਰਸੇਮ ਪੀਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਨਕਸਲਬਾੜੀ ਦੀ ਘਟਨਾ ਇੱਕ ਅਹਿਮ ਮੋੜ ਸੀ, ਜਿਸ ਨੇ ਹਿੰਦੋਸਤਾਨ ਦੇ ਲੋਕਾਂ ਦੀ ਮੁਕਤੀ ਲਈ ਸੋਧਵਾਦੀ, ਸੁਧਾਰਵਾਦੀ, ਪਾਰਲੀਮਾਨੀ ਰਾਹ ਰੱਦ ਕਰ ਕੇ ਨਵ-ਜਮਹੂਰੀ ਇਨਕਲਾਬ ਨੇਪਰੇ ਚਾੜ੍ਹਨ ਲਈ ਇਹ ਰਾਹ ਅਪਨਾਉਣ ਅਤੇ ਇਸ ਦੀ ਅਮਲਦਾਰੀ ਵਿੱਚ ਕਾਮਰੇਡ ਐਸ.ਐਨ. ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ। 

ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਹਾਕਮ ਜਮਾਤਾਂ ਦੀਆਂ ਰਾਜ ਕਰਦੀਆਂ ਸਾਰੀਆਂ ਪਾਰਟੀਆਂ ਦੀ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਉੱਪਰ ਆਮ ਸਹਿਮਤੀ ਹੈ। ਤਕਰੀਬਨ ਤਕਰੀਬਨ ਇਹ ਸਾਰੀਆਂ ਹੀ ਪਾਰਟੀਆਂ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕ ਦੂਜੇ ਤੋਂ ਵਧ ਚੜ੍ਹ ਕੇ ਦਾਅਵੇ ਵੀ ਕਰਦੀਆਂ ਹਨ। ਇਸਦੇ ਨਾਲ ਹੀ ਇਹ ਸੱਤਾ ਉੱਪਰ ਕਾਬਜ਼ ਹੋਣ ਲਈ ਮੌਕਾਪ੍ਰਸਤ ਗਠਜੋੜ ਵੀ ਕਰਦੀਆਂ ਹਨ, ਜਿਸ ਕਾਰਨ ਪਾਰਲੀਮੈਂਟ-ਅਸੈਂਬਲੀਆਂ ’ਚ ਭ੍ਰਿਸ਼ਟ ਲੋਕਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਅਤੇ ਦੇਸ਼ ਦੀ ਜਨਤਾ ਨੂੰ ਚੁਣੌਤੀਆਂ ਵਧੀਆਂ ਹਨ ਅਤੇ ਆਰਥਿਕ ਸੰਕਟ ਵੀ ਡੂੰਘਾ ਹੋਇਆ ਹੈ। 

ਦੇਸ਼ ’ਚ ਆਰਥਿਕ ਸੰਕਟ ਡੂੰਘਾ ਹੋਣ ਦੇ ਸਾਰੇ ਘਟਨਾਕ੍ਰਮ ਨੂੰ ਵੀ ਸੀ ਪੀ ਆਈ ਐਮ ਐਲ (ਨਿਊ ਡੈਮੋਕਰੇਸੀ) ਗੰਭੀਰਤਾ ਨਾਲ ਲੈਂਦੀ ਹੈ। ਦੇਸ਼ ਦੀਆਂ ਸਮਾਜਿਕ ਅਤੇ ਧਾਰਮਿਕ ਹਾਲਤਾਂ ਤੇ ਵੀ ਪਾਰਟੀ ਦੀ ਤਿੱਖੀ ਨਜ਼ਰ ਹੈ। ਆਰਥਿਕ ਸੰਕਟ ਬਾਰੇ ਗੱਲ ਕਰਦਿਆਂ ਪਾਰਟੀ ਦਾ ਕਹਿਣਾ ਹੈ ਕਿ ਦੇਸ਼ ’ਚ ਆਰਥਿਕ ਸੰਕਟ ਗੰਭੀਰਤਾ ਦੀ ਹੱਦ ਤਕ ਡੂੰਘਾ ਹੋ ਰਿਹਾ ਹੈ। ਗਰੀਬੀ-ਅਮੀਰੀ ਦਾ ਪਾੜਾ ਵੀ ਚਿੰਤਾਜਨਕ ਹੱਦ ਤੱਕ ਵਧ ਚੁੱਕਿਆ ਹੈ। ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਲੋਕਾਂ ਦੇ ਫੁੱਟ ਰਹੇ ਸੰਘਰਸ਼ ਨੂੰ ਦਬਾਉਣ ਲਈ ਕਾਨੂੰਨੀ ਸੋਧਾਂ ਰਾਹੀਂ ਉਹਨਾਂ ਦੇ ਜਮਹੂਰੀ ਹੱਕ ਵੀ ਖੋਹੇ ਜਾ ਰਹੇ ਹਨ। ਮਿਹਨਤੀ ਲੋਕਾਂ, ਘੱਟ ਗਿਣਤੀਆਂ ਅਤੇ ਸੂਬਿਆਂ ਦੇ ਅਧਿਕਾਰਾਂ ਉੱਪਰ ਵੀ ਲਗਾਤਾਰ ਹਮਲੇ ਹੋ ਰਹੇ ਹਨ। ਇਸ ਨਾਲ ਬੇਚੈਨੀ ਵੀ ਵੱਧ ਰਹੀ ਹੈ। ਇਸਦੇ ਨਾਲ ਹੀ ਵਧੇ ਹੋਏ ਫਾਸ਼ੀਵਾਦ ਦੀ ਵੀ ਗੱਲ ਕੀਤੀ ਗਈ। 

ਇਸ ਇਕੱਤਰਤਾ ਵਿੱਚ ਕਿਹਾ ਗਿਆ ਕਿ ਇਹਨਾਂ ਹਾਲਤਾਂ ਦੇ ਸਿੱਟੇ ਵੱਜੋਂ ਮੋਦੀ ਸਰਕਾਰ ਫਾਸ਼ੀਵਾਦੀ ਹਮਲੇ ਤੇਜ਼ ਕਰਦੀ ਜਾ ਰਹੀ ਹੈ। ਆਰ.ਐਸ.ਐਸ.-ਭਾਜਪਾ ਦੀ ਅਗਵਾਈ ’ਚ ਮੋਦੀ ਸਰਕਾਰ ਲਗਾਤਾਰ ਫਾਸ਼ੀਵਾਦੀ ਹਮਲੇ ਤੇਜ਼ ਕਰ ਰਹੀ ਹੈ। ਜਮਹੂਰੀ ਅਧਿਕਾਰਾਂ ਦੇ ਕਾਰਕੁੰਨਾਂ, ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ, ਰਾਜਸੀ ਕਾਰਕੁੰਨਾਂ ਨੂੰ ਬਿਨਾਂ ਮੁਕੱਦਮਾ ਚਲਾਇਆਂ ਸਾਲਾਂਬੱਧੀ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਨੂੰ ਜ਼ਮਾਨਤ ਲੈਣ ਦੇ ਕਾਨੂੰਨੀ ਅਧਿਕਾਰ ਤੋਂ ਵੀ ਵਾਂਝਾ ਕੀਤਾ ਹੋਇਆ ਹੈ। ਇਹਨਾਂ ਹਾਲਤਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। 

ਮੌਜੂਦਾ ਦੌਰ ਵਿੱਚ ਪਾਰਟੀ ਆਗੂਆਂ ਨੇ ਕਾਮਰੇਡ ਐਸ.ਐਨ. ਸਿੰਘ ਦੇ ਵਿਚਾਰਾਂ ਨੂੰ ਅਪਨਾਉਣ ਲਈ ਵੀ ਕਿਹਾ। ਪਾਰਟੀ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਾਮਰੇਡ ਐਸ.ਐਨ. ਸਿੰਘ ਦੇ ਵਿਚਾਰਾਂ ਨੂੰ ਅਪਨਾਉਂਦਿਆਂ ਹੋਇਆਂ ਨਵ-ਜਮਹੂਰੀ ਇਨਕਲਾਬ ਦੀ ਸੇਧ ਨੂੰ ਅੱਗੇ ਵਧਾਉਣ ਲਈ ਅੱਗੇ ਵਧੀਆ ਜਾ ਸਕਦਾ ਹੈ ਅਤੇ ਲੋਕਾਂ ਦੇ ਮਸਲਿਆਂ ਉੱਪਰ ਵਿਸ਼ਾਲ ਜਨਤਕ ਲਾਮਬੰਦੀ ਕੀਤੀ ਜਾ ਸਕਦੀ ਹੈ।  

ਪਾਰਟੀ ਨੇ ਭਲਵਾਨੀ ਕਰਦੀਆਂ ਕੁੜੀਆਂ ਦੇ ਅੰਦੋਲਨ ਦਾ ਮਸਲਾ ਵੀ ਉਠਾਇਆ ਅਤੇ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰ ਕੇ ਪਹਿਲਵਾਨਾਂ ਨੂੰ ਇਨਸਾਫ ਦੇਣ ਦੀ ਮੰਗ ਵੀ ਕੀਤੀ। 

ਸਮਾਗਮ ਦੇ ਅੰਤ ਵਿੱਚ ਜੰਤਰ-ਮੰਤਰ ਉੱਪਰ ਭਾਜਪਾ ਦੇ ਭ੍ਰਿਸ਼ਟ ਮੰਤਰੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ਼ ਸੰਘਰਸ਼ ਕਰ ਰਹੇ ਨਾਮਵਰ ਪਹਿਲਵਾਨਾਂ ਦੀ ਖਿੱਚਧੂਹ ਕਰਨ, ਬਦਸਲੂਕੀ ਕਰਨ, ਪਰਚਾ ਦਰਜ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰ ਕੇ ਪਹਿਲਵਾਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ।

ਇਸਦੇ ਨਾਲ ਹੀ ਥਿਏਟਰ ਦੇ ਦੁਨੀਆ ਦੇ ਪਿਤਾਮਾ ਵੱਜੋਂ ਵਿਚਰਦੇ ਰਹੇ ਭਾਈ ਮੰਨਾ ਸਿੰਘ ਉਰਫ ਗੁਰਸ਼ਰਨ ਭਾਅ ਜੀ ਦੇ ਬੇਟੀ ਡਾ. ਨਵਸ਼ਰਨ ਕੌਰ ਦੀ ਆਵਾਜ਼ ਨੂੰ ਦਬਾਉਣ ਦੇ ਹੱਥਕੰਡਿਆਂ ਦੀ ਵੀ ਜ਼ੋਰਦਾਰ ਨਿਖੇਧੀ। 

