Thursday, October 4, 2012

ਗਜ਼ਲਾਂ ਵਾਲੇ ਡਾਕਟਰ ਲਾਲ ਦੀ ਇੱਕ ਖੁੱਲੀ ਕਵਿਤਾ

ਮੈਂ ਆਮ ਤੌਰ ਤੇ ਖੁੱਲੀ ਕਵਿਤਾ ਨਹੀ ਲਿਖਦਾ, ਪਰ ਇਹ ਕਵਿਤਾ ਓਦੋਂ ਲਿਖੀ ਸੀ ਜਦੋਂ ਨਕਸਲੀ ਲਹਿਰ ਦੇ ਪੰਜਾਬ ਵਿਚਲੇ ਝੁਝਾਰੂਆਂ ਨੂੰ ਮੁਕਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ ਯਾਦ ਵੀ ਨਹੀ ਕਿੰਨੇ ਕੁ ਸਾਲ ਬੀਤ ਗਏ, ਓਦੋਂ ਇਹ ਸ਼ਾਇਦ ਨਵਾਂ ਜ਼ਮਾਨਾ ਵਿਚ ਜਾਂ ਕਿਸੇ ਮੈਗਜ਼ੀਨ ਵਿਚ ਛਪੀ ਵੀ ਸੀ.
- ਹਰਜਿੰਦਰ ਸਿੰਘ ਲਾਲ
ਰੋਸ਼ਨੀ ਵੇਖਣ ਦੀ ਸਜ਼ਾ 
ਹਨੇਰੇ ਸ਼ਹਿਰ ਵਿਚ ਜੰਮੇ ਇੱਕ ਪੌਦੇ ਨੇ
ਪਤਾ ਨਹੀ ਕਿਥੋਂ ਜਵਾਨੀ ਦੇ ਵੇਲੇ
ਰੌਸ਼ਨੀ ਦੇਖੀ
ਤੇ ਓਹ ਤੁਰ ਪਿਆ ਇੱਕਲਾ ਹੀ
ਉਸ ਰੌਸ਼ਨੀ ਦੇ ਸਰ ਵੱਲ
ਤਾਂ ਕਿ ਆਪਣੇ ਜਿਹੇ ਸਾਰੇ ਰੁਖਾਂ ਨੂੰ
ਉਸ ਰੌਸ਼ਨੀ ਦੇ ਨੂਰ ਨਾਲ
ਸਰਸ਼ਾਰ ਕਰ ਦੇਵੇ
ਪਰ ਫਡ਼ ਲਿਆ
ਰਾਹ ਵਿਚ ਹੀ
'ਨੇਰੇ ਦੇ ਪਹਿਰੇਦਾਰਾਂ ਨੇ
ਤੇ ਕਰ ਕੇ ਟੁਕਡ਼ੇ ਟੁਕਡ਼ੇ
ਪਾ ਦਿੱਤਾ 
ਸਮੇ ਦੇ ਰਾਜੇ ਦੇ
ਕੁੱਤਿਆਂ ਅੱਗੇ
ਤੇ ਉਸਤੋਂ ਅਗਲੇ ਹੀ ਦਿਨ
ਫਡ਼ ਲਿਆ
ਉਸ ਰੁਖ ਦੇ ਬੁੱਢੇ ਬਾਪ ਨੂੰ
ਡੱਕ ਦਿਤਾ ਰਾਜੇ ਕਾਲ ਕੋਠਡ਼ੀ ਵਿਚ
ਕਿਹਾ ਤੇਰਾ ਪੁੱਤ ਬਾਗੀ ਏ ਭਗੌਡ਼ਾ ਏ
ਓਹ ਜਦ ਤੱਕ 
ਪੇਸ਼ ਨਹੀ ਹੁੰਦਾ
ਤੈਨੂ ਰਹਿਣਾ ਪਵੇਗਾ
ਉਸਦੀ ਜਮਾਨਤ ਵਜੋਂ
ਪਰ ਓਹ ਰੁਖ ਕਿਥੋਂ ਮੁਡ਼ਦਾ ?
ਉਸ ਨੂੰ ਤਾਂ ਸਮੇ ਦੇ ਰਾਜੇ ਦੇ ਕੁੱਤੇ
ਕਦੋਂ ਦਾ ਚਟਮ ਕਰ ਗਏ ਸਨ |



