23rd December 2021: 1:42 PM
ਸ਼ਹੀਦ ਮਲਕੀਤ ਸਿੰਘ ਮੱਲ੍ਹਾ ਵੀ ਇਹਨਾਂ ਵਿੱਚੋਂ ਇੱਕ ਸੀ
ਸੋਸ਼ਲ ਮੀਡੀਆ//ਪਿੰਡ ਮੱਲਾ (ਲੁਧਿਆਣਾ):: 23 ਦਸੰਬਰ 2021: (ਨਕਸਲਬਾੜੀ ਬਿਊਰੋ)::
ਉਸ ਵੇਲੇ ਦੇ ਰਾਜਸ਼ਾਹੀ ਪਰਿਵਾਰ ਨਾਲ ਸਬੰਧਤ ਨੌਜਵਾਨ ਸਿਧਾਰਥ ਆਪਣੀ ਪਤਨੀ ਯਸ਼ੋਧਾ ਅਤੇ ਇਕਲੌਤੇ ਪੁਤੱਰ ਰਾਹੁਲ ਨੂੰ ਸੁੱਤੇ ਪਿਆਂ ਛੱਡ ਕੇ ਗਿਆਨ ਦੀ ਪ੍ਰਾਪਤੀ ਲਈ ਜੰਗਲਾਂ ਵਿਚ ਚਲਾ ਗਿਆ ਅਤੇ ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਕਹਿਲਾਇਆ। ਗਿਆਨ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਨੇ ਇਹੀ ਕਿਹਾ ਕਿ ਕੋਈ ਰੱਬ ਨਹੀਂ ਹੁੰਦਾ। ਕੋਈ ਪਰਮਾਤਮਾ ਨਹੀਂ ਹੁੰਦਾ। ਇਸ ਤਰ੍ਹਾਂ ਮਹਾਤਮਾ ਬੁੱਧ ਮੁਢਲੇ ਨਾਸਤਿਕਾਂ ਵਿੱਚੋਂ ਇੱਕ ਸੀ। ਬੁੱਧ ਨੇ ਕਿਹਾ ਸੀ ਆਪਣੇ ਦੀਪਕ ਖੁਦ ਬਣੋ। ਆਪਣੇ ਕਰਮਾਂ ਪ੍ਰਤੀ ਖੁਦ ਜ਼ਿੰਮੇਵਾਰ ਬਣੋ। ਜੇ ਗਲਤੀਆਂ ਹੋਈਆਂ ਹਨ ਤਾਂ ਸਜ਼ਾ ਤੋਂ ਪਿੱਛੇ ਨਾ ਹਟੋ।
ਇਹਨਾਂ ਨੌਜਵਾਨਾਂ ਨੇ ਵੀ ਆਪਣੇ ਮਾਰਗਦਰਸ਼ਕ ਖੁਦ ਲਭੇ ਸਨ। ਕਾਰਲ ਮਾਰਕਸ, ਲੈਨਿਨ, ਚੀਗਵੇਰਾ ਅਤੇ ਮਾਓ ਦੇ ਵਿਚਾਰਾਂ ਨੇ ਇਹਨਾਂ ਨੂੰ ਰਾਹ ਦਿਖਾਇਆ ਸੀ। ਆਖਦੇ ਨੇ ਜਦੋਂ ਮਹਾਤਮਾ ਬੁੱਧ ਗਿਆਨ ਪ੍ਰਾਪਤੀ ਮਗਰੋਂ ਆਪਣੇ ਸੰਸਾਰ ਵਿੱਚ ਪਰਤਿਆ ਤਾਂ ਪਤਨੀ ਯਸ਼ੋਧਾਂ ਨੇ ਉਸਨੂੰ ਲਾਹਨਤਾਂ ਪਾਉਣ ਵਰਗੇ ਸੁਆਲ ਵੀ ਪੁੱਛੇ ਸਨ ਜਿਹਨਾਂ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ।
