Thursday, August 21, 2014

ਮਾਓਵਾਦੀ ਆਗੂ ਗਣਪਤੀ ਦੇ ਸਿਰ ’ਤੇ 1 ਕਰੋੜ ਦਾ ਇਨਾਮ

ਨਵੇਂ ਰਿਕਾਰਡ ਬਣਾ ਰਹੀ ਹੈ ਇਨਾਮਾਂ ਦੀ ਵਧ ਰਹੀ ਰਕਮ 
ਨਵੀਂ ਦਿੱਲੀ: 21 ਅਗਸਤ 2014: (ਇੰਟ//PTB//ਨਕਸਲਬਾੜੀ ਬਿਊਰੋ):
ਮਹਾਰਾਸ਼ਟਰ ਸਰਕਾਰ ਨੇ ਸੀਪੀਆਈ (ਮਾਓਵਾਦੀ) ਦੇ ਮੁਖੀ ਮੁਪੱਲਾ ਲਕਸ਼ਮਣ ਰਾਓ ਉਰਫ ਗਣਪਤੀ ਦੀ ਗ੍ਰਿਫਤਾਰੀ ਲਈ 1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਨਕਸਲੀ ਗਰੁੱਪ ਦੇ ਕਿਸੇ ਵੀ ਪੋਲਿਟ ਬਿਊਰੋ ਜਾਂ ਕੇਂਦਰੀ ਕਮੇਟੀ ਦੇ ਮੈਂਬਰ ਬਾਰੇ ਸੂਹ ਦੇਣ ਵਾਲੇ ਨੂੰ ਵੀ 60 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਇਨਾਮਾਂ ਦੀ ਵਧ ਰਹੀ ਰਕਮ ਜਿੱਥੇ ਇਸ ਸਬੰਧ ਵਿੱਚ ਸਰਕਾਰ ਦੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰ ਰਹੀ ਹੈ ਉੱਥੇ ਇਹਨਾਂ ਰਕਮਾਂ ਦੇ ਵਾਧੇ ਨਵੇਂ ਰਿਕਾਰਡ ਵੀ ਬਣਾ ਰਹੇ ਹੈ। ਇਸਦੇ ਨਾਲ ਹੀ ਸਾਬਿਤ ਹੁੰਦਾ ਹੈ ਕਿ ਲੋਕਾਂ ਨੂੰ ਆਪਣਾ ਜੰਗਲ ਅਖੰ ਵਾਲੇ ਲੋਕ ਇਹਨਾਂ ਇਨਾਮਾਂ ਦੇ ਬਾਵਜੂਦ ਏਸ ਜੰਗਲ ਵਿੱਚ ਅਜੇ ਤੱਕੇ ਸਰਕਾਰ ਅਤੇ ਕਾਨੂੰਨ ਦੇ ਲੰਮੇ ਹੱਥਾਂ ਦੀ ਪਹੁੰਚ ਤੋਂ ਦੂਰ ਹਨ। ਹੁਣ ਦੇਖਣਾ ਹੈ ਕਿ ਅਜਿਹੇ ਢੰਗ ਤਰੀਕੇ ਸਰਕਾਰ ਨੂੰ ਕਿੰਨਾ ਕੁ ਫਾਇਦਾ ਪਹੁੰਚਾਉਂਦੇ ਹਨ?