Monday:23rd September 2024 at 14:21 By WhatsApp Gurmeet Singh Bakhatpura
11 ਟਰੇਡ ਯੂਨੀਅਨਾਂ ਨੇ ਦਿੱਤਾ ਸੀ ਕਾਲਾ ਦਿਨ ਮਨਾਉਣ ਦਾ ਸੱਦਾ
ਬਟਾਲਾ: 23 ਸਤੰਬਰ 2024: (ਗੁਰਮੀਤ ਬਖਤਪੁਰਾ//ਨਕਸਲਬਾੜੀ ਸਕਰੀਨ ਬਿਊਰੋ)::
ਪੰਜਾਬ ਅਤੇ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਸੀਪੀਆਈ ਐਮ ਐਲ ਲਿਬਰੇਸ਼ਨ ਵੱਲੋਂ ਲਗਾਤਾਰ ਹੈ। ਆਮ ਇਨਸਾਨ ਲਈ ਜ਼ਿੰਦਗੀ ਦੀਆਂ ਅਣਸੁਖਾਵੀਆਂ ਹਾਲਤਾਂ ਦੇ ਖਿਲਾਫ ਪਾਰਟੀ ਵੱਲੋਂ ਧਰਨੇ, ਮੀਟਿੰਗਾਂ ਅਤੇ ਕਦੇ ਰੋਸ ਮਾਰਚ ਹਨ। ਆਪਣੀਆਂ ਇਹਨਾਂ ਸਰਗਰਮੀਆਂ ਦੇ ਨਾਲ ਨਾਲ ਨਕਸਲਬਾੜੀਆਂ ਦਾ ਜਮਹੂਰੀ ਢੰਗ ਤਰੀਕੇ ਨਾਲ ਚੱਲਣ ਵਾਲਾ ਇਹ ਸੰਗਠਨ ਜਿਥੇ ਨੌਜਵਾਨਾਂ ਅਤੇ ਨਾਲ ਜੋੜਨ ਵਿਚ ਸਫਲ ਰਿਹਾ ਹੈ ਉਥੇ ਔਰਤਾਂ ਵੀ ਇਸ ਸੰਗਠਨ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੀਆਂ ਹਨ। ਅੱਜ ਵੀ ਲਿਬਰੇਸ਼ਨ ਪਾਰਟੀ ਨੇ ਆਪਣੀਆਂ ਮੰਗਾਂ ਅਤੇ ਮੁੱਦਿਆਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ। ਪਾਰਟੀ ਦਾ ਅੱਜ ਵਾਲਾ ਇਹ ਰੋਸ ਮੁਜ਼ਾਹਰਾ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਖਿਲਾਫ ਕੇਂਦਰਿਤ ਸੀ। ਨਿਗੂਣੀ ਜਿਹੀ ਤਨਖਾਹ ਅਤੇ ਤਾਂ ਮਨ ਨੂੰ ਨਿਚੋੜਣ ਵਾਲੀ ਸਖਤ ਦਿਹਾੜੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਕਹੀ ਜਾ ਸਕਦੀ। ਇਸ ਤਰ੍ਹਾਂ ਬਾਰਾਂ ਬਾਰਾਂ ਘੰਟੇ ਕੰਮ ਕਰ ਕੇ ਜਿਥੇ ਕਿਰਤੀ ਦੀ ਉਮਰ ਅੱਧੀ ਵੀ ਨਹੀਂ ਰਹਿਣੀ ਉਥੇ ਉਸਦਾ ਘਰ ਪਰਿਵਾਰ ਨਾਲ ਰਾਬਤਾ ਵੀ ਟੁੱਟਣ ਦੀ ਹੱਦ ਤੱਕ ਕਮਜ਼ੋਰ ਹੋ ਜਾਣਾ ਹੈ। ਬਾਰਾਂ ਘੰਟੇ ਦੀ ਡਿਊਟੀ ਦਾ ਮਕਸਦ ਇਹ ਵੀ ਹੈ ਕਿ ਕਿਰਤੀਆਂ ਕੋਲ ਨਾ ਤਾਂ ਖਾਣ ਪੀਣ ਅਤੇ ਆਰਾਮ ਲਈ ਸਮਾਂ ਬਚੇ ਅਤੇ ਨਾ ਹੀ ਪਰਿਵਾਰ ਜਾਂ ਸਮਾਜ ਨਾਲ ਜੁੜ ਬੈਠਣ ਦਾ ਸਮਾਂ ਮਿਲੇ।