ਉੱਘੇ ਰੰਗਕਰਮੀ ਸ. ਗੁਰਸ਼ਰਨ ਸਿੰਘ ਦੀ ਸਪੁੱਤਰੀ ਅਤੇ ਜਮਹੂਰੀ ਹੱਕਾਂ ਦੀ ਕਾਰਕੁੰਨ ਡਾ. ਨਵਸ਼ਰਨ ਕੌਰ ਨੂੰ ਈ.ਡੀ. ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਡਾ. ਨਵਸ਼ਰਨ ਕੌਰ ਦੀ ਆਵਾਜ਼ ਨੂੰ ਦਬਾਉਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ। ਪਾਰਟੀ ਨੇ ਕਿਹਾ ਕਿ ਇਹ ਸਭ ਲੋਕ ਵਿਰੋਧੀ ਕਾਰਵਾਈਆਂ ਹਨ। 

ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਚਲਦੇ ਕੌਮੀ ਇਨਸਾਫ ਮੋਰਚੇ ਨੂੰ ਉਸ ਵੇਲੇ ਹੋਰ ਤਾਕਤ ਮਿਲੀ ਜਦੋਂ ਪਾਰਟੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ। 

ਇਸ ਤੋਂ ਇਲਾਵਾ ਸਿੱਖ ਬੰਦੀਆਂ ਦਾ ਮੁੱਦਾ ਵੀ ਉਠਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਮੰਗ ਨੂੰ ਲੈ ਕੇ ਮੋਹਾਲੀ ਦੇ ਵਾਈਪੀਐਸ ਚੌਂਕ ਵਿਚ ਸੱਤ ਜਨਵਰੀ ਤੋਂ ਲਗਾਤਾਰ ਮੋਟਰਚਾ ਚੱਲ ਰਿਹਾ ਹੈ। ਪਾਰਟੀ ਨੇ ਕਿਹਾ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਬਣਦੀ ਸਜ਼ਾ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿਚ ਰੱਖਣ ਦੀ ਕਿ ਤੁਕ ਬਣਦੀ ਹੈ?  ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ  ਜੇਲ੍ਹਾਂ ਵਿੱਚ ਵੱਖ-ਵੱਖ ਕੇਸਾਂ ਵਿੱਚ ਬੰਦ ਕੀਤੇ ਬੁੱਧੀਜੀਵੀ, ਪੱਤਰਕਾਰ, ਲੇਖਕਾਂ ਨੂੰ ਰਿਹਾਅ ਕਰਨ ਅਤੇ ਪਟਿਆਲਾ ਵਿਖੇ ਤੀਜੇ ਹਿੱਸੇ ਦੀ ਜ਼ਮੀਨ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਦੀ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ ਗਈ ਤੇ ਉਹਨਾਂ ਲਈ ਵੀ ਰਿਹਾਈ ਦੀ ਮੰਗ ਕੀਤੀ ਗਈ। 

ਮੀਡੀਆ ਨੂੰ ਆਨੇ ਬਹਾਨੇ ਤੰਗ ਪ੍ਰੇਸ਼ਾਨ ਅਤੇ ਹਰਾਸ ਕਰਨ ਦਾ ਵੀ ਪਾਰਟੀ ਨੇ ਗੰਭੀਰ ਨੋਟਿਸ ਲਿਆ ਹੈ। ਅਜਿਹੀ ਹਰਾਸਮੈਂਟ ਦੇ ਤਾਜ਼ਾ ਮਾਮਲੇ ਵੱਜੋਂ ਅਜੀਤ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਬੁਲਾਉਣ ਲਈ ਨੋਟਿਸ ਭੇਜਣ ਦਾ ਮਾਮਲਾ ਉਠਾਇਆ ਗਿਆ। ਇਸ ਕਾਰਵਾਈ ਦੀ ਦੀ ਨਿੰਦਾ ਕਰਦਿਆਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਗਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, May 13, 2023

ਕਰਨਾਟਕ ਦੇ ਚੋਣ ਨਤੀਜੇ ਮੋਦੀ ਦੀਆਂ ਤਾਨਾਸ਼ਾਹ ਤੇ ਆਪ ਹੁਦਰੀਆਂ ਦੀ ਕਰਾਰੀ ਹਾਰ-ਲਿਬਰੇਸ਼ਨ

Saturday 13th May 2023 at 06:03 PM

ਜਲੰਧਰ ਦੇ ਵੋਟਰਾਂ ਨੇ ਬੀਜੇਪੀ ਨੂੰ ਚੌਥੀ ਥਾਂ 'ਤੇ ਸੁੱਟ ਕੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਦਿੱਤਾ ਢੁੱਕਵਾਂ ਜਵਾਬ

ਮਾਨਸਾ:13 ਮਈ 2023: (ਨਕਸਲਬਾੜੀ ਸਕਰੀਨ ਬਿਊਰੋ)::

ਕਰਨਾਟਕ ਦੇ ਚੋਣ ਨਤੀਜਿਆਂ ਬਾਰੇ ਟਿਪਣੀ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਦਾ ਕਹਿਣਾ ਹੈ ਕਿ ਇਹ ਨਤੀਜੇ ਜਿਥੇ ਮੋਦੀ-ਸ਼ਾਹ ਜੁੰਡਲੀ ਦੀਆਂ ਤਾਨਾਸ਼ਾਹ ਤੇ ਆਪ ਹੁਦਰੀਆਂ ਨੀਤੀਆਂ ਨੂੰ ਕਰਨਾਟਕ ਦੇ ਵੋਟਰਾਂ ਵਲੋਂ ਦਿੱਤਾ ਕਰਾਰਾ ਜਵਾਬ ਹਨ, ਉਥੇ ਇਹ ਹਾਰ ਦੇਸ਼ ਵਿਚ ਬੀਜੇਪੀ ਦੇ ਸਿਆਸੀ ਪਤਨ ਦੀ ਸੁਰੂਆਤ ਵੀ ਸਾਬਤ ਹੋਵੇਗੀ।  ਬੀਜੇਪੀ ਨੇ ਜਿਵੇਂ ਕਰਨਾਟਕ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਦਲਬਦਲੀ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਨਾਲ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜ ਕੇ ਖੁਦ ਸਤਾ ਸਾਂਭੀ ਸੀ, ਉਸ ਸਿਰੇ ਦੇ ਭ੍ਰਿਸ਼ਟ ਹੱਥਕੰਡਿਆਂ ਖ਼ਿਲਾਫ਼ ਜਨਤਾ ਵਿਚ ਭਾਰੀ ਨਰਾਜ਼ਗੀ ਸੀ, ਉਹ ਹਿਮਾਚਲ ਤੇ ਕਰਨਾਟਕ ਦੇ ਚੋਣ ਨਤੀਜਿਆਂ ਦੇ ਰੂਪ 'ਚ ਸਾਹਮਣੇ ਆਈ ਹੈ ਅਤੇ ਨਿਸ਼ਚਿਤ ਤੌਰ 'ਤੇ ਇਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਅਪਣਾ ਰੰਗ ਵਿਖਾਵੇਗੀ। 

ਲਿਬਰੇਸ਼ਨ ਦੇ ਸੂਬਾਈ ਬੁਲਾਰੇ ਵਲੋਂ ਜਲੰਧਰ ਸੰਸਦੀ ਹਲਕੇ ਦੀ ਉਪ ਚੋਣ ਵਿਚ ਬੀਜੇਪੀ ਉਮੀਦਵਾਰ ਨੂੰ ਉਥੋਂ ਦੇ ਵੋਟਰਾਂ ਵਲੋਂ ਚੌਥੇ ਨੰਬਰ 'ਤੇ ਸੁੱਟ ਕੇ ਅਤੇ ਉਸ ਦੀ ਜ਼ਮਾਨਤ ਜ਼ਬਤ ਕਰਵਾ ਕੇ ਆਰਐੱਸਐੱਸ-ਬੀਜੇਪੀ ਦੀਆਂ ਪੰਜਾਬ ਜਿੱਤਣ ਦੀਆਂ ਸਕੀਮਾਂ ਅਤੇ ਪੰਜਾਬ ਵਿਰੋਧ ਸਾਜ਼ਿਸ਼ਾਂ ਆ ਮੂੰਹ ਤੋੜ ਜਵਾਬ ਦਿੱਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿੱਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇ ਬਲ 'ਤੇ ਨਾ ਹੋ ਕੇ, ਉਲਟਾ ਦਲਬਦਲੀਆਂ ਅਤੇ ਅੰਦਰ ਖਾਤੇ ਕੀਤੇ ਗਏ ਨਾਪਾਕ ਸਿਆਸੀ ਜੋੜਾਂ ਤੋੜਾਂ ਦਾ ਨਤੀਜਾ ਹੈ।

ਇਹ ਨਤੀਜੇ ਦੇਸ਼ ਵਿਚ ਬੀਜੇਪੀ ਦੀਆਂ ਕਾਰਪੋਰੇਟ ਪ੍ਰਸਤ ਫਾਸਿਸਟ ਨੀਤੀਆਂ ਖਿਲਾਫ ਸੰਵਿਧਾਨਕ ਰਾਜ ਅਤੇ ਜਮਹੂਰੀਅਤ ਦੀ ਬਹਾਲੀ ਲਈ ਜਾਰੀ ਮੁਹਿੰਮ ਤੇ ਫਾਸ਼ੀਵਾਦ ਵਿਰੋਧੀ ਲਹਿਰ ਨੂੰ ਹੋਰ ਹੁਲਾਰਾ ਦੇਣਗੇ।


Wednesday, May 10, 2023

ਨਕਸਲੀ ਲਹਿਰ ਦੀ ਪੱਤਰਕਾਰੀ ਨੇ ਰਚਿਆ ਸੀ ਇਤਿਹਾਸ

ਆਖਿਰ ਤਕਨੀਕੀ ਵਿਕਾਸ ਵਿੱਚ ਹੁਣ ਉਹ ਜਾਦੂ ਕਿਓਂ ਨਹੀਂ ਚੱਲ ਰਿਹਾ? 


