Wednesday, December 4, 2024

ਲਿਬਰੇਸ਼ਨ ਵਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ

From Sukhdarshan Natt on Wednesday 4th December 2024 at 16>27 Via WhatsApp Regarding Attack on Sukhbir Badal

ਅਕਾਲੀ ਆਗੂ ਉਤੇ ਇਹ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਅੰਗ ਤਾਂ ਨਹੀਂ?

ਮਾਨਸਾ: 4 ਦਸੰਬਰ 2024: (ਮੀਡੀਆ ਲਿੰਕ 32//ਨਕਸਲਬਾੜੀ ਸਕਰੀਨ ਡੈਸਕ)::

ਪੰਜਾਬ ਵਿੱਚ ਵਿੱਚ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਨਕਸਲਬਾੜੀ ਲਹਿਰ ਵੇਲੇ ਸ਼ੁਰੂ ਹੋ ਗਈ ਸੀ। ਨਕਸਲੀ ਹਲਕਿਆਂ ਵੱਲੋਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦਾ ਜ਼ਿਕਰ ਬੜੀ ਨਫਰਤ ਅਤੇ ਹਿਕਾਰਤ ਨਾਲ ਕੀਤਾ ਜਾਂਦਾ ਰਿਹਾ ਹੈ। ਗਦਰੀ ਬਾਬਾ ਬੂਝਾ ਸਿੰਘ ਨੂੰ ਫਿਲੌਰ ਨੇੜੇ ਸ਼ਹੀਦ ਕੀਤਾ ਜਾਣਾ ਇਸ ਵਰਤਾਰੇ ਦੀ ਸਿਖਰ ਵਾਂਗ ਹੀ ਸੀ। ਉਸ ਵੇਲੇ ਬਾਬਾ ਬੂਝ ਸਿੰਘ ਦੀ ਉਮਰ 82 ਸਾਲਾਂ ਦੀ ਸੀ। ਨਕਸਲੀ ਨੌਜਵਾਨਾਂ ਅਤੇ  ਬਜ਼ੁਰਗਾਂ ਨੂੰ ਇਸ ਤਰ੍ਹਾਂ ਮਾਰ ਮੁਕਾਉਣ ਵਾਲਾ ਇਹ ਤਜਰਬਾ ਵੇਲੇ ਦੀਆਂ ਸਰਕਾਰਾਂ ਵੱਲੋਂ ਸਿੱਖ ਖਾੜਕੂ ਲਹਿਰ ਵੇਲੇ ਵੀ ਦੁਹਰਾਇਆ ਗਿਆ। 

ਇਹਨਾਂ ਬਹੁਤ ਸਾਰੀਆਂ ਵਾਰਦਾਤਾਂ ਅਤੇ ਘਟਨਾਵਾਂ ਨੂੰ ਚੇਤੇ ਰੱਖਦਿਆਂ ਵੀ ਸੀਪੀਆਈ ਐਮ ਐਲ ਲਿਬਰੇਸ਼ਨ ਨੇ  ਦਰਬਾਰ ਸਾਹਿਬ ਦੀ ਡਿਉਢੀ 'ਤੇ ਸੁਖਬੀਰ ਬਾਦਲ ਉਤੇ ਹੋਏ ਜਾਨਲੇਵਾ ਹਮਲਾ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ ਕਿਓਂਕਿ ਪਾਰਟੀ ਵਿਚਾਰਧਾਰਕ ਵਿਰੋਧੀਆਂ ਉੱਤੇ ਜਾਨਲੇਵਾ ਹਮਲਿਆਂ ਦੇ ਖਿਲਾਫ ਹੈ। 

ਸੀਪੀਆਈ ਐਮ ਐਲ ਲਿਬਰੇਸ਼ਨ ਨੇ ਦਰਬਾਰ ਸਾਹਿਬ ਦੀ ਡਿਉਢੀ 'ਤੇ ਸੁਖਬੀਰ ਬਾਦਲ ਉਤੇ ਹੋਏ ਜਾਨਲੇਵਾ ਹਮਲਾ ਦੀ ਸਖ਼ਤ ਨਿੰਦਾ ਕੀਤੀ ਹੈ।

ਪਾਰਟੀ ਦਾ ਕਹਿਣਾ ਹੈ ਕਿ ਉਂਝ ਤਾਂ ਸਿਆਸੀ ਵਿਰੋਧਾਂ ਕਾਰਨ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਪ੍ਰਵਾਨ ਕਰਨ ਯੋਗ ਨਹੀਂ, ਪਰ ਸਿੱਖੀ ਦੇ ਸਭ ਤੋਂ ਵੱਡੇ ਅਧਿਆਤਮਕ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਪਣੀ ਧਾਰਮਿਕ ਸਜ਼ਾ ਭੁਗਤ ਰਹੇ ਪ੍ਰਮੁੱਖ ਅਕਾਲੀ ਆਗੂ ਉਤੇ ਹੋਇਆ ਇਹ ਜਾਨਲੇਵਾ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਅੰਗ ਵੀ ਹੋ ਸਕਦਾ ਹੈ। ਕਦੇ ਇਸੇ ਜਗ੍ਹਾ 'ਤੇ ਡੀਆਈਜੀ ਅਟਵਾਲ ਦਾ ਕਤਲ ਹੋਇਆ ਸੀ, ਜਿਸ ਦੇ ਸਿੱਖ ਪੰਥ ਨੂੰ ਬੜੇ ਘਾਤਕ ਨਤੀਜੇ ਭੁਗਤਣੇ ਪਏ ਸਨ। ਪੰਜਾਬ ਨੂੰ ਮੁੜ ਹਿੰਸਾ ਤੇ ਕਤਲੋਗਾਰਤ ਵੱਲ ਧੱਕਣ ਦੀਆਂ ਸਾਜਿਸ਼ਾਂ ਬਾਰੇ ਸਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।

ਉਂਝ ਵਿਚਾਰਧਾਰਕ ਵਿਰੋਧੀਆਂ ਦੇ ਜਿਸਮਾਨੀ ਸਫਾਈ ਵਾਲੀ ਨੀਤੀ ਪਹਿਲਾਂ ਵੀ ਚਰਚਾ ਅਧੀਨ ਰਹੀ ਹੈ ਅਤੇ ਜਾਪਦਾ ਹੈ ਕਿ ਹੁਣ ਫਿਰ ਇਸ ਸੰਬੰਧੀ ਦਲੀਲ ਨਾਲ ਚਰਚਾ ਕੀਤੇ ਜਾਣ ਦੀ ਲੋੜ ਹੈ। ਦੇਖਣਾ ਹੈ ਕਿ ਸੀਪੀਆਈ ਐਮ ਐਲ ਲਿਬਰੇਸ਼ਨ ਨਕਸਲਬਾੜੀ ਦੇ ਇਤਿਹਾਸ ਅਤੇ ਇਸਦੀ ਮੌਜੂਦਾ ਪਹੁੰਚ ਮੁਤਾਬਿਕ ਕਿ ਸਟੈਂਡ ਲੈਂਦੀ ਹੈ?

No comments:

Post a Comment