Friday, September 12, 2025

ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਨੂੰ ਲਾਲ ਸਲਾਮ

Received from Kanwaljit Khanna on Friday 12th September 2025 at 05:59 PM ਸੋਸ਼ਲ Media

ਸ਼ਰਧਾਂਜਲੀ ਸਮਾਗਮ ਵਿੱਚ ਇਸ ਵਾਰ ਵੀ ਹੋਇਆ ਭਾਰੀ ਇਕੱਠ


ਅੱਚਰਵਾਲ//ਰਾਏਕੋਟ: 12 ਸਤੰਬਰ 2025: (ਕੰਵਲਜੀਤ ਖੰਨਾ//ਪੀਪਲਜ਼ ਮੀਡੀਆ ਲਿੰਕ)::

ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ , ਗਦਰੀ ਯੋਧਿਆਂ, ਨਾਮਧਾਰੀ ਲਹਿਰ ਦੇ ਸੂਰਬੀਰਾਂ ਦੀ ਯਾਦ ਚ ਪਿੰਡ ਅੱਚਰਵਾਲ ਵਿਖੇ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇ ਮੰਗਤ ਰਾਮ ਪਾਸਲਾ, ਨਿਰਭੈ ਸਿੰਘ ਢੁੱਡੀਕੇ , ਸੁਖਦਰਸ਼ਨ ਨੱਤ, ਜਸਦੇਵ ਸਿੰਘ ਲਲਤੋ, ਕੰਵਲਜੀਤ ਖੰਨਾ , ਰੁਲਦੂ ਸਿੰਘ ਮਾਨਸਾ , ਨਰਾਇਣ ਦੱਤ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।ਲੋਕ ਕਲਾ ਮੰਚ ਮਾਨਸਾ ਨੇ ਨਾਟਕ ਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨੇ ਕਵੀਸ਼ਰੀਆਂ ਪੇਸ਼ ਕੀਤੀਆਂ।ਇਸ ਸਮੇ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸੱਕਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਅਗਵਾਈ ਚ ਵੱਡੇ ਜੱਥੇ ਨੇ ਸ਼ਮੂਲੀਅਤ ਕੀਤੀ।

ਇਹਨਾਂ ਸ਼ਹੀਦਾਂ ਦੇ ਵਿਚਾਰਾਂ ਨੂੰ ਦ੍ਰਿੜ ਕਰਾਉਂਦਿਆਂ ਲੋੜ ਹੈ ਕਿ ਇਹਨਾਂ ਵਿਚਾਰਾਂ ਬਾਰੇ ਸੈਮੀਨਾਰ ਕਰਵਾਏ ਜਾਣ ਅਤੇ ਵਿਚਾਰ ਵਟਾਂਦਰੇ ਜਾਰੀ ਰੱਖੇ ਜਾਣ।

No comments:

Post a Comment