ਚੰਡੀਗੜ੍ਹ
: 10 ਮਈ 2023: (ਰੈਕਟਰ ਕਥੂਰੀਆ//ਨਕਸਲਬਾੜੀ ਸਕਰੀਨ ਡੈਸਕ)::

ਕਿਸੇ ਵੇਲੇ ਹਿੰਦੀ ਵਿੱਚ ਇੱਕ ਕਹਾਵਤ ਹੋਇਆ ਕਰਦੀ ਸੀ--ਤਲਵਾਰ ਮੁਕਾਬਿਲ ਹੋ ਤੋ ਅਖਬਾਰ ਨਿਕਾਲੋ! ਕਈ ਵਾਰ ਇਸੇ ਨੂੰ ਲਿਖਦਿਆਂ ਤਲਵਾਰ ਦੀ ਥਾਂ ਤੇ ਤੋਪ ਸ਼ਬਦ ਵੀ ਵਰਤਿਆ ਜਾਂਦਾ। ਇਸ ਬੇਹੱਦ ਪੁਰਾਣੀ ਕਹਾਵਤ ਨਾਲ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਲਮਾਂ ਨਾਲ ਜਨਤਕ ਅੰਦੋਲਨ ਪ੍ਰਭਾਵਿਤ ਹੁੰਦੇ ਰਹੇ ਹਨ ਅਤੇ ਜਨਤਕ ਲਹਿਰਾਂ ਨਾਲ ਕਲਮਾਂ ਵੀ ਪ੍ਰਭਾਵਿਤ ਹੁੰਦੀਆਂ ਰਹੀਆਂ ਹਨ। ਨਕਸਲਬਾੜੀ ਲਹਿਰ ਦੇ ਉਭਾਰ ਮਗਰੋਂ ਬਹੁਤ ਸਾਰੇ ਦੁਚਿਤੀ ਦਾ ਸ਼ਿਕਾਰ ਵੀ ਰਹੇ। ਉਹਨਾਂ ਵੇਲਿਆਂ ਵਿੱਚ ਡਾਕਟਰ ਸੁਰਜੀਤ ਪਾਤਰ ਹੁਰਾਂ ਵੱਲੋਂ ਲਿਖਿਆ ਗਿਆ ਸੀ-

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ?ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ!

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ!

ਇਸੇ ਦੁਚਿਤੀ ਦਾ ਬਹੁਤ ਹੀ ਕਲਾਤਮਕ ਅੰਦਾਜ਼ ਨਾਲ ਪ੍ਰਗਟਾਵਾ ਕਰਦਿਆਂ ਆਕਾਸ਼ਵਾਣੀ ਜਲੰਧਰ ਵਾਲੇ ਰੇਡੀਓ ਸਟੇਸ਼ਨ ਵਿੱਚ ਲੱਗੇ ਵੱਡੇ ਅਫਸਰ ਐਸ ਐਸ ਮੀਸ਼ਾ ਸਾਹਿਬ ਨੇ ਲਿਖਿਆ ਸੀ:

ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!

ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!  

ਇਸੇ ਦੌਰਾਨ ਉਹਨਾਂ ਕਲਮਕਾਰਾਂ ਦੀ ਵੀ ਹਨੇਰੀ ਜਿਹੀ ਆ ਗਈ ਸੀ ਜਿਹਨਾਂ ਨੇ ਸਭ ਕੁਝ ਧੜੱਲੇ ਨਾਲ ਲਿਖਿਆ। ਪਾਸ਼ ਨੇ ਲਿਖਿਆ ਸੀ:

ਮੈਂਨੰ ਨਹੀਂ ਚਾਹੀਦੇ ਅਮੀਨ ਸੱਯਾਨੀ ਦੇ ਡਾਇਲਾਗ

ਸਾਂਭੋ ਆਨੰਦ ਬਖਸ਼ੀ, ਤੁਸੀਂ ਜਾਣੋ ਲਕਸ਼ਮੀ ਕਾਂਤ

ਮੈਂ ਕੀ ਕਰਨਾ ਹੈ ਇੰਦਰਾ ਦਾ ਭਾਸ਼ਨ

ਮੈਂਨੂੰ ਚਾਹੀਦੇ ਹਨ ਕੁਝ ਬੋਲ

ਜਿਨ੍ਹਾਂ ਦਾ ਇਕ ਗੀਤ ਬਣ ਸਕੇ…

ਮੇਰੇ ਮੂੰਹ 'ਚ ਤੁੰਨ ਦਿਓ ਯਮਲੇ ਜੱਟ ਦੀ ਤੂੰਬੀ

ਮੇਰੇ ਮੱਥੇ 'ਤੇ ਝਰੀਟ ਦੇਵੋ ਟੈਗੋਰ ਦੀ ਨੈਸ਼ਨਲ ਇੰਥਮ

ਮੇਰੀ ਹਿੱਕ 'ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ

ਅਜਿਹੀ ਸ਼ਬਦਾਵਲੀ ਜਿਸ ਦਿਲ ਦਿਮਾਗ ਵਿਚੋਂ ਆਈ ਉਹ ਸ਼ਬਦਾਵਲੀ ਦੱਸਦੀ ਹੈ ਕਿ ਉਸਨੇ ਉਹਨਾਂ ਵੇਲਿਆਂ ਵਾਲੇ ਸਿਸਟਮ ਦੇ ਖਿਲਾਫ ਕਿੰਨਾ ਗੁੱਸਾ ਹੰਢਾਇਆ ਹੋਵੇਗਾ ਆਪਣੇ ਹੀ ਆਪ ਤੇ?

ਸੰਤ ਸੰਧੂ, ਸੰਤ ਰਾਮ ਉਦਾਸੀ ਅਤੇ ਬਹੁਤ ਸਾਰੇ ਹੋਰਨਾਂ ਨੇ ਵੀ ਕਮਾਲ ਦਾ ਲਿਖਿਆ। ਸ਼ਾਇਦ ਬਾਬਾ ਬੂਝ ਸਿੰਘ ਦਾ ਲਹੂ ਇਹਨਾਂ ਕਲਮਾਂ ਰਾਹੀਂ ਰਕਤਬੀਜ ਬਣ ਕੇ ਉੱਠ ਖੜੋਤਾ ਸੀ। ਸ਼ਾਇਰੀ ਦੇ ਇਸ ਇਤਿਹਾਸਿਕ ਦੌਰ ਦੇ ਨਾਲ ਨਾਲ ਉਸ ਵੇਲੇ ਦੀ ਪੱਤਰਕਾਰਿਤਾ ਨੇ ਵੀ ਨਵੇਂ ਪੂਰਨੇ ਪਾਏ। ਉਦੋਂ ਅੱਜ ਵਰਗਾ ਤਕਨੀਕੀ ਵਿਕਾਸ ਕੋਈ ਜ਼ਿਆਦਾ ਨਹੀਂ ਸੀ ਹੋਇਆ। ਪੱਤਰਕਾਰੀ ਵਿਚ ਨਵਾਂ ਇਤਿਹਾਸ ਰਚ ਰਹੇ ਇਹਂਨਾਂ ਪਰਚਿਆਂ ਦੇ ਸਾਧਨ ਵੀ ਕੋਈ ਜ਼ਿਆਦਾ ਨਹੀਂ ਸਨ। ਸਦਾ ਜਿਹੀ ਛਪਾਈ, ਸਦਾ ਜਿਹਾ ਕਾਗਜ਼ ਅਤੇ ਉਹ ਵੀ ਕਈ ਵਾਰ ਸਿਰਫ ਬਲੈਕ ਐਂਡ ਵਾਈਟ! ਇਸਦੇ ਬਾਵਜੂਦ ਇਹਨਾਂ ਪਰਚਿਆਂ ਦੇ ਪਾਠਕਾਂ ਦੀ ਗਿਣਤੀ ਲਗਾਤਾਰ ਵਧਦੀ ਚਲੀ ਜਾ ਰਹੀ ਸੀ। ਸ਼ਾਇਦ ਹੀ ਕੋਈ ਬੁੱਕ ਸਟਾਲ ਜਾਂ ਨਿਊਜ਼ ਏਜੰਸੀ ਹੋਵੇ ਜਿਥੇ ਇਹ ਪਰਚੇ ਨਾ ਮਿਲਦੇ ਹੋਣ। ਉਸ ਸਮੇਂ ਸਭ ਤੋਂ ਵੱਧ ਵਿਕਰੀ ਦਾ ਕੋਈ ਰਿਕਾਰਡ ਨਹੀਂ ਸੀ ਰੱਖਿਆ ਜਾਂਦਾ ਪਰ ਇਹ ਗਿਣਤੀ ਕਾਫੀ ਸੀ। ਇਹ ਸਾਰੇ ਉਹ ਲੋਕ ਸਨ ਜਿਹੜੇ ਉਸ ਵੇਲੇ ਦੀ ਸੱਤਾ ਅਤੇ ਸਿਆਸਤ ਦੇ ਸਾਰੇ ਖਤਰੇ ਉਠਾ ਕੇ ਵੀ ਖੁੱਲ੍ਹ ਕੇ ਸਾਹਮਣੇ ਆਏ। ਇਹ ਧਿਰ ਨਕਸਲਬਾੜੀ ਲਹਿਰ ਦੇ ਰੂਪੋਸ਼ ਆਗੂਆਂ ਅਤੇ ਵਰਕਰਾਂ ਤੋਂ ਬਿਲਕੁਲ ਹੀ ਵੱਖਰੀ ਸੀ। ਇਹ ਕਲਮਕਾਰ ਉਹਨਾਂ ਰੂਪੋਸ਼ ਆਗੂਆਂ ਦੇ ਬੁਲਾਰੇ ਬਣੇ ਬਿਨਾ ਵੀ ਉਹਨਾਂ ਦੀ ਹੀ ਆਵਾਜ਼ ਬਣ ਕੇ ਸਾਹਮਣੇ ਆਏ ਸਨ। 

ਇਸ ਸ਼ਾਇਰੀ ਅਤੇ ਇਸ ਅੰਦਾਜ਼ ਨੂੰ ਸਿੱਖ ਖਾੜਕੂ ਲਹਿਰ ਵੇਲੇ ਵੀ ਬਦਲਵੇਂ ਢੰਗ ਤਰੀਕਿਆਂ ਨਾਲ ਬਹੁਤ ਹੁੰਗਾਰਾ  ਮਿਲਿਆ। ਸਮਾਜ ਅਤੇ ਸਿਆਸਤ ਦੇ ਖੇਤਰਾਂ ਵਿੱਚ ਅਜਿਹੇ ਸਾਹਿਤ ਦੀ ਚੜ੍ਹਤ ਨੂੰ ਰੋਕਣ ਲਈ ਹੀ ਪੂੰਜੀਵਾਦੀ ਅਤੇ ਕਾਰਪੋਰੇਟੀ ਪੱਖੀ ਸਿਆਸਤ ਵੱਲੋਂ ਅਸ਼ਲੀਲ ਸਾਹਿਤ ਦੀ ਇੱਕ ਹਨੇਰੀ ਜਿਹੀ ਵੀ ਲਿਆਂਦੀ ਗਈ ਜਿਹੜੀ ਕਾਰਗਾਰ ਵੀ ਰਹੀ। ਨੌਜਵਾਨ ਪੀੜ੍ਹੀ ਦਾ ਵੱਡਾ ਹਿਸਾ ਨਸ਼ਿਆਂ ਅਤੇ ਅਸ਼ਲੀਲਤਾ ਵਿਚ ਗਲਤਾਨ ਹੁੰਦਾ ਚਲਾ ਗਿਆ। ਕੋਈ ਹਰਿਆ ਬੂਟ ਰਹਿਓ ਰੀ ਵਰਗੀ ਸਥਿਤੀ ਬਣਦੀ ਚਾਲੀ ਗਈ। ਸਟੇਜ ਦੀ ਕਲਾ ਨੂੰ ਹਥਿਆਰ ਬਣਾ ਕੇ ਲੋਕਾਂ ਪ੍ਰਤੀ ਪ੍ਰਤੀਬੱਧ ਰਹੇ ਗੁਰਸ਼ਰਨ ਭਾਅ ਜੀ ਵਰਗੀਆਂ ਕੁਝ ਸ਼ਖਸੀਅਤਾਂ ਅਤੇ ਪਲਸ ਮੰਚ ਵਰਗੀਆਂ ਕੁਝ ਸੰਸਥਾਵਾਂ ਅਤੇ ਕੁਝ ਹੋਰਨਾਂ ਨੇ ਇਸ ਹਨੇਰੀ ਨੂੰ ਕੁਝ ਠੱਲ੍ਹ ਵੀ ਪਾਈ।  

ਇਹਨਾਂ ਸਾਰੇ ਉਪਰਾਲਿਆਂ ਦੇ ਬਾਵਜੂਦ ਇਸ ਹਨੇਰੀ ਦੀ ਮਾਰ ਬਹੁਤੀ ਦੇਰ ਪੂਰੀ ਤਰ੍ਹਾਂ ਰੋਕੀ ਨਾ ਜਾ ਸਕੀ। ਸ਼ਾਇਦ ਉਸਦਾ ਹੀ ਨਤੀਜਾ ਹੈ ਕਿ ਅੱਜ ਤਕਨੀਕੀ ਤੌਰ ਤੇ ਬਹੁਤ ਸਾਰੇ ਵਿਕਾਸ ਅਤੇ ਸਾਧਨਾਂ ਦੇ ਬਾਵਜੂਦ ਖੱਬੀ ਸੋਚ ਵਾਲੇ ਪਰਚਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਬਹੁਤ ਘਟ ਗਈ ਹੈ। ਹੁਣ ਰੰਗੀਨ ਛਪਾਈ ਵੀ ਪਾਠਕਾਂ ਨੂੰ ਬਹੁਤ ਆਕਰਸ਼ਿਤ ਨਹੀਂ ਕਰਦੀ। ਹੁਣ ਕਿਤਾਬ ਜਾਂ ਲਹਿਰ ਨਾਲ ਜੁੜਿਆ ਪਰਚਾ ਆਪਣੇ ਆਪ ਖਰੀਦਣ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਟਰੇਡ ਯੂਨੀਅਨਾਂ ਅਤੇ ਹੋਰ ਸੰਸਥਾਵਾਂ ਆਪੋ ਆਪਣੇ ਜ਼ਿਲਿਆਂ ਦੇ ਮੈਂਬਰਾਂ ਕੋਲੋਂ ਸਾਲਾਨਾ ਚੰਦੇ ਇਕੱਠੇ ਕਰ ਲੈਂਦੀਆਂ ਹਨ ਅਤੇ ਇਸ ਤਰ੍ਹਾਂ ਪਰਚੇ ਆਉਂਦੇ ਰਹਿੰਦੇ ਹਨ। ਗਿਣਤੀ ਤਸੱਲੀਬਖਸ਼ ਰਹਿੰਦੀ ਹੈ ਪਰ ਉਹਨਾਂ ਪਰਚਿਆਂ ਉਸ ਹਿਸਾਬ ਨਾਲ ਵੀ ਪੜ੍ਹਿਆ ਨਹੀਂ ਜਾਂਦਾ। ਬਹੁਤ ਸਾਰੇ ਪਰਚਿਆਂ ਦੇ ਤਾਂ ਐਡਰੈਸ ਰੈਪਰ ਵੀ ਨਹੀਂ ਉਤਰਦੇ ਉਹ ਉਸੇ ਤਰ੍ਹਾਂ ਰੱਦੀ ਵਾਲੇ ਤੱਕ ਪਹੁੰਚ ਜਾਂਦੇ ਹਨ। 

ਕੁਲ ਮਿਲਾ ਕੇ ਹਾਲਤ ਨਿਘਾਰ ਵਾਲੀ ਹੈ। ਇਸਤੇ ਅਫਸੋਸ ਕਰਨ ਵਾਲੀਆਂ ਗੱਲਾਂ ਵੀ ਬਹੁਤ ਸਾਰੀਆਂ ਹਨ ਪਰ ਇੱਕ ਚੰਗਾ ਪੱਖ ਵੀ ਹੈ। ਬਲਬੀਰ ਪਰਵਾਨਾ ਅਤੇ ਡਾਕਟਰ ਮੇਘ ਸਿੰਘ ਵਰਗੀਆਂ ਸ਼ਖਸੀਅਤਾਂ ਨੇ ਸਵਾ ਲੱਖ ਸੇ ਏਕ ਲੜਾਊਂ ਦੀ ਤੁਕ ਵਾਂਗ ਇਕੱਲ਼ਿਆਂ ਹੀ ਇਸ ਹਨੇਰੀ ਦੇ ਖਿਲਾਫ਼ ਅਲਖ ਜਗਾਈ ਹੈ। ਭਾਵੇਂ ਡਾਕਟਰ ਮੇਘ ਸਿੰਘ ਦੀ ਇਹ ਪੁਸਤਕ ਅਰਥਾਤ-"ਨਕਸਲਵਾੜੀ ਲਹਿਰ ਅਤੇ ਖੱਬੇ ਪੱਖੀ ਪੰਜਾਬੀ ਪੱਤਰਕਾਰੀ" ਸਿਰਫ ਅਤੀਤ ਦੀਆਂ ਗੱਲਾਂ ਕਰਦੀ ਹੀ ਮਹਿਸੂਸ ਹੁੰਦੀ ਪਾਰ ਅਸਲ ਵਿੱਚ ਇਹ ਉਸ ਗੌਰਵਸ਼ਾਲੀ ਇਤਿਹਾਸ ਦੀਆਂ ਯਾਦਾਂ ਤਾਜ਼ੀਆਂ ਕਰਵਾ ਕੇ ਅੱਜ ਦੀਆਂ ਚੁਣੌਤੀਆਂ ਲਈ ਵੀ ਪਰਬਤਾਂ ਵਾਂਗ ਉੱਠ ਕੇ ਸਾਹਮਣੇ ਆਉਣ ਦੀ ਪ੍ਰੇਰਨਾ ਦੇ ਰਹੀ ਹੈ। 

ਚੰਡੀਗੜ੍ਹ ਵਿੱਚ ਕਾਰਲ ਮਾਰਕਸ ਦੇ ਜਨਮ ਦਿਵਸ ਨੂੰ ਸਮਰਪਿਤ ਮੀਟਿੰਗ ਮੌਕੇ ਇਸ ਪੁਸਤਕ ਦੀ ਚਰਚਾ ਸਮੁੱਚੀ ਖੱਬੀ ਲਹਿਰ ਲਈ ਇੱਕ ਚੰਗਾ ਸ਼ਗਨ ਹੈ। ਉਸ ਮੀਟਿੰਗ ਵਿੱਚ ਅਭੈ ਸਿੰਘ ਸੰਧੂ ਨੇ ਮਾਰਕਸ ਨੂੰ ਯਾਦ ਕਰਦਿਆਂ ਅਤੇ ਕਰਵਾਉਂਦਿਆਂ ਸਪਸ਼ਟ ਕਿਹਾ ਕਿ ਮਾਰਕਸ ਦੀ ਸੋਚ ਤੇ ਸਿਧਾਂਤ ਦਾ ਕਿਲਾ ਜਿੰਨਾ ਮਰਜ਼ੀ ਢਾਹ ਲਓ, ਇਹ ਫਿਰ ਉਸਰਦਾ ਰਹੇਗਾ। ਸਮਾਜ ਮਾਰਕਸ ਦੀ ਵਿਚਾਰਧਾਰਾ ਤੋਂ ਅਗਵਾਈ ਲੈਂਦਾ ਰਹੇਗਾ। ਇਹੀ ਗੱਲ ਵਿਗਿਆਨਕ ਪੱਖੋਂ ਸੱਚ ਵੀ ਹੈ। ਕਾਰਪੋਰੇਟੀ ਕਲਚਰ ਅਤੇ ਪੂੰਜੀਵਾਦੀ ਸਾਜ਼ਿਸ਼ਾਂ ਦੇ ਬਾਵਜੂਦ ਇਹ ਸੱਚ ਬਾਰ ਬਾਰ ਸਾਬਿਤ ਹੁੰਦਾ ਵੀ ਰਹੇਗਾ। 

ਇਸੇ ਮੀਟਿੰਗ ਵਿੱਚ ਡਾ. ਮੇਘਾ ਸਿੰਘ ਦੀ ਪੁਸਤਕ "ਨਕਸਲਵਾੜੀ ਲਹਿਰ ਅਤੇ ਖੱਬੇ ਪੱਖੀ ਪੰਜਾਬੀ ਪੱਤਰਕਾਰੀ" ਬਾਰੇ ਸੰਖੇਪ ਜਿਹੀ ਚਰਚਾ ਵੀ ਹੋਈ ਪਾਰ ਇਹ ਵੀ ਬਹੁਤ ਡੂੰਘੇ ਇਸ਼ਾਰੇ ਦੇਣ ਵਾਲੀ ਸੀ। ਇਸ ਨਾਲ ਇੱਕ ਵਾਰ ਫੇਰ ਨਵੀਆਂ ਆਸਾਂ ਉਮੀਦਾਂ ਜਾਗੀਆਂ ਹਨ। ਇਸ ਚਰਚਾ ਦੀ ਸ਼ੁਰੂਆਤ ਕਰਦਿਆਂ ਪ੍ਰੋ।ਅਜਾਇਬ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਵੱਡਮੁੱਲੀ ਇਤਿਹਾਸਕ ਕਿਰਤ ਹੈ।  ਕੁਲ 251 ਪੰਨਿਆਂ ਵਿੱਚ 186 ਪਰਚਿਆਂ ਨੂੰ ਵਿਚਾਰਿਆ ਗਿਆ ਹੈ। ਇਸ ਤਰ੍ਹਾਂ ਇਹ ਇੱਕ ਇਤਿਹਾਸਿਕ ਖੋਜ ਵੀ ਹੈ। ਦਰਜ ਕੀਤੇ ਵੇਰਵਿਆਂ ਤੋਂ ਸਮਕਾਲੀ ਸਮਾਜਿਕ ਰਾਜਨੀਤਿਕ ਹਾਲਾਤ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹੀਵੀਂ ਸਦੀ ਦੀ ਪੱਤਰਕਾਰੀ ਧਾਰਮਿਕ ਅਤੇ ਅੰਗਰੇਜ਼ ਪ੍ਰਸਤੀ ਵਾਲੀ ਸੀ। ਇਸਨੇ ਰੂਸੀ ਇਨਕਲਾਬ ਲਈ ਸੰਘਰਸ਼ ਦੇ ਪ੍ਰਭਾਵ ਨੂੰ ਕਬੂਲ ਕੀਤਾ ਹੈ। ਪੰਜਾਬ ਦੀ ਧਰਤੀ ਲੋਕ ਲਹਿਰਾਂ ਦਾ ਅਖਾੜਾ ਬਣੀ ਰਹੀ। ਨਕਸਲੀ ਲਹਿਰ ਦੀ ਵੰਡ ਨਾਲ ਸਬੰਧਤ ਤੱਥ ਵੀ ਦਰਜ ਹਨ। 

