Thursday, August 21, 2014

ਮਾਓਵਾਦੀ ਆਗੂ ਗਣਪਤੀ ਦੇ ਸਿਰ ’ਤੇ 1 ਕਰੋੜ ਦਾ ਇਨਾਮ

ਨਵੇਂ ਰਿਕਾਰਡ ਬਣਾ ਰਹੀ ਹੈ ਇਨਾਮਾਂ ਦੀ ਵਧ ਰਹੀ ਰਕਮ 
ਨਵੀਂ ਦਿੱਲੀ: 21 ਅਗਸਤ 2014: (ਇੰਟ//PTB//ਨਕਸਲਬਾੜੀ ਬਿਊਰੋ):
ਮਹਾਰਾਸ਼ਟਰ ਸਰਕਾਰ ਨੇ ਸੀਪੀਆਈ (ਮਾਓਵਾਦੀ) ਦੇ ਮੁਖੀ ਮੁਪੱਲਾ ਲਕਸ਼ਮਣ ਰਾਓ ਉਰਫ ਗਣਪਤੀ ਦੀ ਗ੍ਰਿਫਤਾਰੀ ਲਈ 1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਨਕਸਲੀ ਗਰੁੱਪ ਦੇ ਕਿਸੇ ਵੀ ਪੋਲਿਟ ਬਿਊਰੋ ਜਾਂ ਕੇਂਦਰੀ ਕਮੇਟੀ ਦੇ ਮੈਂਬਰ ਬਾਰੇ ਸੂਹ ਦੇਣ ਵਾਲੇ ਨੂੰ ਵੀ 60 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਇਨਾਮਾਂ ਦੀ ਵਧ ਰਹੀ ਰਕਮ ਜਿੱਥੇ ਇਸ ਸਬੰਧ ਵਿੱਚ ਸਰਕਾਰ ਦੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰ ਰਹੀ ਹੈ ਉੱਥੇ ਇਹਨਾਂ ਰਕਮਾਂ ਦੇ ਵਾਧੇ ਨਵੇਂ ਰਿਕਾਰਡ ਵੀ ਬਣਾ ਰਹੇ ਹੈ। ਇਸਦੇ ਨਾਲ ਹੀ ਸਾਬਿਤ ਹੁੰਦਾ ਹੈ ਕਿ ਲੋਕਾਂ ਨੂੰ ਆਪਣਾ ਜੰਗਲ ਅਖੰ ਵਾਲੇ ਲੋਕ ਇਹਨਾਂ ਇਨਾਮਾਂ ਦੇ ਬਾਵਜੂਦ ਏਸ ਜੰਗਲ ਵਿੱਚ ਅਜੇ ਤੱਕੇ ਸਰਕਾਰ ਅਤੇ ਕਾਨੂੰਨ ਦੇ ਲੰਮੇ ਹੱਥਾਂ ਦੀ ਪਹੁੰਚ ਤੋਂ ਦੂਰ ਹਨ। ਹੁਣ ਦੇਖਣਾ ਹੈ ਕਿ ਅਜਿਹੇ ਢੰਗ ਤਰੀਕੇ ਸਰਕਾਰ ਨੂੰ ਕਿੰਨਾ ਕੁ ਫਾਇਦਾ ਪਹੁੰਚਾਉਂਦੇ ਹਨ?

