Wednesday 28th September 2022 at 04:02 PM
ਝੁਨੀਰ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਸ਼ੇਸ਼ ਆਯੋਜਨ
ਸਰਕਾਰ ਤੋਂ ਮੀਹਾਂ ਕਾਰਨ ਹੋਏ ਮਕਾਨਾਂ ਤੇ ਫਸਲਾਂ ਦਾ ਤੁਰੰਤ ਮੁਆਵਜ਼ਾ ਦੇਣ ਦੀ ਕੀਤੀ ਮੰਗ
ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਕੀਤੀ ਗਈ ਇਸ ਬਲਾਕ ਪੱਧਰੀ ਕਨਵੈਨਸ਼ਨ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਜ਼ਿਲਾ ਸਕੱਤਰ ਗੁਰਮੀਤ ਸਿੰਘ ਸਰਪੰਚ ਨੰਦਗੜ੍ਹ, ਤਹਿਸੀਲ ਆਗੂ ਦਰਸ਼ਨ ਸਿੰਘ ਦਾਨੇਵਾਲਾ, ਹਰਮੇਸ਼ ਸਿੰਘ ਭੰਮੇ, ਬੂਟਾ ਸਿੰਘ ਦੂਲੋਵਾਲ, ਨਿਰੰਜਨ ਸਿੰਘ ਮਾਖਾ, ਕਮਲਜੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ ਤੇ ਬਜੁਰਗ ਆਗੂ ਰਣਜੀਤ ਸਿੰਘ ਝੁਨੀਰ ਨੇ ਸੰਬੋਧਨ ਕੀਤਾ।ਜਥੇਬੰਦ ਕੀਤੇ ਸਮਾਗਮ ਦੇ ਕੁਝ ਦ੍ਰਿਸ਼। ਕਨਵੈਨਸ਼ਨ ਦੀ ਸਮਾਪਤੀ 'ਤੇ ਕਸਬੇ ਵਿਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਸਹਿਤ ਨਾਹਰੇ ਮਾਰਦੇ ਹੋਏ ਪ੍ਰਭਾਵਸ਼ਾਲੀ ਇਨਕਲਾਬੀ ਮਾਰਚ ਵੀ ਕੀਤਾ ਗਿਆ, ਜੋ ਬੱਸ ਸਟੈਂਡ 'ਤੇ ਪਹੁੰਚ ਕੇ ਸਮਾਪਤ ਹੋਇਆ। ਪਾਰਟੀ ਆਗੂਆਂ ਵਲੋਂ ਬੀਡੀਪੀਓ ਝੁਨੀਰ ਰਾਹੀਂ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਭਾਰੀ ਮੀਂਹ ਕਾਰਨ ਡਿੱਗੇ ਤੇ ਨੁਕਸਾਨੇ ਮਕਾਨਾਂ ਵਾਲੇ ਮਜ਼ਦੂਰਾਂ ਕਿਸਾਨਾਂ ਨੂੰ ਫੌਰੀ ਰਾਹਤ ਤੇ ਮੁਆਵਜ਼ਾ ਦੇਣ , ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੇ ਮਨਰੇਗਾ ਤਹਿਤ 300 ਦਿਨ ਕੰਮ ਤੇ 700 ਰੁਪਏ ਦਿਹਾੜੀ ਦੇਣ ਦੀ ਮੰਗ ਕੀਤੀ ਗਈ ਹੈ।
ਇਸ ਆਯੋਜਨ ਦੀ ਜਾਣਕਾਰੀ ਗੁਰਮੀਤ ਸਿੰਘ ਨੰਦਗੜ੍ਹ (ਜ਼ਿਲਾ ਸਕੱਤਰ) ਸਕੱਤਰ ਨੇ ਦਿੱਤੀ।
No comments:
Post a Comment