ਇਸ ਮੀਟਿੰਗ ਵਿੱਚ ਸੀਪੀਆਈ ਐਮ ਐਲ (ਲਿਬਰੇਸ਼ਨ) ਦੇ ਸੀਨੀਅਰ ਆਗੂ ਸੁਖਦਰਸ਼ਨ ਨੱਤ ਦੀ ਮੌਜੂਦਗੀ ਵੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ਕਾਮਰੇਡ ਨੱਤ ਨੇ ਇਸ ਪੁਸਤਕ ਸੰਬੰਧੀ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਖੱਬੀ ਲਹਿਰ ਦਾ ਬੌਧਿਕ ਤੇ ਸਾਹਿਤਕ ਖੇਤਰ ਵਿੱਚ ਚੌਖਾ ਅਸਰ ਹੈ। ਇਸੇ ਅਸਰ ਕਰਕੇ 1984 ਵਿੱਚ ਪੰਜਾਬ ਵਿੱਚ ਫਿਰਕੂ ਦੰਗੇ ਨਹੀਂ ਹੋਏ। ਪੰਜਾਬੀਆਂ ਨੇ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। 

ਇਸੇ ਮੀਟਿੰਗ ਦੌਰਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਲੋਕ ਇਤਿਹਾਸ ਦਾ ਵੱਡਾਮੁੱਲਾ ਸਰੋਤ ਹੈ। ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਲਹਿਰ ਅਲੋਚਨਾ ਤੋਂ ਬਿਨਾਂ ਕਮਜੋਰ ਰਹੇਗੀ। ਵੱਖ ਵੱਖ ਧਿਰਾਂ ਮਾਰਕਸਵਾਦ ਦੀ ਸਾਂਝੀ ਜ਼ਮੀਨ ਉੱਤੇ ਇਕੱਠੀਆਂ ਕੰਮ ਕਰ ਸਕਦੀਆਂ ਹਨ। ਕਿਸਾਨ ਅੰਦੋਲਨ ਇਸ ਦੀ ਸ਼ਾਨਦਾਰ ਮਿਸਾਲ ਹੈ। ਸਾਰੇ ਵਿਰੋਧ ਵਿਕਾਸ ਦੇ ਸਿਧਾਂਤ ਨੂੰ ਮੰਨਦੇ ਹਨ। 

ਸ਼੍ਰੀ ਅਭੈ ਸਿੰਘ ਸੰਧੂ ਨੇ ਕਿਹਾ ਕਿ ਨਕਸਲੀ ਲਹਿਰ ਹਥਿਆਰਬੰਦ ਇਨਕਲਾਬ ਦੀ ਹਾਮੀ ਹੈ ਪਰ ਇਨਕਲਾਬ ਤੋਂ ਉਰ੍ਹੇ ਵੀ ਬਹੁਤ ਕੁਝ ਹੈ। ਮਜ਼ਦੂਰਾਂ ਨੂੰ ਇਕੱਠੇ ਕਰਨ ਤੋਂ ਪਹਿਲਾਂ ਆਪ ਇਕੱਠੇ ਹੋਈਏ। ਚੋਣਾਂ ਦਾ ਬਾਈਕਾਟ ਕਰਕੇ ਪਾਰਲੀਮਾਨੀ ਰਾਹ ਛੱਡ ਦੇਣਾ ਕੋਈ ਸਮਝਦਾਰੀ ਨਹੀਂ ਹੈ। ਚੰਗੇ ਨਿਸ਼ਾਨਚੀ ਕੋਲ ਚੰਗੀ ਬੰਦੂਕ ਦੇ ਨਾਲ ਚੰਗਾ ਉਦੇਸ਼ ਵੀ ਹੋਣਾ ਚਾਹੀਦਾ ਹੈ। ਬਰਾਬਰੀ ਤੇ ਇਨਸਾਫ ਦਾ ਇਲਾਕੇ ਨਾਲ ਸਬੰਧ ਨਹੀਂ ਹੈ। ਇਸ ਲਈ ਪੰਜਾਬ ਅਤੇ ਪਾਣੀਆਂ ਦੀ ਵੰਡ ਨੂੰ ਧੱਕਾ ਕਹਿਣਾ ਠੀਕ ਨਹੀਂ ਹੈ। 

ਡਾ. ਹਜ਼ਾਰਾ ਸਿੰਘ ਚੀਮਾ ਨੇ ਬੜੀ ਸਾਦਗੀ ਨਾਲ ਬੜੀਆਂ ਹੀ ਸਪਸ਼ਟ ਗੱਲਾਂ ਕਹੀਆਂ। ਉਹਨਾਂ ਕਿਹਾ ਕਿ ਨਕਸਲੀ ਲਹਿਰ ਦੀ ਵੰਡ ਦੇ ਕਈ ਕਾਰਨ ਹਨ। ਸਟੇਟ ਸਰਮਾਏਦਾਰੀ ਦੇ ਦਲਾਲ, ਜਨਤਕ ਜੱਥੇਬੰਦੀਆਂ ਨੂੰ ਨਕਾਰਨਾ, ਵਿਅਕਤੀਗਤ ਕਤਲ ਤੇ ਬਰਦਾਸ਼ਤ ਕਰਨ ਦਾ ਮਾਦਾ ਨਾ ਹੋਣਾ ਮੁੱਖ ਕਾਰਨ ਹਨ। ਬਹੁਤੇ ਤੱਤੇ ਵਿਦੇਸ਼ ਵਸ ਕੇ ਠੰਡੇ ਹੋ ਗਏ ਹਨ। 

ਸ਼੍ਰੀ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਮਾਰਕਸ ਦੀਆਂ ਜੜ੍ਹਾਂ ਧਰਤੀ ਵਿੱਚ ਹਨ। ਪਿਉਂਦ ਦਰੱਖਤਾਂ ਨੂੰ ਚਾੜ੍ਹੀ ਜਾਂਦੀ ਹੈ, ਬੰਦਿਆਂ ਨੂੰ ਨਹੀਂ। ਨਕਸਲੀਆਂ ਨੇ ਜਮਹੂਰੀਅਤ ਨੂੰ ਨਕਾਰਿਆ ਹੈ। ਹਿੰਦੂ ਰਾਸ਼ਟਰ ਵਿਰੁੱਧ ਵਿਸ਼ਾਲ ਏਕਤਾ ਬਣ ਸਕਦੀ ਹੈ। ਆਪਸੀ ਸੰਵਾਦ ਬਹੁਤ ਜ਼ਰੂਰੀ ਹੈ। ਬਾਬੇ ਨਾਨਕ ਨੇ ਇਹੋ ਕੰਮ ਕੀਤਾ ਸੀ। 

ਡਾ ਕਾਂਤਾ ਇਕਬਾਲ ਨੇ ਕਿਹਾ ਕਿ ਇਤਿਹਾਸਕ ਤੇ ਦਵੰਧਬਾਦੀ ਪਦਾਰਥਵਾਦ ਸਮਾਜ ਨੂੰ ਸਮਝਣ ਵਿੱਚ ਸਹਾਈ ਹੁੰਦਾ ਹੈ। ਵਣਮਾਣਸ ਤੋਂ ਮਨੁੱਖ ਬਣਨ ਤੱਕ ਕਿਰਤ ਦੀ ਭੂਮਿਕਾ ਦੀ ਪੜ੍ਹਤ ਵੀ ਮੱਦਦ ਕਰਦੀ ਹੈ। 

ਡਾ.ਸਰਬਜੀਤ ਸਿੰਘ ਕੰਗਣੀਵਾਲ ਨੇ ਇਸ ਪੁਸਤਕ ਦੀ ਚਰਚਾ 'ਤੇ ਕੇਂਦਰਿਤ ਹੁੰਦਿਆਂ ਕਿਹਾ ਕਿ ਸੱਜੇ ਦਾ ਬਦਲ ਖੱਬਾ ਹੀ ਹੋ ਸਕਦਾ ਹੈ। ਇਹ ਰਾਜਨੀਤਿਕ ਤੇ ਆਰਥਿਕ ਖੇਤਰ ਦੀ ਪੱਤਰਕਾਰੀ ਦਾ ਮੁਲਾਂਕਣ ਹੈ। ਖੱਬੀ ਲਹਿਰ ਨੇ ਸਾਹਿਤ ਦਾ ਵੀ ਪਸਾਰ ਕੀਤਾ ਹੈ। 

ਡਾ.ਸੁਰਿੰਦਰ ਗਿੱਲ ਤੇ ਸ਼੍ਰੀ ਯਸ਼ਪਾਲ ਨੇ ਕਿਹਾ ਕਿ ਕਿਤਾਬ ਵਿੱਚ ਖੱਬੀ ਲਹਿਰ ਬਾਰੇ ਜਾਣਕਾਰੀ ਘੱਟ ਅਤੇ ਪੱਤਰਕਾਰੀ ਬਾਰੇ ਜਾਣਕਾਰੀ ਜ਼ਿਆਦਾ ਹੈ। 

"ਟਰਾਲੀ ਟਾਈਮਜ਼" ਦੀ ਸੰਪਾਦਕ ਸੰਗੀਤ ਤੂਰ ਨੇ ਕਿਹਾ ਕਿ ਵਿਅਕਤੀਗਤ ਉਭਾਰ ਨਾਲੋਂ ਸਚਾਈ ਨੂੰ ਪੁਨਰ ਸਥਾਪਿਤ ਕਰਨ ਦੀ ਲੋੜ ਹੈ। 

