Saturday, May 13, 2023

ਕਰਨਾਟਕ ਦੇ ਚੋਣ ਨਤੀਜੇ ਮੋਦੀ ਦੀਆਂ ਤਾਨਾਸ਼ਾਹ ਤੇ ਆਪ ਹੁਦਰੀਆਂ ਦੀ ਕਰਾਰੀ ਹਾਰ-ਲਿਬਰੇਸ਼ਨ

Saturday 13th May 2023 at 06:03 PM

ਜਲੰਧਰ ਦੇ ਵੋਟਰਾਂ ਨੇ ਬੀਜੇਪੀ ਨੂੰ ਚੌਥੀ ਥਾਂ 'ਤੇ ਸੁੱਟ ਕੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਦਿੱਤਾ ਢੁੱਕਵਾਂ ਜਵਾਬ

ਮਾਨਸਾ:13 ਮਈ 2023: (ਨਕਸਲਬਾੜੀ ਸਕਰੀਨ ਬਿਊਰੋ)::

ਕਰਨਾਟਕ ਦੇ ਚੋਣ ਨਤੀਜਿਆਂ ਬਾਰੇ ਟਿਪਣੀ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਦਾ ਕਹਿਣਾ ਹੈ ਕਿ ਇਹ ਨਤੀਜੇ ਜਿਥੇ ਮੋਦੀ-ਸ਼ਾਹ ਜੁੰਡਲੀ ਦੀਆਂ ਤਾਨਾਸ਼ਾਹ ਤੇ ਆਪ ਹੁਦਰੀਆਂ ਨੀਤੀਆਂ ਨੂੰ ਕਰਨਾਟਕ ਦੇ ਵੋਟਰਾਂ ਵਲੋਂ ਦਿੱਤਾ ਕਰਾਰਾ ਜਵਾਬ ਹਨ, ਉਥੇ ਇਹ ਹਾਰ ਦੇਸ਼ ਵਿਚ ਬੀਜੇਪੀ ਦੇ ਸਿਆਸੀ ਪਤਨ ਦੀ ਸੁਰੂਆਤ ਵੀ ਸਾਬਤ ਹੋਵੇਗੀ।  ਬੀਜੇਪੀ ਨੇ ਜਿਵੇਂ ਕਰਨਾਟਕ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਦਲਬਦਲੀ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਨਾਲ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜ ਕੇ ਖੁਦ ਸਤਾ ਸਾਂਭੀ ਸੀ, ਉਸ ਸਿਰੇ ਦੇ ਭ੍ਰਿਸ਼ਟ ਹੱਥਕੰਡਿਆਂ ਖ਼ਿਲਾਫ਼ ਜਨਤਾ ਵਿਚ ਭਾਰੀ ਨਰਾਜ਼ਗੀ ਸੀ, ਉਹ ਹਿਮਾਚਲ ਤੇ ਕਰਨਾਟਕ ਦੇ ਚੋਣ ਨਤੀਜਿਆਂ ਦੇ ਰੂਪ 'ਚ ਸਾਹਮਣੇ ਆਈ ਹੈ ਅਤੇ ਨਿਸ਼ਚਿਤ ਤੌਰ 'ਤੇ ਇਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਅਪਣਾ ਰੰਗ ਵਿਖਾਵੇਗੀ। 

ਲਿਬਰੇਸ਼ਨ ਦੇ ਸੂਬਾਈ ਬੁਲਾਰੇ ਵਲੋਂ ਜਲੰਧਰ ਸੰਸਦੀ ਹਲਕੇ ਦੀ ਉਪ ਚੋਣ ਵਿਚ ਬੀਜੇਪੀ ਉਮੀਦਵਾਰ ਨੂੰ ਉਥੋਂ ਦੇ ਵੋਟਰਾਂ ਵਲੋਂ ਚੌਥੇ ਨੰਬਰ 'ਤੇ ਸੁੱਟ ਕੇ ਅਤੇ ਉਸ ਦੀ ਜ਼ਮਾਨਤ ਜ਼ਬਤ ਕਰਵਾ ਕੇ ਆਰਐੱਸਐੱਸ-ਬੀਜੇਪੀ ਦੀਆਂ ਪੰਜਾਬ ਜਿੱਤਣ ਦੀਆਂ ਸਕੀਮਾਂ ਅਤੇ ਪੰਜਾਬ ਵਿਰੋਧ ਸਾਜ਼ਿਸ਼ਾਂ ਆ ਮੂੰਹ ਤੋੜ ਜਵਾਬ ਦਿੱਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿੱਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇ ਬਲ 'ਤੇ ਨਾ ਹੋ ਕੇ, ਉਲਟਾ ਦਲਬਦਲੀਆਂ ਅਤੇ ਅੰਦਰ ਖਾਤੇ ਕੀਤੇ ਗਏ ਨਾਪਾਕ ਸਿਆਸੀ ਜੋੜਾਂ ਤੋੜਾਂ ਦਾ ਨਤੀਜਾ ਹੈ।

ਇਹ ਨਤੀਜੇ ਦੇਸ਼ ਵਿਚ ਬੀਜੇਪੀ ਦੀਆਂ ਕਾਰਪੋਰੇਟ ਪ੍ਰਸਤ ਫਾਸਿਸਟ ਨੀਤੀਆਂ ਖਿਲਾਫ ਸੰਵਿਧਾਨਕ ਰਾਜ ਅਤੇ ਜਮਹੂਰੀਅਤ ਦੀ ਬਹਾਲੀ ਲਈ ਜਾਰੀ ਮੁਹਿੰਮ ਤੇ ਫਾਸ਼ੀਵਾਦ ਵਿਰੋਧੀ ਲਹਿਰ ਨੂੰ ਹੋਰ ਹੁਲਾਰਾ ਦੇਣਗੇ।


No comments:

Post a Comment