ਨਕਸਲੀ ਪਰਿਵਾਰਾਂ ਨੇ ਫਿਰਕੂ ਜਬਰ ਦਾ ਵੀ ਡਟ ਕੇ ਸਾਹਮਣਾ ਕੀਤਾ
ਘੁਡਾਣੀ ਕਲਾਂ//ਲੁਧਿਆਣਾ: 23 ਜੂਨ 2020: (ਨਕਸਲਬਾੜੀ ਸਕਰੀਨ ਬਿਊਰੋ)::
ਹਾਲਾਤ ਉਦੋਂ ਵੀ ਖਰਾਬ ਸਨ। ਉਦੋਂ ਵੀ ਲਾਕ ਡਾਊਨ ਨਾਲ ਮਿਲਦੀ ਜੁਲਦੀ ਸਥਿਤੀ ਸੀ। ਹੁਣ ਕੋਰੋਨਾ ਦਾ ਡਰ ਹੈ ਉਦੋਂ ਗੋਲੀ ਦਾ ਡਰ ਸੀ। ਗੋਲੀ ਕਿਸੇ ਵੀ ਪਾਸਿਓਂ ਆ ਸਕਦੀ ਸੀ। ਖਾਲਿਸਤਾਨ ਦੇ ਨਾਂਅ ਤੇ ਸਰਗਰਮ ਕਿਸੇ ਟੋਲੇ ਵੱਲੋਂ ਵੀ, ਬਲੈਕ ਕੈਟਸ ਤੇ ਅਧਾਰਿਤ ਕਿਸੇ ਗਿਰੋਹ ਵੱਲੋਂ ਵੀ ਅਤੇ ਪੁਲਿਸ ਦੀ ਕਿਸੇ ਗਸ਼ਤ ਕਰ ਰਹੀ ਟੋਲੀ ਵੱਲੋਂ ਵੀ। ਸਵੇਰੇ ਘਰੋਂ ਨਿਕਲਣ ਵੇਲੇ ਪਤਾ ਨਹੀਂ ਸੀ ਹੁੰਦਾ ਕਿ ਸ਼ਾਮਾਂ ਨੂੰ ਘਰ ਮੁੜ ਹੋਣਾ ਹੈ ਜਾਂ ਨਹੀਂ? ਅੱਸੀਵਿਆਂ ਵਿੱਚ ਤਿੱਖੀ ਕੀਤੀ ਗਈ ਗੋਲੀ ਵਾਲੀ ਸਿਆਸਤ ਵਿੱਚ ਕਈ ਧਿਰਾਂ ਸ਼ਾਮਲ ਸਨ ਜਿਹਨਾਂ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾ ਕੇ ਕਈ ਕਈ ਤਜਰਬੇ ਕਰ ਲਏ। ਇਸਦਾ ਕੌੜਾ ਅਨੁਭਵ ਪੰਜਾਬ ਵਿੱਚ ਰਹਿੰਦੀਆਂ ਸਾਰੀਆਂ ਧਿਰਾਂ ਨੇ ਹੀ ਹੱਡੀਂ ਹੰਢਾਇਆ। ਉਸ ਖੂਨੀ ਹਨੇਰੀ ਵਿੱਚ ਕਾਮਰੇਡ ਅਮੋਲਕ ਸਿੰਘ ਅਤੇ ਉਹਨਾਂ ਦੇ ਸਾਥੀ ਲਗਾਤਾਰ ਮੈਦਾਨ ਵਿੱਚ ਰਹੇ। ਉਦੋਂ ਕਾਮੇ ਵੱਲ ਸਨ ਹੁਣ ਸਫੇਦ ਹੋ ਗਏ ਹਨ। ਅਜੇ ਵੀ ਇਨਕਲਾਬ ਵਾਲੀ ਸੁਰ ਮੱਠੀ ਨਹੀਂ ਪਈ। ਅੱਜ ਦਾ ਹੀ ਦਿਨ ਸੀ ਜਦੋਂ ਕਾਮਰੇਡ ਨਿਧਾਨ ਸਿੰਘ ਘੁਡਾਣੀ ਹੁਰਾਂ ਨੂੰ ਲੋਕ ਵਿਰੋਧੀ ਧਿਰਾਂ ਨੇ ਅੰਨ੍ਹੇ ਤਸ਼ੱਦਦ ਮਗਰੋਂ ਸ਼ਹੀਦ ਕਰ ਦਿੱਤਾ ਸੀ। ਲੋਕ ਪੱਖੀ ਸਰਗਰਮੀਆਂ ਵਿੱਚ ਸਰਗਰਮ ਸਕੁਐਡਾਂ ਨੇ ਤੁਰੰਤ ਐਕਸ਼ਨ ਕਰਕੇ ਕਤਲ ਲਈ ਜ਼ਿੱਮੇਦਾਰ ਟੋਲੇ ਨੂੰ ਕਾਬੂ ਵੀ ਕਰ ਲਿਆ ਸੀ ਅਤੇ ਮੌਕੇ ਤੇ ਹੀ ਛੋਟੀ ਜਿਹੀ ਲੋਕ ਅਦਾਲਤ ਲੈ ਕੇ ਸਜ਼ਾ ਵੀ ਦਿੱਤੀ। ਇਸ ਮੌਕੇ ਉਹਨਾਂ ਦੇ ਮੂੰਹੋਂ ਸਾਰਾ ਕੁਝ ਕਢਵਾ ਲਿਆ ਗਿਆ ਸੀ ਜਿਸਦਾ ਪੂਰਾ ਵੇਰਵਾ ਲਹਿਰ ਦੇ ਵਾਰਸਾਂ ਕੋਲ ਮੌਜੂਦ ਹੈ। ਕਾਮਰੇਡ ਅਮੋਲਕ ਸਿੰਘ ਹੁਰਾਂ ਨੇ ਅੱਜ ਦੇ ਉਸ ਦਿਨ ਨੂੰ ਯਾਦ ਕਰਦਿਆਂ ਕੁਝ ਤਾਜ਼ਾ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਹਨਾਂ ਦੇ ਸ਼ਬਦਾਂ ਸਮੇਤ ਇਥੇ ਉਹ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।
ਉਸ ਸ਼ਹਾਦਤ ਨੂੰ ਹਰ ਵਾਰ ਯਾਦ ਕਰਨ ਕਰਾਉਣ ਵਾਲੇ ਕਾਮਰੇਡ ਅਮੋਲਕ ਸਿੰਘ |
ਕਮਿਊਨਿਸਟ ਇਨਕਲਾਬੀ ਲਹਿਰ ਦਾ
ਮੁਢਲੇ ਦੌਰ ਦਾ ਸੰਗਰਾਮੀਆਂ
ਸ਼ਹੀਦ ਬਾਬਾ ਬੂਝਾ ਸਿੰਘ ਦਾ ਸੰਗੀ ਸਾਥੀ
ਕਿਸਾਨ ਕਮੇਟੀ ਇਲਾਕਾ ਸਾਹਨੇਵਾਲ
ਕਿਸਾਨ ਦਲ ਇਲਾਕਾ ਚਾਵਾ - ਬੀਜਾ
1975 ਦੇ ਅਰਸੇ ਦੌਰਾਨ
ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ
ਪੰਜਾਬ ਨਾਟਕ ਕਲਾ ਕੇਂਦਰ ਨੂੰ
ਪਿੰਡ ਪਿੰਡ ਲਿਜਾਣ ਵਾਲੇ ਅਣਥੱਕ ਕਾਮੇ
ਸ਼ਹੀਦ ਤਰਸੇਮ ਬਾਵਾ ਸਮਾਗਮ ਦੋਰਾਹਾ ਕਮੇਟੀ ਦੇ
ਦਹਾਕਿਆਂ ਬੱਧੀ ਆਗੂ ਰਹੇ
ਪਿੰਡਾਂ ਦੀਆਂ ਅਣਗਿਣਤ ਸਟੇਜਾਂ ਉਪਰ
ਕਵਿਤਾਵਾਂ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰਨ
ਹਕੂਮਤੀ ਅਤੇ ਖਾਲਿਸਤਾਨੀ ਦਹਿਸ਼ਤਗਰਦੀ
ਦੋਨਾਂ ਖ਼ਿਲਾਫ਼ ਸੰਘਰਸ਼ ਦੇ ਮੈਦਾਨ 'ਚ
ਅਗਲੀ ਕਤਾਰ ਵਿਚ ਡਟਣ ਵਾਲੇ
ਨਿਧਾਨ ਸਿੰਘ ਘੁਡਾਣੀ ਕਲਾਂ ਨੂੰ
23 ਜੂਨ 1991 ਨੂੰ