ਸ਼੍ਰੀ ਪਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਖੱਬੀ ਲਹਿਰ ਬਾਰੇ ਨਿਵੇਕਲਾ ਦਸਤਾਵੇਜ਼ ਹੈ। 

ਡਾ. ਮੇਘਾ ਸਿੰਘ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਇਹ ਨਕਸਲੀ ਲਹਿਰ ਦਾ ਇਤਿਹਾਸ ਨਹੀਂ ਹੈ, ਨਕਸਲੀ ਰਸਾਲਿਆਂ ਬਾਰੇ ਜਾਣਕਾਰੀ ਹੈ। ਮੁਲਾਜ਼ਮਾਂ ਦੇ ਪਰਚੇ ਕੇਵਲ ਤਕਨੀਕੀ ਸੂਚਨਾ ਦਿੰਦੇ ਹਨ, ਪਰ ਉਨ੍ਹਾਂ ਦੀ ਸੁਰ ਖੱਬੀ ਪੱਖੀ ਨਹੀਂ ਹੈ। ਰਸਾਲੇ ਭਾਵਨਾ ਨਾਲ ਨਹੀਂ, ਪੈਸੇ ਨਾਲ ਚੱਲਦੇ ਹਨ। ਪੱਤਰਕਾਰੀ ਵਿਚਾਰਾਂ ਦਾ ਵਾਹਨ ਹੈ। ਮਾਰਕਸ ਨੇ ਵੀ ਆਪਣਾ ਜੀਵਨ ਪੱਤਰਕਾਰੀ ਤੋਂ ਸ਼ੁਰੂ ਕੀਤਾ ਸੀ। 

ਸ਼੍ਰੀ ਬਲਵੀਰ ਪ੍ਰਵਾਨਾ ਨੇ ਪ੍ਰਧਾਨਗੀ ਸਮੇਂ ਬੋਲਦਿਆਂ ਕਿਹਾ ਕਿ ਇਹ ਭੂਮੀਗਤ ਲਹਿਰਾਂ ਦਾ ਇਤਿਹਾਸ ਹੈ। ਇਸ ਨੇ ਲੋਕਾਂ ਦੀ ਸੋਚ ਦਾ ਪੱਧਰ ਉੱਚਾ ਕੀਤਾ ਹੈ। ਸਮਾਜਿਕ ਬਦਲਾਅ ਲਈ ਪ੍ਰਾਪਤੀਆਂ ਤੇ ਕਮੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। 

ਡਾ. ਅਰੀਤ ਕੌਰ ਨੇ ਧੰਨਵਾਦ ਸਮੇਂ ਬੋਲਦਿਆਂ ਕਿਹਾ ਕਿ ਖੱਬੀ ਸੋਚ ਵਿਸ਼ਾਲ ਅਤੇ ਅਗਾਂਹ ਵਧੂ ਹੈ। ਕੇਵਲ ਉਸਾਰੂ ਸੋਚ ਵਾਲੇ ਹੀ ਇਨਕਲਾਬ ਲਈ ਜੂਝਦੇ ਹਨ। ਸੱਜੇ ਪੱਖੀ ਇਹ ਕੰਮ ਨਹੀਂ ਕਰਦੇ। ਸਵੈਮਾਣ ਨਾਲ ਜਿਊਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। 

ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਬ ਸ਼੍ਰੀ ਅਜੀਤ ਕੰਵਲ ਸਿੰਘ ਹਮਦਰਦ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ੪ਿਵ ਨਾਥ, ਪੁ੪ਪਾ, ਗੁਰਨਾਮ ਸਿੰਘ, ਪ੍ਰੀਤਮ ਸਿੰਘ ਰੁਪਾਲ, ਬਲਵਿੰਦਰ ਸਿੰਘ, ਸੱਜਨ ਸਿੰਘ, ਗਿਆਨ ਚੰਦ, ਦਲਵੀਰ ਸਿੰਘ, ਸੁਨੀਲ ਚਾਵਲਾ, ਜਸਬੀਰ ਸਿੰਘ, ਡਾ ਜਗਦੀਸ਼ ਚੰਦਰ, ਡਾ. ਉਪਿੰਦਰ ਸਿੰਘ ਲਾਂਬਾ, ਅਮਰ ਕਾਂਤ, ਰਵੀ ਕੰਵਰ, ਪਰਮਜੀਤ ਸਿੰਘ, ਪ੍ਰੋ ਅਜਮੇਰ ਸਿੰਘ, ਬਲਵਿੰਦਰ ਸਿੰਘ ਉੱਤਮ, ਦਵੀ ਦਵਿੰਦਰ ਕੌਰ, ਬਲਬੀਰ ਸਿੰਘ ਸੈਣੀ, ਰਜਿੰਦਰ ਕੁਮਾਰ, ਰਮਿੰਦਰਪਾਲ ਸਿੰਘ, ਅਸ਼ੋਕ ਕੁਮਾਰ ਬੱਤਰਾ, ਜਸਦੀਪ ਸਿੰਘ ਸਮੇਤ 45 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਹੀ ਸ੍ਰੀ ਸਰਦਾਰਾ ਸਿੰਘ ਚੀਮਾ ਨੇ ਚਲਾਈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, April 30, 2023

ਕਾਮਰੇਡ ਸਤਨਾਮ ਜੰਗਲਨਾਮਾ ਨੂੰ ਸੱਤਵੀਂ ਬਰਸੀ ਮੌਕੇ ਯਾਦ ਕਰਦਿਆਂ

ਜੰਗਲਨਾਮਾ ਸਤਨਾਮ ਨਹੀਂ ਮਰਿਆ,,//ਇਹ ਤਾਂ ਆਪਾਂ ਆਪ ਮਰੇ ਹਾਂ


ਲੁਧਿਆਣਾ: 30 ਅਪ੍ਰੈਲ 2023: (ਨਕਸਲਬਾੜੀ ਬਿਊਰੋ)::

ਇਹ ਤਸਵੀਰ Know Law ਤੋਂ ਧੰਨਵਾਦ ਸਹਿਤ 
ਸਤਨਾਮ ਜੰਗਲਨਾਮਾ ਨੂੰ ਵਿੱਛੜਿਆਂ  ਲੰਮਾ ਅਰਸਾ ਹੋ ਗਿਆ ਹੈ। ਸੱਤਵੀਂ ਬਰਸੀ ਮੌਕੇ ਵੀ ਉਹ ਸੁਆਲ ਉਂਝ ਦੇ ਉਂਝ ਹੀ ਖੜੇ ਹਨ ਜਿਹੜੇ ਉਸਦੇ ਦੇਹਾਂਤ ਮੌਕੇ ਪੈਦਾ ਹੋਏ ਸਨ। ਉਹ ਖ਼ੁਦਕੁਸ਼ੀ ਸਾਧਾਰਨ ਤਾਂ ਨਹੀਂ ਸੀ। ਸੰਘਰਸ਼ਾਂ ਨਾਲ ਜੁੜੇ ਇੱਕ ਅਜਿਹੇ  ਵਿਅਕਤੀ ਨੇ ਆਤਮ ਹੱਤਿਆ ਕਰ ਲਈ ਸੀ ਜਿਸ ਕੋਲੋਂ ਇਸਦੀ ਉੱਕਾ ਹੀ ਕੋਈ ਆਸ ਨਹੀਂ ਸੀ। ਉਹ ਬਹਾਦਰ ਇਨਸਾਨ ਅਜਿਹੀ ਸੋਚ ਨੂੰ ਪ੍ਰਣਾਇਆ ਹੋਇਆ ਸੀ ਜਿਸ ਵਿਚ ਖ਼ੁਦਕੁਸ਼ੀ ਦੀ ਕਲਪਨਾ ਵੀ ਨਾਮੁਮਕਿਨ ਹੈ।  ਬਹੁਤ ਸਾਰੇ ਸੁਆਲਾਂ ਨੂੰ ਛੱਡ ਗਿਆ ਹੈ। ਕੀ ਅਸੀਂ ਇਹਨਾਂ ਸੁਆਲਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਇਹਨਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਾਂ? ਸੁਆਲਾਂ ਤੋਂ  ਭਗੌੜੇ ਹੋਣ ਦਾ ਇਹ ਰੁਝਾਣ ਸਮੁੱਚੀ ਲਹਿਰ ਨੂੰ ਕਿਸ ਪਾਸੇ ਲਿਜਾ ਰਿਹਾ ਹੈ। ਜਦੋਂ ਸਤਨਾਮ ਜੰਗਲਨਾਮਾ ਦੇ ਸਿਆਸੀ ਸਾਥੀ ਖਾਮੋਸ਼ ਹਨ ਉਦੋਂ ਇਸ ਮੌਕੇ ਸ਼ਾਇਰ ਬੋਲ ਰਿਹਾ ਹੈ। ਸ਼ਾਇਦ ਹਰ ਵਾਰ ਸ਼ਾਇਰ ਹੀ ਦਿਲਾਂ ਵਿੱਚ ਲੁਕੀ ਗੱਲ ਬਾਹਰ ਲਿਆਉਣ ਦੇ ਖਤਰੇ ਉਠਾਉਂਦਾ ਹੈ। ਇਸ ਵਾਰ ਸ਼ਾਇਰ ਗੁਰਮੀਤ ਸਿੰਘ ਜੱਜ ਹੁਰਾਂ ਦੀ ਇੱਕ ਕਵਿਤਾ ਕੁਝ ਸਿੱਧੀਆਂ ਸਿੱਧੀਆਂ  ਗੱਲਾਂ ਕਰਦੀ ਹੈ। ਲਓ ਤੁਸੀਂ ਵੀ ਪੜ੍ਹੋ ਇਸ ਕਾਵਿ ਰਚਨਾ ਨੂੰ ਅਤੇ ਇਸਦੇ ਰੰਗ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ। ਇਹ ਵੀ ਦੱਸਣਾ ਕਿ ਇਹ ਕਵਿਤਾ ਤੁਹਾਨੂੰ ਕਿਹੋ ਜਿਹੀ ਲੱਗੀ ਅਤੇ ਇਹ ਵੀ ਜ਼ਰੂਰ ਲਿਖਣਾ ਕਿ ਖੁਦਕੁਸ਼ੀਆਂ ਦੀ ਨੌਬਤ ਤੱਕ ਲਿਜਾਣ ਵਾਲੀ ਇਸ ਨਿਰਾਸ਼ਾ ਨੂੰ ਦੂਰ ਕਰਨ ਦਾ ਰਸਤਾ ਆਖਿਰ ਕੌਣ ਲੱਭੇਗਾ? ਮਜ਼ਦੂਰ ਜਮਾਤ ਦੀ ਇਤਿਹਾਸਿਕ ਜਿੱਤ ਨੂੰ ਯਾਦ ਕਰਵਾਉਂਦੇ ਇਤਿਹਾਸਿਕ ਦਿਨ ਮਈ ਦਿਵਸ ਮੌਕੇ ਅਜਿਹੇ ਨੁਕਤੇ ਵਿਚਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। --ਰੈਕਟਰ ਕਥੂਰੀਆ 