ਗਜ਼ਲਾਂ ਵਾਲੇ ਡਾਕਟਰ ਲਾਲ ਦੀ ਇੱਕ ਖੁੱਲੀ ਕਵਿਤਾ



Saturday, September 1, 2012

ਪੰਜਾਬ ਦੀ ਨਕਸਲਬਾੜੀ ਲਹਿਰ ਬਾਰੇ

ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ, ਦਾਸਤਾਂ ਸਾਡੀ ਕਦੇ ਜਾਣੀ ਨਹੀਂ।
ਬੇਡ਼ੀਆਂ ਦੀ ਛਣਕ ਵਿੱਚ ਜੋ ਰਮਜ਼ ਹੈ, ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ।
 
ਉੱਪਰਲੀਆਂ ਸਤਰਾਂ ਡਾਕਟਰ ਜਗਤਾਰ ਦੀਆਂ ਹਨ। ਪੰਜਾਬ ਦੀ ਨਕਸਲਬਾੜੀ ਲਹਿਰ ਨੂੰ ਦਬਾ ਦਿੱਤੇ ਜਾਣ ਬਾਰੇ ਕੀਤੇ ਜਾਂਦੇ ਦਾਅਵਿਆਂ  'ਚ ਅਕਸਰ ਹਕੀਕਤ ਹੀ ਹੁੰਦੀ ਹੈ ਪਰ ਇਹਨਾਂ ਦਾਅਵਿਆਂ ਦੇ ਬਾਵਜੂਦ  ਇਹ ਵੀ ਸਚ ਹੈ ਕਿ ਪਚਹ,ਇ ਬੰਗਾਲ ਦੇ ਦਾਰਜੀਲਿੰਗ ਨੇੜੇ ਪੈਂਦੇ ਇੱਕ ਛੋਟੇ ਜਹੇ ਇਲਾਕੇ ਨਕਸਲਬਾੜੀ ਚੋਂ ਉਠੀ ਇਹ ਲਹਿਰ ਅਨਗਿਨਤ ਜਤਨਾਂ ਦੇ ਬਾਵਜੂਦ ਇਤੋਹਾਸ ਚੋਣ ਮਿਤੀ ਨਹੀਂ ਜਾ ਸਕੀ। ਜਦੋਂ ਇਹ ਲਹਿਰ ਪੰਜਾਬ ਵਿੱਚ ਪੁੱਜੀ ਤਾਂ ਪੰਜਾਬ ਵਿੱਚ ਇਹ ਪੰਜਾਬੀ ਰੰਗ ਨਾਲ ਵਿਕਸਿਤ ਹੋਈ। ਨਾਕ੍ਮ ਹੋਣ ਦੇ ਬਾਵਜੂਦ ਇਸਨੇ ਪੰਜਾਬ ਦੇ ਸਾਹਿਤ ਅਤੇ ਸਿਆਸਤ ਤੇ ਅਮਿੱਟ ਅਸਰ ਪਾਇਆ। ਪੰਜਾਬ ਦੇ ਕਲਮਕਾਰ ਜਦ ਲਹਿਰ ਬਾਰੇ ਲਿਖਣ ਲੱਗੇ ਤਾਂ ਉਹਨਾਂ ਨੂੰ ਉਹਨਾਂ ਦੇ ਵਿਰੋਧੀਆਂ ਨੇ ਵੀ ਕਿਹਾ,"ਨਕਸਲੀ ਸ਼ਾਇਰ ਜਾਂ ਨਕਸਲੀ ਲੇਖਕ". 