ਸ਼ਹੀਦ ਕਰਨ ਵਾਲੇ ਟੋਲੇ ਨੇ ਖਾਲਿਸਤਾਨੀ ਜੱਥੇਬੰਦੀ ਵੱਲੋਂ ਹੁੱਬਕੇ ਜ਼ਿੰਮੇਵਾਰੀ ਲਈ ਸੀ।
ਹਕੂਮਤੀ ਅਤੇ ਹਰ ਵੰਨਗੀ ਦੀ ਫਿਰਕੂ ਦਹਿਸ਼ਤਗਰਦੀ
ਖ਼ਿਲਾਫ਼ ਸੰਘਰਸ਼ ਕਰਨਾ
ਖਰੀ ਆਜ਼ਾਦੀ, ਜਮਹੂਰੀਅਤ, ਅਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਲਈ ਇਨਕਲਾਬੀ ਲੋਕ ਲਹਿਰ
ਦਾ ਪਰਚਮ ਬੁਲੰਦ ਰੱਖਣਾ , ਸ਼ਹੀਦ ਨਿਧਾਨ ਸਿੰਘ ਨੂੰ
ਸੱਚੀ ਸ਼ਰਧਾਂਜਲੀ ਹੈ।
ਤਸਵੀਰ : 23 ਜੂਨ 2020 ਸ਼ਹੀਦ ਨਿਧਾਨ ਸਿੰਘ ਜੀ ਦੀ ਯਾਦਗਾਰ 'ਤੇ ਸ਼ਹਾਦਤ ਨੂੰ ਸਲਾਮ ਕਰਦੇ ਹੋਏ
ਇਸੇ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਹੋਰ ਗਰੁੱਪ Revolutionaries ਨੇ ਕਿਹਾ:ਅੱਜ ਦੇ ਦਿਨ 23 ਜੂਨ 1991 ਨੂੰ ਨਿਧਾਨ ਸਿੰਘ ਘੁਡਾਣੀ ਕਲਾਂ ਉਰਫ਼ ਸ ਬਚਨ ਸਿੰਘ ਦੀ ਸ਼ਹਾਦਤ ਹੋਈ ਸੀ, ਜਿਸ ਦੀ ਜਿੰਮੇਵਾਰੀ ਖਾਲਿਸਤਾਨੀ ਦਹਿਸ਼ਤਗਦਾਂ ਨੇ ਲਈ ਸੀ। ਨਿਧਾਨ ਸਿੰਘ ਕਮਿਊਨਿਸਟ ਇਨਕਲਾਬੀ ਲਹਿਰ ਦੇ ਮੁਢਲੇ ਦੌਰ ਦੇ ਸੰਗਰਾਮੀਆਂ ਸ਼ਹੀਦ ਬਾਬਾ ਬੂਝਾ ਸਿੰਘ ਦੇ ਸੰਗੀ ਸਾਥੀ, ਕਿਸਾਨ ਕਮੇਟੀ ਇਲਾਕਾ ਸਾਹਨੇਵਾਲ ਕਿਸਾਨ ਦਲ ਇਲਾਕਾ ਚਾਵਾ - ਬੀਜਾ 1975 ਦੇ ਅਰਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰਹੇ , ਓਹ ਤਾਉਮਰ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਰਗਰਮ ਰਹੇ।
ਇਸ ਵਹਿਸ਼ੀਆਨਾ ਕਤਲ ਬਾਰੇ ਵਿਸ਼ੇਸ਼ ਰਿਪੋਰਟ ਨਕਸਲਬਾੜੀ ਸਕਰੀਨ ਹਿੰਦੀ ਵਿੱਚ ਵੀ ਪੜ੍ਹੋ
ਇਸ ਵਹਿਸ਼ੀਆਨਾ ਕਤਲ ਬਾਰੇ ਵਿਸ਼ੇਸ਼ ਰਿਪੋਰਟ ਨਕਸਲਬਾੜੀ ਸਕਰੀਨ ਹਿੰਦੀ ਵਿੱਚ ਵੀ ਪੜ੍ਹੋ
No comments:
Post a Comment