ਗੁਰਮੀਤ ਸਿੰਘ ਜੱਜ ਦੀ ਹਲੂਣਾ ਦੇਂਦੀ ਕਾਵਿ ਰਚਨਾ 


ਅੰਤਰਝਾਤ ਮਾਰ ਕੇ ਪੁੱਛੀਏ,,

ਖੋਟੇ ਈ ਆਂ ਜਾਂ ਕੁਝ ਖਰੇ ਹਾਂ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਪਾਂ ਆਪ ਮਰੇ ਹਾਂ॥

ਸਾਥੀ ਨਾ ਸੜਿਹਾਂਦ ਮਾਰਦੇ,,

ਟੁੱਟੇ ਜੇ ਇਤਬਾਰ ਨਾ ਹੁੰਦੇ॥

ਆਤਮਸਾਤ ਸਿਧਾਂਤ ਨੂੰ ਕਰਦੇ,,

ਬਗਲ ਛੁਰੀ ਦੀ ਧਾਰ ਨਾ ਹੁੰਦੇ॥

ਕਹਿਣੀ ਕਰਨੀ ਇੱਕੋ ਰਹਿੰਦੀ,,

ਡਿੱਗੇ ਜੇ ਕਿਰਦਾਰ ਨਾ ਹੁੰਦੇ॥

ਚੋਂਦੀ ਝੁੱਗੀ ਉੱਤੇ ਕਿੰਨੇ,,

ਬਣ ਕੇ ਛੰਭ ਦਾ ਮੀਂਹ ਵਰ੍ਹਿਆ ਏ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਖਾਸ ਆਗੂ ਖੁਦ ਮਰਿਆ ਏ॥

ਕਰਦੇ ਕਰਦੇ ਥੱਕਦੇ ਨਹੀਂ ਸਨ,,

ਗੱਲ ਉੱਚੇ ਇਖਲਾਕਾਂ ਵਾਲੀ॥

ਉੱਚੀਆਂ ਸੁੱਚੀਆਂ ਕਦਰਾਂ ਦੀ ਸਭ,,

ਨਿੱਕਲੀ ਗੱਲ ਚਲਾਕਾਂ ਵਾਲੀ॥

ਦੱਸੋ ਤਾਂ ਸਹੀ ਕਿੱਸ ਪੱਲੇ ਹੈ,,

ਗੱਲ ਰੂਹ ਦੀਆਂ ਖੁਰਾਕਾਂ ਵਾਲੀ॥

ਮੰਚਾਂ ਤੇ ਚੰਘਿਆੜਨ ਵਾਲੇ,,

ਸੱਚ ਦੇ ਸਾਹਵੇਂ ਡਰੇ ਡਰੇ ਹਾਂ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਪਾਂ ਆਪ ਮਰੇ ਹਾਂ॥

ਹੋਣ ਜੇ ਸ਼ੀਸ਼ੇ ਵਰਗੇ ਰਿਸ਼ਤੇ,,

ਪਾਰਦਰਸ਼ ਇਨਸਾਨਾਂ ਵਾਲੇ॥

ਬੰਦੇ ਬਣਕੇ ਰਹਿਣ ਜੇ ਬੰਦੇ,,

ਕੰਮ ਨਾ ਕਰਨ ਸ਼ੈਤਾਨਾਂ ਵਾਲੇ॥

ਮੂਲੋਂ ਨੀਵੇਂ ਕੰਮ ਵੇਖੇ ਨੇ,,

ਬਹੁਤ ਵੱਡੇ ਪ੍ਰਧਾਨਾਂ ਵਾਲੇ॥

ਕਹਿਣੀ ਕਥਨੀ ਇੱਕ ਨਾ ਰੱਖੀ,,

ਗਲ਼ ਗਲ਼ ਗੰਦ ਦੇ ਵਿੱਚ ਗਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਗੂ ਖਾਸ ਮਰੇ ਨੇ॥

ਇੱਕ ਦੂਜੇ ਤੇ ਚਿੱਕੜ ਸੁੱਟਿਆ,,

ਆਪਣੇ ਵਿੱਚ ਸੁਧਾਰ ਨਹੀਂ ਕੀਤੇ॥

ਲੋਕਾਂ ਨਾਲ ਵਫਾ ਪਾਲਣ ਦੇ,,

ਖੁਦ ਅੰਦਰੋਂ ਇਕਰਾਰ ਨਹੀਂ ਕੀਤੇ॥

ਸ਼ੋਸ਼ੇਬਾਜ਼ ਮਲਾਹਾਂ ਕਦੇ ਵੀ,,

ਭੰਵਰ ਚੋਂ ਬੇੜੇ ਪਾਰ ਨਹੀਂ ਕੀਤੇ॥

ਉੱਤੋਂ ਪਰਬਤ ਜਿੱਡੇ ਦਿੱਸਦੇ,,

ਅੰਦਰੋਂ ਕਿਣਕੇ ਜ਼ਰੇ ਜ਼ਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਤਾਂ ਆਗੂ ਖਾਸ ਮਰੇ ਨੇ॥

ਸਤਨਾਮ ਜੰਗਲਨਾਮੇ ਦੇ ਘਰ ਮੈਂ,,

ਜਾ ਕੇ ਗੀਤ ਸੁਣਾਂਦਾ ਰਿਹਾ ਹਾਂ॥

ਕਾਮਰੇਡ ਦੇ ਜ਼ਖਮੀ ਦਿਲ ਤੇ,,

ਹਲਕੀਆਂ ਮਲ੍ਹਮਾਂ ਲਾਂਦਾ ਰਿਹਾ ਹਾਂ॥

ਸ਼ਾਵਾਸ਼ੇ ਵੀ ਲੈਂਦਾ ਰਿਹਾ ਵਾਂ,,

ਗਾਹਲਾਂ ਵੀ ਮੈਂ ਖਾਂਦਾ ਰਿਹਾ ਹਾਂ॥

ਮਾੜੀਆਂ ਖਵਰਾਂ ਸੁਣ ਦੂਜੇ ਦੀਆਂ,,

ਜਿੱਨ੍ਹਾਂ ਜਿਨ੍ਹਾਂ ਦੇ ਦਿਲ ਠਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਉਹ ਆਗੂ ਆਪ ਮਰੇ ਨੇ॥

ਸਮਾਜ ਦੀਆਂ ਸਭ ਨੀਵੀਆਂ ਗੱਲਾਂ,,

ਸਾਡੇ ਵਿੱਚ ਘਰ ਗਈਆਂ ਕਰ ਨੇ॥

ਇਨਕਲਾਬ ਦੇ ਨਾਹਰੇ ਥੱਲੇ,,

ਪਨਪਦੀਆਂ ਸੋਚਾਂ ਜ਼ਰਜ਼ਰ ਨੇ॥

ਕਈ ਤਾਂ ਉਜੜੇ ਫਿਰਦੇ ਸਾਥੀ,,

ਕਈਆਂ ਭਰ ਲਏ ਆਪਣੇ ਘਰ ਨੇ॥

ਜਥੇਬੰਦੀ ਵਿਚ ਸਾਥੀਆਂ ਨਾਲ ਹੀ,,

ਧੋਖੇ, ਠੱਗੀਆਂ ਲੱਖ ਕਰੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਉਹ ਆਗੂ ਆਪ ਮਰੇ ਨੇ॥

ਝੱਗੇ ਪਾੜੇ ਨੰਗੇ ਕੀਤੇ,,

ਕਿਸੇ ਨਾਲ ਨਹੀਂ ਘੱਟ ਗੁਜ਼ਾਰੀ॥

ਦੁਸ਼ਮਣ ਵੀ ਸਾਡੇ ਤੇ ਹੱਸਿਆ,,

ਐਸੀ ਕੁੱਕੜ ਖੇਹ ਖਿਲਾਰੀ॥

ਇੱਕ ਦੂਜੇ ਦੀਆਂ ਖਿੱਚੀਆਂ ਲੱਤਾਂ,,

ਜੜ੍ਹਾਂ ਤੇ ਫੇਰੀ ਦੱਬ ਕੇ ਆਰੀ॥

#ਮੀਤ #ਗੁਰੂ ਦੇ ਮਰਿਆਂ ਸੋਹਲੇ,,

ਜਿਉਂਦਿਆਂ #ਜੱਜ ਦੀ ਧੌਣ ਚੜ੍ਹੇ ਨੇ॥

ਜੰਗਲਨਾਮਾ ਸਤਨਾਮ ਨਹੀਂ ਮਰਿਆ,,

ਇਹ ਕੁੱਝ ਆਗੂ ਆਪ ਮਰੇ ਨੇ॥  

#ਜੰਗਲਨਾਮਾ  #ਸਤਨਾਮ ਨਹੀਂ ਮਰਿਆ,, 

ਆਗੂ ਖਾਸਮਖਾਸ ਮਰੇ ਨੇ॥

ਗੁਰਮੀਤ ਸਿੰਘ ਜੱਜ,

9465806990


Tuesday, February 21, 2023

ਦੀਪਾਂਕਰ ਭੱਟਾਚਾਰੀਆ ਮੁੜ ਚੁਣੇ ਗਏ ਲਿਬਰੇਸ਼ਨ ਦੇ ਜਨਰਲ ਸਕੱਤਰ

 Tuesday 21st February 2023 at 06:39 PM

ਪਟਨਾ ਵਿਖੇ ਸੀਪੀਆਈ ਐਮ ਐਲ ਲਿਬਰੇਸ਼ਨ ਦੀ 11ਵੀ ਕਾਂਗਰਸ ਸੰਪੰਨ

*ਸੁਖਦਰਸ਼ਨ ਨੱਤ ਹੁਰਾਂ ਨਾਲ ਗੱਲਬਾਤ ਮਗਰੋਂ
ਪਟਨਾ ਸਾਹਿਬ21 ਫਰਵਰੀ 2023: (ਨਕਸਲਬਾੜੀ ਸਕਰੀਨ ਡੈਸਕ)::
ਪਟਨਾ ਸਾਹਿਬ ਵਿਖੇ 15 ਫਰਵਰੀ ਤੋਂ ਆਰੰਭ ਹੋਇਆ ਸੀਪੀਆਈ (ਐਮਐਲ) ਦਾ 11ਵਾਂ ਮਹਾਂ ਸੰਮੇਲਨ
 ਬੀਤੀ ਰਾਤ ਦੇਰ ਨਾਲ ਪਾਰਟੀ ਦੀ ਕੇਂਦਰੀ ਕਮੇਟੀ ਅਤੇ ਕੇਂਦਰੀ ਕੰਟਰੋਲ ਕਮਿਸ਼ਨ ਦੀ ਚੋਣ ਕਰਨ ਤੋਂ ਬਾਦ ਇਨਕਲਾਬੀ ਨਾਹਰਿਆਂ ਦੀ ਗੂੰਜ ਵਿਚ ਸਫਲਤਾ ਪੂਰਬਕ ਸੰਪਨ ਹੋ ਗਿਆ।