ਪੰਜਾਬੀ ਪੱਤਰਕਾਰੀ ਵਿੱਚ ਸਨਮਾਨਯੋਗ ਥਾਂ ਰੱਖਣ  ਵਾਲੇ ਰੋਜ਼ਾਨਾ ਅਖਬਾਰ ਅਜੀਤ ਦੇ ਮੌਜੂਦਾ ਮੁੱਖ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਪੰਜਾਬੀ ਟ੍ਰਿਬਿਊਨ   ਜੁਆਇਨ ਕਰਨ ਤੋਂ ਬਹੁਤ ਪਹਿਲਾਂ ਜਦੋਂ ਮਾਸਿਕ ਪੰਜਾਬੀ ਪਰਚਾ ਦ੍ਰਿਸ਼ਟੀ ਕਢਦੇ ਸਨ ਤਾਂ ਉਸ ਪਰਚੇ ਦਾ ਇੱਕ ਪੂਰਾ ਅੰਕ ਨਕਸਲਬਾੜੀ ਲਹਿਰ ਅਤੇ ਇਸਦੇ ਸ਼ਹੀਦਾਂ ਨੂੰ ਸਮਰਪਿਤ ਕਰਕੇ ਕਢਿਆ ਗਿਆ ਸੀ। ਉਮੀਦ ਹੈ ਇਸ ਲਹਿਰ ਨਾਲ ਕਿਸੇ ਵੇਲੇ ਜੁੜੇ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਕੋਲ ਇਹ ਪਰਚਾ ਦਹਾਕਿਆਂ ਮਗਰੋਂ ਵੀ ਸੰਭਾਲਿਆ ਪਿਆ ਹੋਵੇਗਾ। ਦਰਸ਼ਨ  ਦੁਸਾਂਝ, ਦਰਸ਼ਨ ਖਟਕੜ, ਜਸਵੰਤ ਸਿੰਘ ਕੰਵਲ, ਲਹੂ ਦੀ ਲੋਆ, ਰਾਤ ਬਾਕੀ ਹੈ, ਪਾਸ਼, ਲਾਲ ਸਿੰਘ ਦਿਲ, ਸੁਰਿੰਦਰ ਹੇਮ ਜਿਓਤੀ...ਨਾਵਾਂ ਦੀ ਇਹ ਲੰਮੀ ਲਿਸਟ ਅੱਜ ਵੀ ਗਵਾਹ ਹੈ ਕੀ ਪੰਜਾਬ ਦੀ ਸਾਹਿਤਿਕ ਫਿਜ਼ਾ ਕਿਸੇ ਵੇਲੇ ਪੂਰੀ ਤਰ੍ਹਾਂ ਨਕਸਲਬਾੜੀ ਵਾਲੀ ਧਾਰਾ ਬਣਕੇ ਹੀ ਵਿਚਰ ਰਹੀ ਸੀ। ਰੇਡੀਓ ਸਟੇਸ਼ਨ ਵਰਗੀਆਂ ਸਰਕਾਰੀ ਨੌਕਰੀਆਂ 'ਚ ਬੈਠੇ ਐਸ ਐਸ ਮੀਸ਼ਾ ਵਰਗੇ ਮਹਾਨ  ਸ਼ਾਇਰ ਵੀ ਲਿਖ ਰਹੇ ਸਨ: 
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ;
ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ !
ਮੋਹ, ਫਰਜ਼, ਅੰਤਰ ਆਤਮਾ ਦੀ ਆਵਾਜ਼...ਅਜਿਹੇ ਬੜੇ ਸ਼ਬਦ ਹਨ ਜਿਹਨਾਂ ਨੂੰ ਨਕਸਲਬਾੜੀ ਲਹਿਰ ਨੇ ਨਵੇਂ ਸਿਰਿਓਂ ਸੁਰਜੀਤ ਕਰਕੇ ਨਵੇਂ ਨਵੇਂ  ਅਰਥ ਦਿੱਤੇ। ਪੰਜਾਬ ਦੇ ਸਿਆਸਤਦਾਨਾਂ, ਸਿਆਸੀ  ਪਾਰਟੀਆਂ, ਸਭਿਚਾਰਕ ਯੋਜਨਾਂ, ਸਾਹਿਤਿਕ  ਇਕੱਤਰਤਾਵਾਂ ਨਕਸਲਬਾੜੀ ਵਾਲੀ ਇੱਕ ਅਣਦਿਸਦੀ ਲਕੀਰ ਜਿਹੀ ਖਿੱਚੀ ਗਈ ਸੀ।  