ਅੱਜ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ਼ (ਏਕਟੂ) ਦੇ ਸੈਂਕੜੇ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਲਿਬਰੇਸ਼ਨ ਦਫ਼ਤਰ ਵਿਖੇ ਰੈਲੀ ਕਰਨ ਤੋਂ ਬਾਅਦ ਮੁਜ਼ਾਹਰਾ ਕੀਤਾ ਅਤੇ ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਬਟਾਲਾ ਵਿਖੇ ਧਰਨਾ ਦਿੱਤਾ।ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਮਲਕਵਾਲ, ਗੁਰਮੁਖ ਸਿੰਘ ਲਾਲੀ ਭਾਗੋਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਦੇਸ਼ ਵਿਚ ਅੱਜ 11 ਟਰੇਡ ਯੂਨੀਅਨਾਂ ਵਲੋਂ ਕਾਲਾ ਦਿਨ ਮਨਾਉਣ ਦੇ ਸਦੇ ਤਹਿਤ ਰੈਲੀ ਕਰਕੇ ਕਿਹਾ ਗਿਆ ਹੈ ਕਿ ਮੋਦੀ ਸਰਕਾਰ 12 ਘੰਟੇ ਦੀ ਡਿਊਟੀ ਦਾ ਕਾਨੂੰਨ ਲਾਗੂ ਕਰਨ ਦੀ ਬਜਾਏ 8 ਘੰਟੇ ਦੀ ਡਿਊਟੀ ਦਾ ਕਾਨੂੰਨ ਬਹਾਲ ਕਰੇ,40 ਕਿਰਤ ਕਨੂੰਨਾਂ ਨੂੰ 4 ਕੋਡਾਂ ਵਿਚ ਬਦਲਣ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਤਿੰਨ ਫੌਜਦਾਰੀ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਸ ਕੀਤੀਆਂ ਜਾਣ, ਮਨਰੇਗਾ ਦਾ ਰੋਜ਼ਗਾਰ 200 ਦਿਨ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ,ਹਰ ਪੱਧਰ ਤੇ ਕਿਰਤ ਕਨੂੰਨਾਂ ਨੂੰ ਲਾਗੂ ਕੀਤਾ ਜਾਵੇ, ਪੰਜਾਬ ਦੇ ਕਰੀਬ ਵੀਹ ਹਜ਼ਾਰ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੀਆਂ ਯੋਗ ਸਹੂਲਤਾਂ ਲਾਗੂ ਕੀਤੀਆਂ ਜਾਣ, ਸਕੀਮ ਵਰਕਰਾਂ ਨੂੰ ਘੱਟੋ ਘੱਟ ਕਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
ਇਸ ਸਮੇਂ ਇਕ ਮਤਾ ਪਾਸ ਕਰਕੇ ਸੋਸ਼ਲ ਮੀਡੀਆ ਕਾਰਕੁੰਨ ਅਤੇ ਪ੍ਰਸਿੱਧ ਚਿੰਤਕ ਮਲਵਿੰਦਰ ਸਿੰਘ ਮਾਲੀ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਗਈ। ਰੈਲੀ ਵਿਚ ਦਲਬੀਰ ਭੋਲਾ ਮਲਕਵਾਲ, ਰਮਨ ਮੰਮਣ, ਲਖਵਿੰਦਰ ਸਿੰਘ ਭਾਗੋਵਾਲ, ਲਖਬੀਰ ਸਿੰਘ, ਬਚਨ ਸਿੰਘ ਮਿਸਾਨੀਆ ,ਬਲਜੀਤ ਸਿੰਘ ,ਬਾਬਾ ਕੁਲਵੰਤ ਸਿੰਘ, ਜਿੰਦਾ ਛੀਨਾਂ ਅਤੇ ਚਰਨਜੀਤ ਸਿੰਘ ਚੰਨੀ ਤਲਵੰਡੀ ਝਿਊਰਾ ਸ਼ਾਮਲ ਸਨ।
No comments:
Post a Comment