ਡੈਲੀਗੇਟਾਂ ਨੇ ਗੁਪਤ ਵੋਟਿੰਗ ਰਾਹੀਂ 76 ਮੈਂਬਰੀ ਕੇਂਦਰੀ ਕਮੇਟੀ ਅਤੇ ਪੰਜ ਮੈਂਬਰੀ ਕੇਂਦਰੀ ਕੰਟਰੋਲ ਕਮਿਸ਼ਨ ਦੀ ਚੋਣ ਕੀਤੀ। ਮਹਾਂ ਸੰਮੇਲਨ ਵਿਚ ਦੇਸ਼ ਦੇ 20 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 1639 ਡੈਲੀਗੇਟ ਅਤੇ 160 ਦਰਸ਼ਕ ਹਾਜ਼ਰ ਸਨ। ਬੇਸ਼ਕ ਪਿਛਲੀ ਕੇਂਦਰੀ ਕਮੇਟੀ ਵਲੋਂ ਪੇਸ਼ ਪੈਨਲ ਤੋਂ ਇਲਾਵਾ ਵੀ 6 ਉਮੀਦਵਾਰ ਮੈਦਾਨ ਵਿਚ ਸਨ, ਪਰ ਕਰੀਬ 85 ਪ੍ਰਤੀਸ਼ਤ ਡੈਲੀਗੇਟਾਂ ਨੇ ਪੈਨਲ ਵਿਚਲੇ ਉਮੀਦਵਾਰਾਂ ਨੂੰ ਹੀ ਵੋਟ ਦਿੱਤਾ। 

ਨਵੀਂ ਚੁਣੀ ਕੇਂਦਰੀ ਕਮੇਟੀ ਨੇ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੂੰ ਮੁੜ ਪਾਰਟੀ ਦਾ ਜਨਰਲ ਸਕੱਤਰ ਚੁਣਿਆ । ਜ਼ਿਕਰਯੋਗ ਹੈ ਕਿ ਕਾਮਰੇਡ ਦੀਪਾਂਕਰ ਪਿਛਲੇ ਦੋ ਦਹਾਕਿਆਂ ਤੋਂ ਪਾਰਟੀ ਦੇ ਜਨਰਲ ਸਕੱਤਰ ਚਲੇ ਆਏ ਰਹੇ ਹਨ। ਕੇਂਦਰੀ ਕੰਟਰੋਲ ਕਮਿਸ਼ਨ ਨੇ ਉਤਰਾਖੰਡ ਦੇ ਸੀਨੀਅਰ ਆਗੂ ਕਾਮਰੇਡ ਰਾਜਾ ਬਹੁਗੁਣਾ ਨੂੰ ਅਪਣਾ ਚੇਅਰਪਰਸਨ ਚੁਣਿਆ।  ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ ਵੀ ਇਸ ਕੇਂਦਰੀ ਕਮਿਸ਼ਨ ਦੇ ਮੈਂਬਰ  ਚੁਣੇ ਗਏ ਹਨ ।

ਇਸ ਵਾਰ ਕੇਂਦਰੀ ਕਮੇਟੀ ਵਿਚ ਵੱਖ ਵੱਖ ਸੂਬਿਆਂ ਅਤੇ ਮੋਰਚਿਆਂ ਤੋਂ 14 ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਕਮੇਟੀ ਵਿਚ ਕੁਲ 13 ਔਰਤ ਪਾਰਟੀ ਆਗੂ ਸ਼ਾਮਲ ਹਨ ਤੇ ਭਵਿੱਖ ਵਿਚ ਔਰਤਾਂ ਦੀ ਪ੍ਰਤੀਨਿਧਤਾ ਨੂੰ ਹੋਰ ਵਧਾਉਣ ਦਾ ਟੀਚਾ ਵੀ ਤਹਿ ਕੀਤਾ ਗਿਆ।

ਕਾਮਰੇਡ ਕੁਨਾਲ ਬਿਹਾਰ ਦੇ ਸੂਬਾ ਸਕੱਤਰ, ਜ਼ਿਕਰਯੋਗ ਹੈ ਕਿ ਸੀਪੀਆਈ (ਐਮ ਐਲ) ਦੇ ਮੋਢੀ ਸ਼ਹੀਦ ਕਾਮਰੇਡ ਚਾਰ ਮੌਜੂਮਦਾਰ ਦੇ ਬੇਟੇ ਅਤੇ ਪੱਛਮੀ ਬੰਗਾਲ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਅਭਿਜੀਤ ਮੌਜੂਮਦਾਰ, ਪਾਰਟੀ ਦੇ ਇਕ ਹੋਰ ਮੋਢੀ ਆਗੂ ਕਾਮਰੇਡ ਸਵਦੇਸ਼ ਭੱਟਾਚਾਰੀਆ ਅਤੇ ਬਿਹਾਰ ਵਿਧਾਨ ਸਭਾ ਵਿਚ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਕਾਮਰੇਡ ਮਹਿਬੂਬ ਆਲਮ ਵੀ ਸ਼ਾਮਲ ਹਨ।  .

ਸੰਮੇਲਨ ਨੇ ਕਿਸੇ ਔਰਤ ਕਾਰਕੁੰਨ ਦੁਆਰਾ ਜ਼ਿਲ੍ਹਾ ਪੱਧਰ ਅਤੇ ਇਸ ਤੋਂ ਉੱਪਰਲੇ ਪੱਧਰ ਦੀ ਕਿਸੇ ਪਾਰਟੀ ਕਮੇਟੀ ਦੇ ਕਿਸੇ ਮੈਂਬਰ ਖ਼ਿਲਾਫ਼ ਤੰਗ ਪ੍ਰੇਸ਼ਾਨ ਕਰਨ ਜਾਂ ਜਿਨਸੀ ਸ਼ੋਸ਼ਣ ਦਾ ਦੋਸ਼ ਲਾਏ ਜਾਣ ਦੀਆਂ ਸ਼ਿਕਾਇਤਾਂ ਅਤੇ ਅਪੀਲਾਂ ਦੀ ਜਾਂਚ ਪੜਤਾਲ ਕਰਨ ਲਈ ਪ੍ਰਮੁੱਖ ਸਮਾਜਿਕ-ਕਾਨੂੰਨੀ ਕਾਰਕੁਨਾਂ ਦੀ ਸ਼ਮੂਲੀਅਤ ਵਾਲੇ 'ਜੈਂਡਰ ਜਸਟਿਸ ਸੈੱਲ' ਕਾਇਮ ਕੀਤੇ ਜਾਣ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦਿੱਤੀ। ਅਜਿਹੇ ਸੈੱਲ ਕੇਂਦਰ ਅਤੇ ਸੂਬਾਈ ਪੱਧਰਾਂ 'ਤੇ ਗਠਿਤ ਕੀਤੇ ਜਾਣਗੇ।

ਇਸ ਤੋਂ ਪਹਿਲੇ ਸ਼ੈਸ਼ਨਾਂ ਵਿਚ ਵਿਚਾਰ-ਵਟਾਂਦਰੇ ਤੋਂ ਬਾਅਦ, ਡੈਲੀਗੇਟਾਂ ਨੇ ਪਾਰਟੀ ਸੰਗਠਨ ਬਾਰੇ ਦਸਤਾਵੇਜ਼ ਨੂੰ ਪ੍ਰਵਾਨਗੀ ਦਿੱਤੀ ਅਤੇ ਪਾਰਟੀ ਦੇ ਆਮ ਪ੍ਰੋਗਰਾਮ ਅਤੇ ਪਾਰਟੀ ਸੰਵਿਧਾਨ ਵਿੱਚ ਤਜਵੀਜ਼ਤ ਸੋਧਾਂ ਨੂੰ ਪਾਸ ਕੀਤਾ। ਡੈਲੀਗੇਟਾ ਨੇ ਕੇਂਦਰੀ ਕੰਟਰੋਲ ਕਮਿਸ਼ਨ ਦੀ ਰਿਪੋਰਟ ਅਤੇ ਪਾਰਟੀ ਦੇ ਆਮਦਨ ਖ਼ਰਚ ਦੀ ਆਡਿਟ ਰਿਪੋਟ ਨੂੰ ਵੀ ਵਿਚਾਰਿਆ ਤੇ ਪ੍ਰਵਾਨ ਕੀਤਾ।  

ਸਮਾਪਤੀ ਸੈਸ਼ਨ ਦੌਰਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਨੇ ਕਿਹਾ ਕਿ ਅਸੀਂ ਫਾਸ਼ੀਵਾਦ ਵਿਰੁੱਧ ਆਪਣੀ ਲੜਾਈ ਨੂੰ ਹੋਰ ਵਿਆਪਕ ਤੇ ਮਜ਼ਬੂਤ ਕਰਨ ਲਈ ਅਪਣੀ ਪੂਰੀ ਤਾਕਤ ਝੋਂਕ ਦੇਵਾਂਗੇ। ਅਸੀਂ ਦੇਸ਼ ਦੀ ਆਮ ਜਨਤਾ ਦੇ, ਨੌਜਵਾਨਾਂ ਦੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਦਲਿਤਾਂ ਤੇ ਕਮਜ਼ੋਰ ਤਬਕਿਆਂ ਦੇ ਹਿੱਤਾਂ ਤੇ ਸਨਮਾਨ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਾਂਗੇ ਅਤੇ ਸੰਵਿਧਾਨ, ਲੋਕਤੰਤਰ ਅਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਬਚਾਉਣ ਲਈ ਅਪਣੀ ਜਦੋਜਹਿਦ ਹੋਰ ਤੇਜ਼ ਕਰਾਂਗੇ।