ਜਿਹੜੇ ਲੋਕ ਕਿਨਾਰਿਆਂ ਨਾਲ ਮੋਹ ਤੋੜਕੇ ਇਸ ਲਹਿਰ 'ਚ ਨਹੀਂ ਸਨ ਆ ਸਕੇ ਉਹਨਾਂ ਚੋਂ ਵੀ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਸੀ ਜਿਹੜੇ ਨਕਸਲਬਾੜੀ ਲਹਿਰ ਦੇ ਸਰਗਰਮ ਕਾਰਕੁਨਾਂ ਅਤੇ ਲੀਡਰਾਂ ਦੀ ਇੱਕ ਝਲਕ ਦੇਖਣ, ਉਹਨਾਂ ਨਾਲ ਕੁਝ ਪਲ ਗੱਲਾਂ ਕਰਨ ਦੇ ਇਛੁਕ ਹੁੰਦੇ। ਓਹ ਅਕਸਰ ਵੇਲੇ ਕੁਵੇਲੇ ਇਸ ਲਹਿਰ ਨਾਲ ਜੁੜੇ ਲੋਕਾਂ ਦੀ ਮਦਦ ਵੀ ਕਰਦੇ। ਇਸ  ਇਹ ਲਹਿਰ ਦੱਬੇ ਕੁਚਲੇ ਜਾਣ ਦੇ ਬਾਵਜੂਦ ਲੋਕਾਂ ਦੇ ਖੂਨ ਵਿਚ ਰਚਦੀ ਚਲੀ ਗਈ। ਉਹਨਾਂ ਦੀ ਅੰਤਰ ਆਤਮਾ ਤੱਕ ਉਤਰਦੀ ਚਲੀ ਗਈ। ਪੰਜਾਬ ਦੀ ਨਕਸਲਬਾੜੀ ਲਹਿਰ ਬਾਰੇ ਕਾਫੀ ਕੁਝ ਕਿਹਾ ਜਾ ਚੁੱਕਿਆ ਹੈ ਅਤੇ ਕਫੀ ਕਿਝ ਅਜੇ ਵੀ ਕਿਹਾ ਜਾਣ  ਵਾਲਾ ਹੈ। ਇਸਦੇ ਸਮਰਥਨ ਵਿਚ ਵੀ ਅਤੇ ਇਸਦੇ ਵਿਰੋਧ ਵਿਚ ਵੀ। ਲਹਿਰ ਦੀਆਂ ਪ੍ਰਾਪਤੀਆਂ ਬਾਰੇ ਵੀ ਅਤੇ ਲਹਿਰ ਵਿੱਚ ਹੋਈਆਂ ਗਲਤੀਆਂ ਬਾਰੇ ਵੀ। ਇਹ ਸਾਰੀ ਚਰਚਾ ਏਥੇ  ਹੁੰਦੀ ਰਹੇਗੀ। ਪੂਰੀ ਗੰਭੀਰਤਾ ਨਾਲ ਅਤੇ ਪੂਰੀ ਨਿਰਪੱਖਤਾ ਨਾਲ। ਤੁਹਾਡੀਆਂ ਲਿਖਤਾਂ, ਤਸਵੀਰਾਂ, ਯਾਦਾਂ, ਸੁਝਾਵਾਂ ਅਤੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।--ਰੈਕਟਰ ਕਥੂਰੀਆ 
ਹਰ ਮੋਡ਼ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।  (ਡਾਕਟਰ ਜਗਤਾਰ)
ਵਪਾਰਕ ਮੀਡੀਆ ਮੁੜ 'ਖੱਬੇਪੱਖੀ ਅੱਤਵਾਦੀਆਂ' ਦੇ ਲਹੂ ਦਾ ਤਿਹਾਇਆ