ਉਸਨੇ ਪੁੱਛਿਆ ਸੀ ਦੱਸ ਮੇਰਾ ਕਸੂਰ ਕੀ ਸੀ? ਤੂੰ ਕਿਓਂ ਮੈਨੂੰ ਛੱਡ ਕੇ ਚਲਾ ਗਿਆ ਉਹ ਵੀ ਉਸ ਉਮਰੇ ਜਦੋਂ ਮੈਨੂੰ ਤੇਰੀ ਸਭ ਤੋਂ ਜ਼ਿਆਦਾ ਲੋੜ ਸੀ। ਤੂੰ ਕਿਸੇ ਜੰਗ ਲਈ ਚੱਲਿਆ ਸੀ ਤਾਂ ਯੋਧਿਆਂ ਵਾਂਗ ਦੱਸ ਕੇ ਜਾਂਦਾ ਚੋਰਾਂ ਵਾਂਗ ਕਿਓਂ ਨਿਕਲ ਗਿਆ? ਤੂੰ ਕਾਇਰ ਸੀ ਸ਼ਾਇਦ। ਪੁੱਤਰ ਰਾਹੁਲ ਵੱਲ ਇਸ਼ਾਰਾ ਕਰਦਿਆਂ ਵੀ ਉਸਨੇ ਪੁੱਛਿਆ ਸੀ ਜ਼ਰਾ ਦੱਸ ਮੈਂ ਇਸਨੂੰ ਤੇਰੀ ਕਿਹੜੀ ਵਰਾਸਤ ਦੇਵਾਂ? ਤੇ ਜੁਆਬ ਵੇਲੇ ਮਹਾਤਮਾ ਬੁੱਧ ਨੇ ਆਪਣੇ ਬੇਟੇ ਰਾਹੁਲ ਨੂੰ ਵੀ ਆਪਣਾ ਸਨਿਆਸੀ ਬਣਾ ਲਿਆ।
ਇਹੀ ਸੀ ਉਸਦਾ ਗਿਆਨ। ਅਜਿਹਾ ਵਿਵਾਦ ਹੋਇਆ ਜਾਂ ਨਹੀਂ ਇਸ ਬਾਰੇ ਕਿੰਤੂਪ੍ਰੰਤੂ ਹੁੰਦੇ ਰਹਿੰਦੇ ਹਨ ਪਰ ਮੌਜੂਦਾ ਦੌਰ ਵਾਲੇ ਇਹਨਾਂ ਨਕਸਲੀ ਸਿਧਾਰਥਾਂ ਬਾਰੇ ਵੀ ਬਹੁਤ ਘੱਟ ਗੱਲ ਹੁੰਦੀ ਹੈ ਜਿਹਨਾਂ ਨੇ ਲੋਕਾਂ ਦੇ ਦੁੱਖ ਦੂਰ ਕਰਨ ਲਈ ਆਪਣੇ ਘਰ ਬਾਰ ਤਿਆਗ ਦਿੱਤੇ ਸਨ। ਇਹਨਾਂ ਨੂੰ ਵੀ ਗਿਆਨ ਪ੍ਰਾਪਤ ਹੋਇਆ ਸੀ। ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਪ੍ਰਿਥੀਪਾਲ ਸਿੰਘ ਰੰਧਾਵਾ, ਗਿਆਨ ਸਿੰਘ ਸਿੰਘ, ਬਲਦੇਵ ਸਿੰਘ ਮਾਨ, ਅਮਰ ਸਿੰਘ ਅੱਚਰਵਾਲ ਵਰਗੀਆਂ ਨੇ ਬਹੁਤ ਵਾਰ ਤ੍ਰਿਕਾਲਦਰਸ਼ੀਆਂ ਵਰਗੀਆਂ ਗੱਲਾਂ ਕੀਤੀਆਂ। ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਕਵਿਤਾਵਾਂ ਅੱਜ ਵੀ ਪ੍ਰਸੰਗਿਕ ਹਨ।
ਹੋਸ਼ ਸੰਭਾਲਦਿਆਂ ਸੰਭਾਲਦਿਆਂ ਜਦੋਂ ਜੁਆਨੀ ਖਰੂਦ ਪਾਉਣ ਵਾਲੀ ਉਮਰ ਗਿਣੀ ਜਾਂਦੀ ਹੈ ਉਦੋਂ ਨਕਸਲਬਾੜੀ ਲਹਿਰ ਦੇ ਇਹਨਾਂ ਨੌਜਵਾਨਾਂ ਨੂੰ ਵੀ ਬਹੁਤ ਸਾਰੇ ਸੁਆਲਾਂ ਨੇ ਤੰਗ ਕੀਤਾ ਸੀ ਅਤੇ ਗੰਭੀਰ ਸੋਚ ਵਾਲਾ ਕਰ ਦਿੱਤਾ। ਸੁਆਲ ਬਾਰ ਬਾਰ ਤੰਗ ਕਰਦੇ ਸਨ ਕਿ ਇੱਕ ਪਾਸੇ ਏਨੀ ਅਮੀਰੀ ਅਤੇ ਦੂਜੇ ਪਾਸੇ ਏਨੀ ਗਰੀਬੀ ਕਿਓਂ? ਮਨੁੱਖ ਹੱਥੋਂ ਮਨੁੱਖ ਦੀ ਲੁੱਟਖਸੁੱਟ ਕਿਓਂ? ਹੱਕਾਂ ਦਾ ਰਾਹ ਸ਼ਹੀਦੀਆਂ ਬਿਨਾ ਕਿਓਂ ਨਹੀਂ ਤੈਅ ਹੁੰਦਾ? ਨਕਸਲਬਾੜੀ ਨੌਜਵਾਨਾਂ ਦੇ ਦਿਲਾਂ ਵਿੱਚ ਵੀ ਮਹਾਤਮਾ ਬੁੱਧ ਵਾਂਗ ਬੇਸ਼ੁਮਾਰ ਸੁਆਲਾਂ ਦੀ ਅਗਨੀ ਸੀ। ਅਜਿਹੇ ਹੀ ਸੁਆਲ ਮਲਕੀਤ ਸਿੰਘ ਦੇ ਮਨ ਵਿਚ ਵੀ ਸਨ। ਜਨਮ ਹੋਇਆ ਸੀ 2 ਦਸੰਬਰ 1965 ਨੂੰ ਅਤੇ ਸ਼ਹਾਦਤ ਹੋਈ ਸੀ 25 ਦਸੰਬਰ 1990 ਨੂੰ। ਸ਼ਾਇਦ ਉਹ ਪਹਿਲਾਂ ਹੀ ਸ਼ਹੀਦੀ ਲਈ ਤਿਆਰ ਸੀ। ਉਸਨੂੰ ਇਸਦਾ ਬਾਕਾਇਦਾ ਇਲਮ ਸੀ। ਉਸਨੂੰ ਪਤਾ ਸੀ ਉਹ ਜਿਹੜੇ ਰਸਤੇ ਤੇ ਜਾ ਰਿਹਾ ਹੈ ਉਸਦੀ ਮੰਜ਼ਿਲ ਫਿਲਹਾਲ ਮੌਤ ਹੀ ਹੈ। ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਮਗਰੋਂ ਅਸਲੀ ਮੰਜ਼ਿਲ ਆਉਣੀ ਹੈ। ਇਨਕਲਾਬ ਵਾਲੀ ਮੰਜ਼ਿਲ। ਫਿਲਹਾਲ ਸਿਰ ਤੇ ਕਫਨ ਬੰਨ ਕੇ ਹੀ ਤੁਰਨਾ ਪੈਣਾ ਹੈ। ਮੇਰਾ ਰੰਗ ਦੇ ਬਸੰਤੀ ਚੋਲਾ ਐਵੇਂ ਗਾਇਆ ਹੀ ਨਹੀਂ ਜਾਂਦਾ। ਪ੍ਰਸਿਧ ਸ਼ਾਇਰ ਜਗਤਾਰ ਦੇ ਸ਼ਬਦ ਯਾਦ ਆਉਂਦੇ:
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ। ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਉਸਦਾ ਰਸਤਾ ਰੋਕਣ ਲਈ ਖਾਲਿਸਤਾਨੀਆਂ ਨੇ ਤੜਕਸਾਰ ਸਵੇਰੇ ਚਾਰ ਕੁ ਵਜੇ ਉਸਦੇ ਹੀ ਪਿੰਡ ਮੱਲਾ ਵਿਖੇ ਉਸਨੂੰ ਸ਼ਹੀਦ ਕਰ ਦਿੱਤਾ ਸੀ। ਆਪਣੇ ਇਸ ਕਤਲ ਤੋਂ ਬਹੁਤ ਪਹਿਲਾਂ ਹੀ ਉਸ ਲਿਖਿਆ ਸੀ-
No comments:
Post a Comment