Sunday, March 2, 2014

ਇੱਕ ਬਾਰ ਫਿਰੋਜਪੁਰ ਦੀਆਂ ਕੰਧਾਂ ਤੇ ਨਕਸਲੀ ਪੋਸਟਰ ਚਿਪਕਾਏ ਸਨ

Dhido Gill on Sunday 2 March 2014 at 10:34 AM
ਫੇਸਬੁੱਕ ਤੇ ਸਾਡਾ ਹੁਣ ਫੇਰ ਵਾਸਤਾ ਪੈ ਗਿਆ
Courtesy Scetch 
ਹੈਰਾਨ ਹਾਂ ਕਿ ਅਜੀਬ ਜਿਹੇ ਹਾਦਸੇ ਵਾਪਰਦੇ ਨੇ ਤੁਹਾਡੀ ਜਿੰਦਗੀ ਵਿੱਚ......
Virinder Singh .... ਨਾਲ ਫੇਸਬੁੱਕ ਮਿਲਣੀ ਹੋ ਰਹੀ ਹੈ , ਮੈਂ ਤੇ ਵਰਿੰਦਰ ਨੇ 1970 ਵਿੱਚ ਇੱਕ ਬਾਰ ਫਿਰੋਜਪੁਰ ਦੀਆਂ ਕੰਧਾਂ ਤੇ ਨਕਸਲੀ ਪੋਸਟਰ ਚਿਪਕਾਏ ਸਨ , ਮੈਂ ਟਲਦਾ ਸੀ ਕਿ ਚੱਲੋ ਸਾਰੇ ਸ਼ਹਰ ਵਿੱਚ ਪੋਸਟਰ ਲੱਗ ਚੁੱਕੇ ਹਨ , ਚੱਲੀਏ , ਪਰ ਵਰਿੰਦਰ ਫਿਰੋਜਪੁਰ ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਪੈਂਦੇ ਠਾਣੇ ਦੀ ਕੰਧ ਤੇ ਆਖਰੀ ਪੋਸਟਰ ਲਾਣ ਤੋਂ ਨਾ ਟਲ਼ਿਆ , ਉਸਦੇ ਬੁਨੈਣ ਪਾਈ ਹੋਈ ਸੀ , ਉਸਨੇ ਪੋਸਟਰ ਲਾਇਆ , ਤੇ ਸਾਰੀ ਲੇਟੀ ਉਸਦੇ ਉੱਪਰ ਹੀ ਪੈ ਗਈ । ਮੈਂ ਉਸਨੂੰ ਸਾਂਭਿਆਂ , ਸਾਫ ਕੀਤਾ , ਖਤਰੇ ਦੀ ਜੂਹ ਵਿੱਚੋਂ ਅਸੀਂ ਬਾਹਰ ਆ ਗਏ , ਆਰ ਐਸ ਡੀ ਕਾਲਜ਼ ਹੋਸਟਲ ਪਹੁੰਚ ਗਏ ।
.................. ਫੇਸ ਬੁੱਕ ਤੇ ਸਾਡਾ ਹੁਣ ਫੇਰ ਵਾਸਤਾ ਪੈ ਗਿਆ ਹੈ , ਉਹ ਬਹੁਤ ਹੀ ਜਹਿਰੀ ਟਿੱਪਣੀਆਂ ਲਿਖਦਾ ਹੈ , ਸੁਆਲਾਂ ਦੇ ਰੂਪ ਵਿੱਚ , ਖਾਸ ਕਰਕੇ ਕੇਜਰੀਵਾਲ਼ ਬਾਰੇ , ਤੇ ਮੈਂ ਕੇਜਰੀਵਾਰ ਦੀ ਲਹਿਰ ਦਾ ਹਰਖੀਲਾ ਹਾਮੀ ਹਾਂ................
ਇਹ ਵੀ ਕੇਹਾ ਦੁਖਾਂਤ ਹੈ ਕਿ ਮੈਂ ਤੇ ਵਰਿੰਦਰ ਇੱਕ ਨੁਕਤੇ ਤੇ ਸਹਿਮਤ ਹੋਣ ਤੋਂ ਨਾਬਰ ਹਾਂ.....ਬੱਸ ਆਮ ਆਦਮੀ ਪਾਰਟੀ ਦੀ ਆਮਦ ਦੇ ਮਾਮਲੇ ਵਿੱਚ ਸ਼ਾਇਦ ਏਹੀ ਵਿੱਥ ਹੈ , ਜੁ ਇੱਕ ਦੇਸ਼ ਪੱਧਰੀ ਵਰਤਾਰਾ ਬਣ ਗਿਆ ਹੈ , ਕਿ ਅਸੀਂ ਕੁੱਝ ਕੁ ਸਫਰ ਦਾ ਰਾਹ ਵੀ ਸਾਂਝਾ ਨਾ ਕਰ ਸਕੇ। 

ਨੋਟ: ਜੇ ਤੁਹਾਡੇ ਦਿਲ ਦਿਮਾਗ ਦੇ ਕਿਸੇ ਕੋਨੇ ਵਿੱਚ ਵੀ ਕੋਈ ਅਜਿਹੀ ਯਾਦ ਸਾਂਭੀ ਪਈ ਹੈ ਤਾਂ ਉਸਨੂੰ ਤੁਰੰਤ ਲਿਖ ਭੇਜੋ